ਤਰਨਤਾਰਨ (ਰਮਨ) : ਥਾਣਾ ਸਿਟੀ ਅਧੀਨ ਆਉਂਦੇ ਪਿੰਡ ਨੂਰਦੀ ਵਿਖੇ ਦਿਨ-ਦਿਹਾੜੇ ਸਾਬਕਾ ਫੌਜੀ ਨੇ ਮੈਡੀਕਲ ਸਟੋਰ ਮਾਲਕ ਦੀ ਹੱਤਿਆ ਕਰ ਕੇ ਹੱਸਦਾ-ਖੇਡਦਾ ਘਰ ਤਬਾਹ ਕਰ ਦਿੱਤਾ। ਮੰਗਲਵਾਰ ਸਵੇਰੇ ਘਰ 'ਚ ਪਾਠ ਕਰਨ ਉਪਰੰਤ ਸੋਸ਼ਲ਼ ਮੀਡੀਆ 'ਤੇ ਸਾਬਕਾ ਫੌਜੀ ਵਲੋਂ ਵਾਇਰਲ ਕੀਤੀ ਵੀਡੀਓ ਵੇਖ ਉਸ ਨੂੰ ਡਿਲੀਟ ਕਰਵਾਉਣ ਗਏ ਸੁਖਚੈਨ ਨੂੰ ਇਹ ਨਹੀਂ ਪਤਾ ਸੀ ਕਿ ਉਹ ਘਰ ਵਾਪਸ ਨਹੀਂ ਮੁੜੇਗਾ। ਜਦੋਂ ਸੁਖਚੈਨ ਆਪਣੇ ਪਿਤਾ ਨਾਲ ਸਾਬਕਾ ਫੌਜੀ ਨੂੰ ਵੀਡੀਓ ਡਿਲੀਟ ਕਰਨ ਲਈ ਕਹਿਣ ਲੱਗਾ ਤਾਂ ਮਾਮੂਲੀ ਤਕਰਾਰ ਤੋਂ ਬਾਅਦ ਸਾਬਕਾ ਫੌਜੀ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਸੋਸ਼ਲ਼ ਮੀਡੀਆ 'ਤੇ ਪਿੰਡ ਦੇ ਸਾਬਕਾ ਫੌਜੀ ਜਸਬੀਰ ਸਿੰਘ ਪੁੱਤਰ ਮੁਖਤਿਆਰ ਸਿੰਘ ਨੇ ਰੰਧਾਵਾ ਮੈਡੀਕਲ ਸਟੋਰ ਦੇ ਮਾਲਕ ਸੁਖਚੈਨ 'ਤੇ ਨਸ਼ਾ ਵੇਚਣ ਦੇ ਝੂਠੇ ਦੋਸ਼ ਲਾਉਂਦਿਆਂ ਇਕ ਵੀਡੀਓ ਵਾਇਰਲ ਕਰ ਦਿੱਤੀ ਸੀ, ਜਿਸ ਤੋਂ ਬਾਅਦ ਫੌਜੀ ਆਪਣੀ ਲਾਇਸੈਂਸੀ ਦੋਨਾਲੀ ਨਾਲ ਲੈਸ ਹੋ ਕੇ ਮਕਾਨ ਦੀ ਛੱਤ ਉੱਪਰ ਖੜ੍ਹਾ ਸੀ।

ਇਹ ਵੀ ਪੜ੍ਹੋਂ : ਵੱਡੀ ਵਾਰਦਾਤ: ਫੇਸਬੁੱਕ 'ਤੇ ਕੀਤੇ ਕੁਮੈਂਟ ਤੋਂ ਬੌਖਲਾਇਆ ਸਾਬਕਾ ਫ਼ੌਜੀ, ਕਰ ਦਿੱਤਾ ਕਤਲ
PunjabKesariਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਜਿਸ 'ਚ ਸਾਫ ਵਿਖਾਈ ਦੇ ਰਿਹਾ ਹੈ ਕਿ ਫੌਜੀ ਜਸਬੀਰ ਸਿੰਘ ਕਿਸ ਤਰ੍ਹਾਂ ਗੋਲੀਆਂ ਚਲਾ ਰਿਹਾ ਹੈ। ਇਸ ਦੌਰਾਨ ਜਸਬੀਰ ਸਿੰਘ ਦੇ ਕੁਝ ਪਰਿਵਾਰਕ ਮੈਂਬਰ ਵੀ ਗੋਲੀ ਚਲਾਉਣ ਤੋ ਪਹਿਲਾਂ ਉਸ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਫੌਜੀ ਦੀ ਬੇਟੀ ਨੂੰ ਹੇਠੋਂ ਸੁਖਚੈਨ ਆਵਾਜ਼ ਮਾਰ ਕੇ ਵਾਇਰਲ ਕੀਤੀ ਵੀਡੀਓ ਡਿਲੀਟ ਕਰਨ ਸਬੰਧੀ ਵਾਰ-ਵਾਰ ਕਹਿੰਦਾ ਨਜ਼ਰ ਆ ਰਿਹਾ ਹੈ ਪਰ ਫੌਜੀ ਉਸ ਦੀ ਕੋਈ ਗੱਲ ਸੁਣਨ ਤੋਂ ਪਹਿਲਾਂ ਹੀ ਬੰਦੂਕ 'ਚ ਗੋਲੀਆਂ ਭਰ ਲੈਂਦਾ ਹੈ ਅਤੇ ਗੋਲੀਆਂ ਚਲਾ ਦਿੰਦਾ ਹੈ, ਜੋ ਸੁਖਚੈਨ ਦੇ ਲੱਗ ਜਾਂਦੀਆਂ ਹਨ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸੁਖਚੈਨ ਹਰ ਸਾਲ ਵਿਸ਼ਵਕਰਮਾ ਦਿਹਾੜੇ ਮੌਕੇ ਆਪਣੇ ਪਿੰਡ ਦੀ ਗਰਾਊਂਡ 'ਚ ਕਬੱਡੀ ਟੂਰਨਾਮੈਂਟ ਕਰਵਾਉਂਦਾ ਸੀ, ਜਿਸ ਉੱਪਰ ਆਉਣ ਵਾਲਾ ਦੋ ਲੱਖ ਰੁਪਏ ਖਰਚਾ ਵੀ ਉਹ ਆਪ ਕਰਦਾ ਸੀ। ਉਹ ਜੇਤੂ ਖਿਡਾਰੀਆਂ ਨੂੰ ਮੋਟੀਆਂ ਰਕਮਾਂ ਨਾਲ ਸਨਮਾਨਤ ਕਰਦਾ ਸੀ।

ਇਹ ਵੀ ਪੜ੍ਹੋਂ : ਨੌਜਵਾਨਾਂ ਦੀ ਸ਼ਰਮਨਾਕ ਕਰਤੂਤ : ਨਾਬਾਲਗ ਕੁੜੀ ਨਾਲ ਕੀਤਾ ਗਲਤ ਕੰਮ, ਬਣਾਈ ਵੀਡੀਓ
PunjabKesari
ਰੱਖੜੀ ਤੋਂ ਅਗਲੇ ਦਿਨ ਹੀ ਗਈ ਜਾਨ
ਇਕ ਦਿਨ ਪਹਿਲਾਂ ਰੱਖੜੀ ਮੌਕੇ ਭਰਾ ਦੀ ਲੰਮੀ ਉਮਰ ਦੀ ਦੁਆ ਕਰਨ ਵਾਲੀ ਭੈਣ ਨਵਤੇਜ ਕੌਰ ਦਾ ਰੋ-ਰੋ ਬੁਰਾ ਹਾਲ ਹੈ, ਜੋ ਰੱਬ ਨੂੰ ਇਹ ਕਹਿ ਕੇ ਕੋਸਦੀ ਨਜ਼ਰ ਆਈ ਕਿ ਅਸੀਂ ਤੇਰਾ ਕੀ ਮਾੜਾ ਕੀਤਾ ਸੀ। ਮਾਤਾ ਕੁਲਵਿੰਦਰ ਕੌਰ ਘਰ ਦੀ ਦਲਹੀਜ 'ਤੇ ਖੜ੍ਹੀ ਹੋ ਕੇ ਭੁੱਖੀ-ਪਿਆਸੀ ਆਪਣੇ ਪੁੱਤਰ ਦਾ ਇੰਤਜ਼ਾਰ ਕਰਦੀ ਰਹੀ, ਜਦ ਕਿ ਪਿਤਾ ਦੇ ਬੁਢਾਪੇ ਦਾ ਸਹਾਰਾ ਬਣਿਆ ਸੁਖਚੈਨ ਪਿਤਾ ਦੀਆਂ ਉਮੀਦਾਂ ਨੂੰ ਅਚਾਨਕ ਧੋਖਾ ਦੇ ਗਿਆ।

ਇਹ ਵੀ ਪੜ੍ਹੋਂ : ਪੰਜਾਬ 'ਚ ਜੰਮਿਆ 'ਪਲਾਸਟਿਕ ਬੇਬੀ', ਮੱਛੀ ਵਰਗਾ ਮੂੰਹ ਤੇ ਬੁੱਲ੍ਹ, ਰਹੱਸਮਈ ਢੰਗ ਨਾਲ ਉਤਰ ਜਾਂਦੀ ਹੈ ਚਮੜੀ
PunjabKesari