ਇਸਲਾਮਾਬਾਦ- ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ 25 ਰਾਸ਼ਟਰੀ ਮਹਿਲਾ ਕ੍ਰਿਕਟਰਾਂ ਨੂੰ ਕੋਰੋਨਾ ਵਾਇਰਸ ਦੇ ਕਾਰਨ ਪੈਦਾ ਹੋਏ ਸੰਕਟ ਦੇ ਚੱਲਦੇ ਤਿੰਨ ਮਹੀਨੇ ਤੱਕ ਵਿੱਤੀ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਸ ਯੋਜਨਾ ਦੇ ਤਹਿਤ ਜੋ ਖਿਡਾਰੀ ਤੈਅ ਮਾਪਦੰਢ ’ਚ ਖਰਾ ਉਤਰੇਗਾ, ਉਸ ਨੂੰ ਇਹ ਸਹਾਇਤਾ ਦਿੱਤੀ ਜਾਵੇਗੀ। ਜੋ ਖਿਡਾਰੀ 2019-20 ਘਰੇਲੂ ਸੈਸ਼ਨ ’ਚ ਖੇਡੀ ਹੈ ਜਿਨ੍ਹਾਂ ਖਿਡਾਰੀਆਂ ਨੂੰ 2020-21 ’ਚ ਇਕਰਾਰਨਾਮੇ ’ਚ ਸ਼ਾਮਲ ਨਹੀਂ ਕੀਤਾ ਗਿਆ ਹੈ, ਇਨ੍ਹਾਂ ਖਿਡਾਰੀਆਂ ਨੂੰ ਅਗਸਤ ਤੋਂ ਅਕਤੂਬਰ ਤੱਕ 150 ਡਾਲਰ (ਪਾਕਿਸਤਾਨੀ ਰੁਪਏ 25,000) ਮਿਲਣਗੇ।
ਪੀ. ਸੀ. ਬੀ. ਮਹਿਲਾ ਵਿੰਗ ਦੀ ਪ੍ਰਮੁਖ ਉਰਜ ਮੁਮਤਾਜ਼ ਖਾਨ ਨੇ ਬਿਆਨ ਜਾਰੀ ਕਰ ਕਿਹਾ ਕਿ ਕੋਰੋਨਾ ਮਹਾਮਾਰੀ ਨਾਲ ਦੁਨੀਆਭਰ ’ਚ ਮਹਿਲਾ ਕ੍ਰਿਕਟ ਗਤੀਵਿਧੀਆਂ ਠੱਪ ਪਈਆਂ ਹੋਈਆਂ ਹਨ। ਇਸ ਨਾਲ ਸਾਡੀ ਮਹਿਲਾ ਕ੍ਰਿਕਟਰ ’ਤੇ ਪ੍ਰਭਾਵ ਪਿਆ ਹੈ, ਜਿਸ ’ਚੋਂ ਕੁਝ ਖਿਡਾਰੀ ਅਜਿਹੇ ਹਨ ਜੋ ਆਪਣਾ ਘਰ ਚਲਾਉਣ ਦਾ ਇਕਮਾਤਰ ਸਰੋਤ ਹੈ।