ਗੁਰਦਾਸਪੁਰ (ਵਿਨੋਦ) : ਜ਼ਿਲਾ ਗੁਰਦਾਸਪੁਰ ਅੰਦਰ ਕੋਰੋਨਾ ਵਾਇਰਸ ਦੀ ਗਿਣਤੀ ਵਿਚ ਲਗਾਤਾਰ ਹੋ ਰਹੇ ਵਾਧੇ ਦੇ ਚਲਦਿਆਂ ਅੱਜ ਜ਼ਿਲੇ ਨਾਲ ਸਬੰਧਤ 2 ਹੋਰ ਵਿਅਕਤੀ ਦਮ ਤੋੜ ਗਏ ਹਨ, ਜਿਸ ਕਾਰਣ ਹੁਣ ਜ਼ਿਲੇ ਅੰਦਰ ਇਸ ਵਾਇਰਸ ਦੀ ਲਪੇਟ ਵਿਚ ਆ ਕੇ ਮਰਨ ਵਾਲਿਆਂ ਦੀ ਕੁੱਲ ਗਿਣਤੀ 24 ਹੋ ਗਈ ਹੈ। ਇਸ ਦੇ ਨਾਲ ਹੀ ਅੱਜ 25 ਨਵੇਂ ਮਰੀਜ਼ਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਉਣ ਕਾਰਣ ਹੁਣ ਜ਼ਿਲੇ ’ਚ ਕੋਰੋਨਾ ਪੀੜਤਾਂ ਦੀ ਗਿਣਤੀ 758 ਹੋ ਗਈ ਹੈ। ਅੱਜ ਜਿਹੜੇ ਵਿਅਕਤੀਆਂ ਦੀ ਮੌਤ ਹੋਈ ਹੈ, ਉਨ੍ਹਾਂ ’ਚੋਂ 67 ਸਾਲਾ ਇਕ ਵਿਅਕਤੀ ਗੁਰਦਾਸਪੁਰ ਨੇੜਲੇ ਇਕ ਪਿੰਡ ਦਾ ਵਸਨੀਕ ਹੈ, ਜਦੋਂ ਕਿ ਗੁਰਦਾਸਪੁਰ ਸ਼ਹਿਰ ਦੇ 36 ਸਾਲਾਂ ਦੇ ਇਕ ਨੌਜਵਾਨ ਦੀ ਬੀਤੀ ਰਾਤ ਮੌਤ ਹੋ ਗਈ ਸੀ।

ਇਹ ਵੀ ਪੜ੍ਹੋਂ : ਨਸ਼ੇ ’ਚ ਟੱਲੀ ਸਕੇ ਪਿਓ ਦੀ ਹੈਵਾਨੀਅਤ: 7 ਸਾਲਾ ਧੀ ਨਾਲ ਕੀਤਾ ਜਬਰ-ਜ਼ਿਨਾਹ

ਅੱਜ ਸਾਹਮਣੇ ਆਏ ਮਰੀਜ਼ਾਂ ’ਚੋਂ 44 ਸਾਲ ਦੀ ਔਰਤ ਅਤੇ 52 ਸਾਲ ਦਾ ਵਿਅਕਤੀ ਪੁਰਾਣੀ ਦਾਣਾ ਮੰਡੀ ਗੁਰਦਾਸਪੁਰ ਦੇ ਵਸਨੀਕ ਹਨ ਜਦੋਂ ਕਿ 40 ਸਾਲ ਦਾ ਵਿਅਕਤੀ ਪਿੰਡ ਚਾਵਾ ਨਾਲ ਸਬੰਧਤ ਹੈ। 28 ਸਾਲ ਦੀ ਲੜਕੀ ਸ਼ੰਕਰ ਨਗਰ ਬਟਾਲਾ ਅਤੇ 42 ਸਾਲ ਦਾ ਵਿਅਕਤੀ ਭੁੱਲਰ ਰੋਡ ਬਟਾਲਾ ਦਾ ਰਹਿਣ ਵਾਲਾ ਹੈ। ਪਿੰਡ ਲੌਂਗੋਵਾਲ ਦਾ 19 ਸਾਲ, ਧਾਰੀਵਾਲ ਦਾ 26 ਸਾਲ ਅਤੇ ਪਿੰਡ ਸੋਹਲ ਦਾ 25 ਸਾਲ ਦੇ ਨੌਜਵਾਨ, ਪਿੰਡ ਲੋਹਗੜ੍ਹ ਦੀ 35 ਸਾਲ ਦੀ ਔਤਰ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇਸੇ ਤਰ੍ਹਾਂ ਪਿੰਡ ਮਗਰਾਲਾ ਦਾ 23 ਤੇ 22 ਸਾਲ ਦੇ ਨੌਜਵਾਨ, 36 ਸਾਲ ਦਾ ਵਿਅਕਤੀ, 45 ਸਾਲ ਦੀ ਔਰਤ, 65 ਸਾਲ ਦਾ ਬਜ਼ੁਰਗ, 36 ਤੇ 34 ਸਾਲਾਂ ਦੀਆਂ ਔਰਤਾਂ ਅਤੇ 15 ਤੇ 22 ਸਾਲਾਂ ਦੀਆਂ ਲੜਕੀਆਂ ਵੀ ਕੋਰੋਨਾ ਦੀ ਲਪੇਟ ਵਿਚ ਆਈਆਂ ਹਨ। ਇਸੇ ਤਰ੍ਹਾਂ ਪਿੰਡ ਲੋਹਗੜ੍ਹ ਦਾ 13 ਸਾਲ ਦਾ ਬੱਚਾ, ਸ੍ਰੀ ਹਰਗੋਬਿੰਦਪੁਰ ਦਾ 25 ਸਾਲ ਅਤੇ ਪਿੰਡ ਤਿੱਬੜ ਦਾ 18 ਸਾਲ ਦੇ ਨੌਜਵਾਨ ਵੀ ਕੋਰੋਨਾ ਤੋਂ ਪੀੜਤ ਹੋਇਆ ਹੈ।

ਇਹ ਵੀ ਪੜ੍ਹੋਂ :  ਧਾਕੜ ਬੱਲੇਬਾਜ਼ ਦੀ ਪਤਨੀ ਨੇ ਸਾਂਝੀਆਂ ਕੀਤੀਆਂ ਬੋਲਡ ਤਸਵੀਰਾਂ, ਦੇਖ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ

 

ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 19 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 2093, ਲੁਧਿਆਣਾ 'ਚ 4176, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 2709, ਸੰਗਰੂਰ 'ਚ 1180 ਕੇਸ, ਪਟਿਆਲਾ 'ਚ 2185, ਮੋਹਾਲੀ 'ਚ 850, ਗੁਰਦਾਸਪੁਰ 'ਚ 694 ਕੇਸ, ਪਠਾਨਕੋਟ 'ਚ 474, ਤਰਨਤਾਰਨ 400, ਹੁਸ਼ਿਆਰਪੁਰ 'ਚ 601, ਨਵਾਂਸ਼ਹਿਰ 'ਚ 313, ਮੁਕਤਸਰ 263, ਫਤਿਹਗੜ੍ਹ ਸਾਹਿਬ 'ਚ 407, ਰੋਪੜ 'ਚ 283, ਮੋਗਾ 'ਚ 469, ਫਰੀਦਕੋਟ 332, ਕਪੂਰਥਲਾ 248, ਫਿਰੋਜ਼ਪੁਰ 'ਚ 579, ਫਾਜ਼ਿਲਕਾ 336, ਬਠਿੰਡਾ 'ਚ 585, ਬਰਨਾਲਾ 'ਚ 351, ਮਾਨਸਾ 'ਚ 159 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਸ ਦੇ ਇਲਾਵਾ ਸੂਬੇ ਭਰ 'ਚੋਂ 13207 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 6264 ਤੋਂ ਵੱਧ ਮਾਮਲੇ ਅਜੇ ਵੀ ਸਰਗਰਮ ਹਨ। ਕੋਰੋਨਾ ਕਾਰਨ ਪੰਜਬਾ 'ਚੋਂ ਕਰੀਬ 502 ਲੋਕਾਂ ਦੀ ਮੌਤ ਹੋ ਚੁੱਕੀ ਹੈ।