ਤਰਨਤਾਰਨ (ਰਮਨ) : ਜ਼ਹਿਰੀਲੀ ਸ਼ਰਾਬ ਨਾਲ ਜ਼ਿਲ੍ਹਾ ਤਰਨਤਾਰਨ ਅੰਦਰ ਮਰਨ ਵਾਲੇ 84 ਵਿਅਕਤੀਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸੁਖਬਿੰਦਰ ਸਿੰਘ ਸਰਕਾਰੀਆ ਅਤੇ ਰਾਜ ਕੁਮਾਰ ਵੇਰਕਾ ਤੋਂ ਇਲਾਵਾ ਹੋਰ ਵਿਧਾਇਕ ਪੁੱਜ ਗਏ ਹਨ। ਇਸ ਦੌਰਾਨ ਸਰਕਾਰ ਵਲੋਂ ਪੀੜਤ ਪਰਿਵਾਰਾਂ ਨੂੰ 2-2 ਲੱਖ ਦੇ ਚੈੱਕ ਦਿੱਤੇ ਜਾ ਰਹੇ ਹਨ। 

ਇਹ ਵੀ ਪੜ੍ਹੋਂ : ਸਾਬਕਾ ਫ਼ੌਜੀ ਨੇ ਤਬਾਹ ਕੀਤਾ ਹੱਸਦਾ-ਖੇਡਦਾ ਪਰਿਵਾਰ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
PunjabKesariਇਥੇ ਦੱਸ ਦੇਈਏ ਕਿ 30 ਜੁਲਾਈ ਦੀ ਰਾਤ ਨੂੰ ਜ਼ਿਲੇ ਦੇ ਵੱਖ-ਵੱਖ ਪਿੰਡਾਂ ਦੇ ਨਿਵਾਸੀ ਗਰੀਬ ਵਰਗ ਨਾਲ ਸਬੰਧਤ 96 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਹ ਗਿਣਤੀ ਪਹਿਲਾਂ 80 ਦੇ ਕਰੀਬ ਦੱਸੀ ਜਾ ਰਹੀ ਸੀ। ਪਰ ਜ਼ਿਲ੍ਹੇ ਦੇ ਡੀ. ਸੀ. ਕੁਲਵੰਤ ਸਿੰਘ ਵਲੋਂ ਕਰਵਾਏ ਗਏ ਤਿਨ ਦਿਨਾਂ ਦੇ ਸਰਵੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਹਿਰੀਲੀ ਸ਼ਰਾਬ ਦਾ ਸ਼ਿਕਾਰ ਹੋਣ ਵਾਲੇ 96 ਵਿਅਕਤੀ ਸਨ। ਜਿਨ੍ਹਾਂ 'ਚ ਤਰਨਤਾਰਨ ਸ਼ਹਿਰ ਦੇ 37, ਭੁੱਲਰ ਦੇ 7, ਪੰਡੋਰੀ ਗੋਲਾ ਦੇ 9, ਨੌਰੰਗਾਬਾਦ ਦੇ 8, ਕੱਕਾ ਕੰਡਿਆਲਾ ਦੇ 9, ਮੱਲ ਮੋਹਰੀ ਦੇ 2, ਜਵੰਦਾ ਕਲ਼ਾਂ ਦਾ 1, ਬੱਚੜੇ ਦੇ 3, ਕੱਦਗਿੱਲ ਦਾ 1, ਸੰਘੇ ਦੇ 4, ਮੱਲ੍ਹੀਆ ਦਾ 1, ਕਲੇਰ ਦੇ 2, ਚੁਤਾਲਾ ਦਾ 1, ਝੰਡੇਰ ਦਾ 1 ਅਤੇ ਖਡੂਰ ਸਾਹਿਬ ਦੇ 10 ਮ੍ਰਿਤਕ ਸ਼ਾਮਲ ਹਨ। ਇਹ ਸਰਵੇ ਪਟਵਾਰੀਆਂ ਵੱਲੋਂ ਘਰ-ਘਰ ਜਾ ਕੇ ਸਰਪੰਚਾਂ ਅਤੇ ਪੰਚਾਂ ਦੀ ਹਾਜ਼ਰੀ 'ਚ ਕੀਤਾ ਗਿਆ ਸੀ।
PunjabKesari