ਗੈਜੇਟ ਡੈਸਕ—Airtel ਨੇ PepsiCo ਨਾਲ ਪਾਰਟਨਸ਼ਿਪ ਕਰ ਲਈ ਹੈ। ਹੁਣ ਪੈਪਸੀਕੋ ਦੇ ਫੂਡ, ਸਨੈਕਸ ਅਤੇ ਬੇਵਰੇਜ ਖਰੀਦਣ 'ਤੇ ਮਿਲਣ ਵਾਲੇ ਇਕ ਕੂਪਨ ਕੋਡ ਰਾਹੀਂ ਏਅਰਟੈੱਲ ਪ੍ਰੀਪੇਡ ਗਾਹਕ 2ਜੀ.ਬੀ. ਤੱਕ ਮੁਫਤ ਡਾਟਾ ਪਾ ਸਕਦੇ ਹਨ। ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ ਕੰਪਨੀ ਨੇ ਦੱਸਿਆ ਕਿ "Lays ਚਿਪਸ, Doritos ਅਤੇ ਕੁਰਕੁਰੇ ਵਰਗੇ ਪੈਪਸੀਕੋ ਪ੍ਰੋਡਕਟ ਦੇ ਸਾਰੇ ਪ੍ਰਮੋਸ਼ਨਲ ਪੈਕ ਨਾਲ ਇਕ ਕੂਪਨ ਕੋਡ ਦਿੱਤਾ ਜਾ ਰਿਹਾ ਹੈ। ਇਹ 12 ਡਿਜ਼ੀਟ ਦਾ ਏਅਰਟੈਲ ਪ੍ਰੋਮੋ ਕੋਡ ਪ੍ਰਮੋਸ਼ਨਲ ਪੈਕੇਟ ਦੇ ਅੰਦਰ ਦੀ ਸਾਈਡ 'ਚ ਲਿਖਿਆ ਹੋਵੇਗਾ।

ਇਸ ਕੋਡ ਦਾ ਤੁਸੀਂ Airtel Thanks ਐਪ ਰਾਹੀਂ My Coupons ਸੈਕਸ਼ਨ 'ਚ ਜਾ ਕੇ ਇਸਤੇਮਾਲ ਕਰ ਸਕਦੇ ਹੋ। ਹਰ ਕੋਡ 'ਤੇ ਵੱਖ ਅਮਾਊਂਟ ਦਾ ਫ੍ਰੀ ਡਾਟਾ ਮਿਲੇਗਾ, ਜੋ ਪੈਕੇਟ ਦੀ ਕੀਮਤ 'ਤੇ ਨਿਰਭਰ ਕਰੇਗਾ। ਇਹ ਆਫਰ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਅਤੇ 31 ਜਨਵਰੀ 2021 ਤੱਕ ਚੱਲੇਗਾ। ਆਫਰ ਤਹਿਤ ਮਿਲਣ ਵਾਲੇ ਡਾਟਾ ਦੀ ਮਿਆਦ 3 ਦਿਨਾਂ ਦੀ ਹੋਵੇਗੀ।

ਇਨ੍ਹਾਂ ਸਾਮਾਨ ਨੂੰ ਖਰੀਦਣ 'ਤੇ ਮਿਲੇਗਾ ਕੋਡ
ਇਹ ਆਫਰ ਚਾਰ ਤਰ੍ਹਾਂ ਦੇ ਪ੍ਰੋਡਕਟਸ 'ਤੇ ਦਿੱਤਾ ਜਾਵੇਗਾ, ਜਿਨ੍ਹਾਂ 'ਚ ਲੇਜ਼ ਚਿਪਸ, ਡੋਰੀਟਾਜ਼, ਕੁਰਕੁਰੇ ਅਤੇ ਅੰਕਲ ਚਿਪਸ ਆਦਿ ਸ਼ਾਮਲ ਹਨ। ਇਹ 10 ਰੁਪਏ ਵਾਲੇ ਅਤੇ 20 ਰੁਪਏ ਵਾਲੇ, ਦੋਵਾਂ ਕੀਮਤ ਦੇ ਪੈਕੇਟ ਦੇ ਅੰਦਰ ਲਿਖਿਆ ਹੋਵੇਗਾ। ਤੁਹਾਨੂੰ ਧਿਆਨ ਇਹ ਰੱਖਣਾ ਹੈ ਕਿ ਜਿਹੜਾ ਪੈਕੇਟ ਤੁਸੀਂ ਖਰੀਦ ਰਹੇ ਹੋ ਉਹ ਪ੍ਰੋਮੋ ਆਫਰ ਨਾਲ ਆਉਣ ਵਾਲਾ ਹੀ ਹੋਣਾ ਚਾਹੀਦਾ।