ਗੈਜੇਟ ਡੈਸਕ– ਗੂਗਲ ਨੇ ਚੀਨ ਨੂੰ ਇਕ ਹੋਰ ਝਟਕਾ ਦਿੰਦੇ ਹੋਏ 2,500 ਤੋਂ ਜ਼ਿਆਦਾ ਚੀਨੀ ਯੂਟਿਊਬ ਚੈਨਲ ਡਿਟੀਲ ਕਰ ਦਿੱਤੇ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਚੈਨਲਾਂ ਰਾਹੀਂ ਗੁੰਮਰਾਹ ਕਰਨ ਵਾਲੀ ਜਾਣਕਾਰੀ ਫੈਲਾਈ ਜਾ ਰਹੀ ਸੀ। ਇਸ ਲਈ ਇਨ੍ਹੰ ਨੂੰ ਵੀਡੀਓ ਸ਼ੇਅਰਿੰਗ ਪਲੈਟਫਾਰਮ ਦੁਆਰਾ ਹਟਾਇਆ ਗਿਆ ਹੈ। ਗੂਗਲ ਨੇ ਦੱਸਿਆ ਕਿ ਇਨ੍ਹਾਂ ਯੂਟਿਊਬ ਚੈਨਲਾਂ ਨੂੰ ਅਪ੍ਰੈਲ ਅਤੇ ਜੂਨ ਵਿਚਕਾਰ ਯੂਟਿਊਬ ਤੋਂ ਹਟਾਇਆ ਗਿਆ ਅਤੇ ਅਜਿਹਾ ਅਸੀਂ ਚੀਨ ਨਾਲ ਜੁੜੇ ਪ੍ਰਭਾਵ ਆਪਰੇਸ਼ੰਸ ਲਈ ਚੱਲ ਰਹੀ ਸਾਡੀ ਜਾਂਚ ਤਹਿਤ ਕੀਤਾ ਹੈ। 

ਇਨ੍ਹਾਂ ਚੈਨਲਾਂ ਰਾਹੀਂ ਚਲਾਇਆ ਜਾ ਰਿਹਾ ਸੀ ਸਪੈਮੀ ਕੰਟੈਂਟ
ਇਸ ਮਾਮਲੇ ਨੂੰ ਲੈ ਕੇ ਦੱਸਿਆ ਗਿਆ ਹੈ ਕਿ ਉਂਝ ਤਾਂ ਇਨ੍ਹਾਂ ਚੈਨਲਾਂ ਰਾਹੀਂ ਸਪੈਮੀ ਅਤੇ ਗੈਰ ਰਾਜਨੀਤਿਕ ਕੰਟੈਂਟ ਪੋਸਟ ਕੀਤਾ ਜਾ ਰਿਹਾ ਸੀ ਪਰ ਇਨ੍ਹਾਂ ’ਚ ਕੁਝ ਵੀਡੀਓਜ਼ ਮੌਜੂਦ ਸਨ ਜੋ ਕਿ ਰਾਜਨੀਤੀ ਨਾਲ ਜੁੜੀਆਂ ਹੋਈਆਂ ਸਨ। ਗੂਗਲ ਨੇ ਆਪਣੇ ਗੁੰਮਰਾਹ ਕਰਨ ਵਾਲੀ ਜਾਣਕਾਰੀ ਲਈ ਚੱਲਣ ਵਾਲੇ ਆਪਰੇਸ਼ਨ ਦੇ ਤਿਮਾਹੀ ਬੁਲੇਟਨ ’ਚ ਇਹ ਜਾਣਕਾਰੀ ਦਿੱਤੀ ਹੈ। ਫਿਲਹਾਲ ਗੂਗਲ ਨੇ ਇਨ੍ਹਾਂ ਚੈਨਲਾਂ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਪਰ ਇੰਨਾ ਜ਼ਰੂਰੀ ਦੱਸਿਆ ਹੈ ਕਿ ਟਵਿਟਰ ’ਤੇ ਵੀ ਅਜਿਹੀ ਹੀ ਐਕਟੀਵਿਟੀ ਵਾਲੀਆਂ ਵੀਡੀਓਜ਼ ਦੇ ਲਿੰਕ ਵੇਖੇ ਗਏ ਹਨ।