ਗੈਜੇਟ ਡੈਸਕ– ਭਾਰਤ ਦੀ ਇਲੈਕਟ੍ਰੋਨਿਕ ਕੰਪਨੀ ਸ਼ਿੰਕੋ (Shinco) ਘੱਟ ਕੀਮਤ ’ਚ ਤੁਹਾਡੇ ਲਈ 3 ਨਵੇਂ ਸਮਾਰਟ ਟੀਵੀ ਲੈ ਕੇ ਆਈ ਹੈ। ਇਨ੍ਹਾਂ ਨੂੰ ਕੰਪਨੀ ਨੇ ਆਪਣੇ ਗ੍ਰੇਟਰ ਨੋਇਡਾ ਦੇ ਪਲਾਂਟ ’ਚ ਹੀ ਤਿਆਰ ਕੀਤਾ ਹੈ। ਸ਼ਿੰਕੋ ਨੇ SO43AS (43” FHD), SO50QBT (49” 4K) ਅਤੇ  SO55QBT ( 55” 4K) ਟੀਵੀ ਮਾਡਲ ਪੇਸ਼ ਕੀਤੇ ਹਨ। ਇਨ੍ਹਾਂ ’ਚੋਂ 43 ਇੰਚ ਦੇ ਫੁਲ-ਐੱਚ.ਡੀ. ਸਮਾਰਟ ਟੀਵੀ ਦੀ ਸ਼ੁਰੂਆਤੀ ਕੀਮਤ 16,699 ਰੁਪਏ ਹੈ। ਉਥੇ ਹੀ 49 ਇੰਚ ਵਾਲੇ 4ਕੇ ਸਮਾਰਟ ਟੀਵੀ ਦੀ ਕੀਮਤ 24,250 ਰੁਪਏ ਅਤੇ 55 ਇੰਚ ਵਾਲੇ 4ਕੇ ਸਮਾਰਟ ਟੀਵੀ ਦੀ ਕੀਮਤ 28,299 ਰੁਪਏ ਰੱਖੀ ਗਈ ਹੈ। ਸ਼ਿੰਕੋ ਦੇ ਇਨ੍ਹਾਂ ਤਿੰਨਾਂ ਟੀਵੀਆਂ ਦੀ ਵਿਕਰੀ ਐਮਾਜ਼ੋਨ ਪ੍ਰਾਈਮ ਡੇ ਸੇਲ ਰਾਹੀਂ ਹੋਵੇਗੀ। 

Shinco SO43AS (43) ਦੇ ਦੀਆਂ ਖੂਬੀਆਂ
- ਇੰਸ ਟੀਵੀ ’ਚ A+ ਗ੍ਰੇਡ ਦਾ ਪੈਨਲ ਲੱਗਾ ਹੈ। ਇਸ ਤੋਂ ਇਲਾਵਾ ਇਹ ਟੀਵੀ ਕਾਂਟਮ ਲਿਊਮਿਨਿਟ ਟੈਕਨਾਲੋਜੀ ਅਤੇ 1.07 ਬਿਲੀਅਨ ਕਲਰਸ ਨੂੰ ਸੁਪੋਰਟ ਕਰਦਾ ਹੈ। 
- ਐਂਡਰਾਇਡ 8.0 ’ਤੇ ਅਧਾਰਿਤ ਇਸ ਸਮਾਰਟ ਟੀਵੀ ’ਚ Disney+Hotstar, Zee5, Sony Liv, Voot, Sun NXT, Jio Cinema, Eros Now, Hungama Play ਅਤੇ Alt Balaji ਵਰਗੀਆਂ ਕਈ ਐਪਸ ਦੀ ਸੁਪੋਰਟ ਮਿਲੇਗੀ। 
- A-53 ਕਵਾਡ ਕੋਰ ਪ੍ਰੋਸੈਸਰ ’ਤੇ ਕੰਮ ਕਰਨ ਵਾਲੇ ਇਸ ਸਮਾਰਟ ਟੀਵੀ ’ਚ 1 ਜੀ.ਬੀ. ਰੈਮ+8 ਜੀ.ਬੀ. ਇਨਬਿਲਟ ਸਟੋਰੇਜ ਦਿੱਤੀ ਗਈ ਹੈ। 
- ਕੁਨੈਕਟੀਵਿਟੀ ਲਈ ਇਸ ਵਿਚ 2 USB ਪੋਰਟ, 3 HDMI ਪੋਰਟ ਅਤੇ ਵਾਈ-ਫਾਈ ਦੀ ਸੁਪੋਰਟ ਦਿੱਤੀ ਗਈ ਹੈ। 
- ਆਡੀਓ ਲਈ ਟੀਵੀ ’ਚ 20 ਵਾਟ ਦੇ ਸਪੀਕਰ ਲੱਗੇ ਹਨ। 

Shinco SO50QBT (49) 4K ਦੇ ਫੀਚਰਜ਼
- ਇਸ ਟੀਵੀ ’ਚ ਵੀ ਕੰਪਨੀ ਨੇ A+ ਗ੍ਰੇਡ ਦਾ ਪੈਨਲ ਦਿੱਤਾ ਹੈ। ਇਸ ਤੋਂ ਇਲਾਵਾ ਇਸ ਵਿਚ ਕਵਾਂਟਮ ਲਿਊਮਿਨਿਟ ਟੈਕਨਾਲੋਜੀ, HDR ਅਤੇ 1.07 ਬਿਲੀਅਨ ਕਲਰਸ ਦੀ ਸੁਪੋਰਟ ਦਿੱਤੀ ਗਈ ਹੈ। 
- ਟੀਵੀ ’ਚ A-55 ਪ੍ਰੋਸੈਸਰ, 2 ਜੀ.ਬੀ. ਰੈਮ ਅਤੇ 16 ਜੀ.ਬੀ. ਦੀ ਇਨਬਿਲਟ ਸਟੋਰੇਜ ਮਿਲੇਗੀ। 
- ਐਂਡਰਾਇਡ 9.0 ਆਪਰੇਟਿੰਗ ਸਿਸਟਮ ’ਤੇ ਅਧਾਰਿਤ ਇਹ ਸਮਾਰਟ ਟੀਵੀ Disney+Hotstar, Zee5, Sony Liv, Voot ,Sun NXT, Jio Cinema, Eros Now, Hungama Play ਅਤੇ Alt Balaji ਵਰਗੀਆਂ ਕਈ ਐਪਸ ਨੂੰ ਸੁਪੋਰਟ ਕਰਦਾ ਹੈ। 
- ਇਸ ਮਾਡਲ ’ਚ ਵੀ 20 ਵਾਟ ਦੇ ਸਪੀਕਰ ਮਿਲਣਗੇ। 

Shinco SO55QBT (55) 4K ਦੇ ਫੀਚਰਜ਼
- ਹੁਣ ਗੱਲ ਕਰਦੇ ਹਾਂ ਕੰਪਨੀ ਦੇ 55 ਇੰਚ ਵਾਲੇ ਵੱਡੇ 4ਕੇ ਸਮਾਰਟ ਟੀਵੀ ਦੀ। 
- ਇਸ ਟੀਵੀ ’ਚ ਵੀ A+ ਗ੍ਰੇਡ ਦਾ ਪੈਨਲ ਦਿੱਤਾ ਗਿਆ ਹੈ ਅਤੇ ਇਹ 3840x2160 ਪਿਕਸਲ ਰੈਜ਼ੋਲਿਊਸ਼ਨ ਨੂੰ ਸੁਪੋਰਟ ਕਰਦਾ ਹੈ। 
- ਇਸ ਵਿਚ ਕਵਾਂਟਮ ਲਿਊਮਿਨਿਟ ਟੈਕਨਾਲੋਜੀ ਅਤੇ 1.07 ਬਿਲੀਅਨ ਕਲਰਸ ਦੀ ਸੁਪੋਰਟ ਦਿੱਤੀ ਗਈ ਹੈ।
- ਇਸ ਸਮਾਰਟ ਟੀਵੀ ’ਚ A-55 ਪ੍ਰੋਸੈਸਰ, 2 ਜੀ.ਬੀ. ਰੈਮ+16 ਜੀ.ਬੀ. ਦੀ ਇਨਬਿਲਟ ਸਟੋਰੇਜ ਮਿਲੇਗੀ। 
- ਐਂਡਰਾਇਡ 9.0 ਆਪਰੇਟਿੰਗ ਸਿਸਟਮ ’ਤੇ ਕੰਮ ਕਰਨ ਵਾਲਾ ਇਹ ਟੀਵੀ Disney+Hotstar, Zee5, Sony Liv, Voot ,Sun NXT, Jio Cinema, Eros Now, Hungama Play ਅਤੇ Alt Balaji ਵਰਗੀਆਂ ਕਈ ਐਪਸ ਨੂੰ ਸੁਪੋਰਟ ਕਰੇਗਾ। 
- ਇਸ ਮਾਡਲ ’ਚ ਵੀ 20 ਵਾਟ ਦੇ ਸਪੀਕਰ ਹੀ ਮਿਲਣਗੇ।