ਗੈਜੇਟ ਡੈਸਕ—ਮਾਈਕ੍ਰੋਬਲਾਗਿੰਗ ਵੈੱਬਸਾਈਟ ਟਵਿੱਟਰ ਆਪਣੇ ਐਂਡ੍ਰਾਇਡ ਯੂਜ਼ਰਸ ਨੂੰ ਇਕ ਸਕਿਓਰਟੀ ਮੈਸੇਜ ਰਾਹੀਂ ਅਲਰਟ ਕਰ ਰਹੀ ਹੈ। ਕਈ ਸਾਰੇ ਯੂਜ਼ਰਸ ਨੂੰ ਤੁਰੰਤ ਟਵਿੱਟਰ ਐਪ ਅਪਡੇਟ ਕਰਨ ਨੂੰ ਕਿਹਾ ਗਿਆ ਹੈ। ਅਜਿਹਾ ਇਸ ਲਈ ਕਿਉਂਕਿ ਟਵਿੱਟਰ ਨੂੰ ਐਂਡ੍ਰਾਇਡ ਐਪ 'ਚ ਮੌਜੂਦ ਇਕ ਵੱਡੇ ਸਕਿਓਰਟੀ ਫਲੋ ਦਾ ਪਤਾ ਚੱਲਿਆ ਹੈ। ਇਸ ਖਾਮੀ ਕਾਰਣ ਐਂਡ੍ਰਾਇਡ 8 ਅਤੇ ਐਂਡ੍ਰਾਇਡ 9 ਯੂਜ਼ਰਸ ਪ੍ਰਭਾਵਿਤ ਹੋ ਰਹੇ ਸਨ।

ਸਾਈਟ 'ਤੇ ਸਾਹਮਣੇ ਆਈ ਖਾਮੀ ਦੀ ਮਦਦ ਨਾਲ ਯੂਜ਼ਰਸ ਦੇ ਪ੍ਰਾਈਵੇਟ ਮੈਸੇਜ (DM) ਐਕਸਪੋਜ਼ ਹੋ ਰਹੇ ਸਨ। ਹਾਲਾਂਕਿ, ਟਵਿੱਟਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਸ ਖਾਮੀ ਦਾ ਫਾਇਦਾ ਚੁੱਕੇ ਜਾਣ ਨਾਲ ਕੋਈ ਸਬੂਤ ਸਾਹਮਣੇ ਨਹੀਂ ਆਇਆ ਹੈ ਅਤੇ ਸਮਾਂ ਰਹਿੰਦੇ ਇਸ ਦਾ ਪਤਾ ਲੱਗਾ ਲਿਆ ਗਿਆ। ਮਾਈਕ੍ਰੋਬਲਾਗਿੰਗ ਸਾਈਟ ਵੱਲੋਂ ਕਿਹਾ ਗਿਆ ਹੈ ਕਿ ਇਸ ਬਗ ਦਾ ਫਿਕਸ ਅਕਤੂਬਰ, 2018 'ਚ ਹੀ ਰੀਲੀਜ਼ ਕਰ ਦਿੱਤਾ ਗਿਆ ਸੀ ਪਰ ਕਈ ਯੂਜ਼ਰਸ ਨੂੰ ਹੁਣ ਵੀ ਆਪਣਾ ਐਪ ਅਪਡੇਟ ਕਰਨ ਦੀ ਜ਼ਰੂਰਤ ਹੈ।

ਯੂਜ਼ਰਸ ਨੂੰ ਮਿਲੀ ਵਾਰਨਿੰਗ
ਟਵਿੱਟਰ ਨੇ ਪੁਆਇੰਟ ਆਊਟ ਕੀਤਾ ਹੈ ਕਿ ਕੰਪਨੀ ਨੇ ਪਹਿਲਾਂ ਇਸ ਖਾਮੀ ਨੂੰ ਫਿਕਸ ਕਰ ਦਿੱਤਾ ਹੈ ਅਤੇ ਇਸ ਤੋਂ ਬਾਅਦ ਵਾਰਨਿੰਗ ਯੂਜ਼ਰਸ ਨੂੰ ਦਿੱਤੀ ਜਾ ਰਹੀ ਹੈ। ਅਜਿਹੇ 'ਚ ਯੂਜ਼ਰਸ ਨੂੰ ਤੁਰੰਤ ਆਪਣਾ ਐਪ ਅਪਡੇਟ ਕਰਨ ਦੀ ਸਲਾਹ ਦਿੱਤੀ ਗਈ ਹੈ। ਕੰਪਨੀ ਦੀ ਇਸ ਖਾਮੀ ਦਾ ਪਤਾ ਬਗ ਬਾਊਂਟੀ ਪਾਰਟਨਰ HacekerOne ਦੀ ਮਦਦ ਨਾਲ ਚੱਲਿਆ। ਜ਼ਿਆਦਾਤਰ ਯੂਜ਼ਰਸ ਇਸ ਖਾਮੀ ਨਾਲ ਸੇਫ ਹਨ, ਉੱਥੇ ਬਾਕੀਆਂ ਨੂੰ ਨੋਟੀਫਿਕੇਸ਼ਨ ਭੇਜੀ ਗਈ ਹੈ।

ਤੁਰੰਤ ਅਪਡੇਟ ਕਰੋ ਐਪ
ਸਾਹਮਣੇ ਆਇਆ ਹੈ ਕਿ ਕਰੀਬ 4 ਫੀਸਦੀ ਟਵਿੱਟਰ ਯੂਜ਼ਰਸ ਇਸ ਕਾਰਣ ਪ੍ਰਭਾਵਿਤ ਹੋਏ ਹਨ ਅਤੇ ਇਨ੍ਹਾਂ ਨੂੰ ਹੀ ਪਲੇਟਫਾਰਮ ਵੱਲੋਂ ਸਕਿਓਰਟੀ ਨੋਟੀਫਿਕੇਸ਼ਨ ਭੇਜੀ ਜਾ ਰਹੀ ਹੈ। ਇਨ੍ਹਾਂ ਯੂਜ਼ਰਸ ਨੂੰ ਐਪ ਓਪਨ ਕਰਨ 'ਤੇ ਪਾਪ-ਅਪ ਅਲਰਟ ਦਿਖ ਰਿਹਾ ਹੈ, ਜਿਸ 'ਚ ਐਪ ਅਪਡੇਟ ਕਰਨ ਦੀ ਸਲਾਹ ਦਿੱਤੀ ਗਈ ਹੈ। ਜ਼ਰੂਰੀ ਹੈ ਕਿ ਤੁਸੀਂ ਆਪਣੇ ਟਵਿੱਟਰ ਐਪ ਨੂੰ ਲੇਟੈਸਟ ਵਰਜ਼ਨ 'ਚ ਅਪਡੇਟ ਕਰ ਲਵੋ, ਜਿਸ 'ਚ ਖਾਮੀ ਨੂੰ ਦੂਰ ਕਰ ਦਿੱਤਾ ਗਿਆ ਹੈ।