ਆਟੋ ਡੈਸਕ– ਅਮਰੀਕੀ ਕਾਰ ਨਿਰਮਾਤਾ ਕੰਪਨੀ ਫੋਰਡ ਨੇ ਭਾਰਤ ’ਚ ਆਪਣੇ ਗਾਹਕਾਂ ਦੀ ਸੁਵਿਧਾ ਅਤੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਇਕ ਨਵੀਂ ਡੋਰਸਟੈੱਪ ਸਰਵਿਸਿੰਗ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ਯੋਜਨਾ ਨੂੰ ‘ਡਾਇਲ-ਏ-ਫੋਰਡ’ ਸਰਵਿਸ ਪਲੇਟਫਾਰਮ ਤਹਿਤ ਪੇਸ਼ ਕੀਤਾ ਗਿਆ ਹੈ ਜਿਸ ਵਿਚ ਘਰ ’ਚ ਹੀ ਕਾਰ ਦੀ ਸਿਰਫ ਨਿਯਮਿਤ ਮੁਰੰਮਤ ਅਤੇ ਛੋਟੀ-ਮੋਟੀ ਰਿਪੇਅਰ ਕੀਤੀ ਜਾਵੇਗੀ। 

ਕੰਪਲੀਟ ਸਰਵਿਸਿੰਗ ਲਈ ਪਿਕਅਪ ਐਂਡ ਡ੍ਰੋਪ ਦੀ ਸੁਵਿਧਾ ਮਿਲੇਗੀ
ਜੇਕਰ ਕੋਈ ਗਾਹਕ ਕੰਪਲੀਟ ਸਰਵਿਸ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਪਿਕਅਪ ਐਂਡ ਡ੍ਰੋਪ ਦੀ ਸੁਵਿਧਾ ਲੈਣੀ ਹੋਵੇਗੀ। ਫੋਰਡ ਦੀ ਪਿਕਅਪ ਅਤੇ ਡ੍ਰੋਪ ਸੁਵਿਧਾ ਵੀ ਕੰਪਨੀ ਦੀ ਡਾਇਲ-ਏ-ਫੋਰਡ ਯੋਜਨਾ ਤਹਿਤ ਮੁਹੱਈਆ ਕਰਵਾਈ ਜਾਵੇਗੀ। ਇਨ੍ਹਾਂ ਸੁਵਿਧਾਵਾਂ ’ਚ ਵਾਸ਼ਿੰਗ, ਡੈਂਟ ਰਿਪੇਅਰ, ਪੇਂਟਿੰਗ ਅਤੇ ਵੱਡੀ ਰਿਪੇਅਰ ਵਰਗੇ ਕੰਮ ਸ਼ਾਮਲ ਹਨ। ਇਸ ਸੁਵਿਧਾ ’ਚ ਫੋਰਡ ਦੇ ਟੈਕਨੀਸ਼ੀਅਨ ਗਾਹਕ ਦੇ ਘਰੋਂ ਕਾਰ ਨੂੰ ਲੈ ਕੇ ਜਾਣਗੇ ਅਤੇ ਸਰਵਿਸ ਤੋਂ ਬਾਅਦ ਵਾਪਸ ਛੱਡ ਕੇ ਵੀ ਜਾਣਗੇ। 

ਕਾਰ ਨੂੰ ਖਰੀਦਣਾ ਵੀ ਹੈ ਆਸਾਨ
ਡਾਇਲ-ਏ-ਫੋਰਡ ਪਲੇਟਫਾਰਮ ਦਾ ਇਸਤੇਮਾਲ ਤੁਸੀਂ ਫੋਰਡ ਦੀ ਕਾਰ ਨੂੰ ਖਰੀਦਣ ਲਈ ਵੀ ਕਰ ਸਕਦੇ ਹੋ। ਇਸ ਤਹਿਤ ਗਾਹਕ ਨੂੰ ਡੈਮੋ ਅਤੇ ਟੈਸਟ ਡਰਾਈਵ ਦੀ ਸੁਵਿਧਾ ਵੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਕੁਝ ਜ਼ਰੂਰੀ ਪੇਪਰ ਵਰਕ ਅਤੇ ਆਨਲਾਈਨ ਪੇਮੈਂਟ ਤੋਂ ਬਾਅਦ ਗਾਹਕ ਦੇ ਘਰ ’ਚ ਨਵੀਂ ਫੋਰਡ ਕਾਰ ਪਹੁੰਚਾ ਦਿੱਤੀ ਜਾਵੇਗੀ। 

ਡਾਇਲ-ਏ-ਫੋਰਡ ਯੋਜਨਾ ਨੂੰ ਫਿਲਹਾਲ ਬੈਂਗਲੁਰੂ, ਚੇਨਈ, ਦਿੱਲੀ, ਗੁਰੂਗ੍ਰਾਮ, ਹੈਦਰਾਬਾਦ, ਕੋਲਕਾਤਾ, ਮੁੰਬਈ, ਪੁਣੇ, ਅਹਿਮਦਾਬਾਦ, ਔਰੰਗਾਬਾਦ, ਕੋਚੀ, ਭੁਵਨੇਸ਼ਵਰ, ਗਾਜ਼ੀਆਬਾਦ, ਫਰੀਦਾਬਾਦ, ਲਖਨਊ, ਜੈਪੁਰ, ਤਿਰੁਵੇਂਦ੍ਰਮ, ਠਾਣੇ ਅਤੇ ਨੋਇਡਾ ’ਚ ਸ਼ੁਰੂ ਕੀਤਾ ਗਿਆ ਹੈ।