ਗੈਜੇਟ ਡੈਸਕ—ਵਨਪਲੱਸ ਨੇ ਪਿਛਲੇ ਮਹੀਨੇ ਆਪਣਾ ਸਸਤਾ ਸਮਾਰਟਫੋਨ ਵਨਪੱਲਸ ਨੋਰਡ ਲਾਂਚ ਕੀਤਾ ਸੀ। ਹੁਣ ਕੰਪਨੀ ਹੋਰ ਵੀ ਮਿਡ ਰੇਂਜ ਸਮਾਰਟਫੋਨ 'ਤੇ ਕੰਮ ਕਰ ਰਹੀ ਹੈ। ਇਕ ਤਾਜ਼ਾ ਰਿਪੋਰਟ ਦੀ ਮੰਨੀਏ ਤਾਂ ਚੀਨੀ ਸਮਾਰਟਫੋਨ ਮੇਕਰ ਇਸ ਸਾਲ ਦੋ ਨਵੇਂ ਸਮਾਰਟਫੋਨ ਲਿਆ ਸਕਦੀ ਹੈ। ਇਨ੍ਹਾਂ 'ਚੋਂ ਇਕ ਵਨਪਲੱਸ ਕਲੋਵਰ ਸਮਾਰਟਫੋਨ ਹਾਲ ਹੀ 'ਚ ਬੈਂਚਮਾਰਕਿੰਗ ਪਲੇਟਫਾਰਮ ਗੀਕਬੈਂਚ 'ਤੇ ਦੇਖਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਵਨਪਲੱਸ ਦਾ ਇਕ ਐਂਟਰੀ-ਲੇਵਲ ਸਮਾਰਟਫੋਨ ਹੋ ਸਕਦਾ ਹੈ।

Geekbench 5 ਦੀ ਲਿਸਟਿੰਗ ਮੁਤਾਬਕ ਵਨਪਲੱਸ ਕਲੋਵਰ ਸਮਾਰਟਫੋਨ 'ਚ ਸਨੈਪਡਰੈਗਨ 660 ਪ੍ਰੋਸੈਸਰ ਅਤੇ 4ਜੀ.ਬੀ. ਰੈਮ ਮਿਲੇਗੀ। ਇਹ ਐਂਡ੍ਰਾਇਡ 10 ਆਪਰੇਟਿੰਗ ਸਿਸਟਮ 'ਤੇ ਕੰਮ ਕਰੇਗਾ। ਹਾਲ ਹੀ 'ਚ ਅਪਕਮਿੰਗ ਵਨਪਲੱਸ ਫੋਨ ਦੀਆਂ ਕੁਝ 3ਡੀ ਰੈਂਡਰ ਤਸਵੀਰਾਂ ਸਾਹਮਣੇ ਆਈਆਂ ਸਨ। ਇਸ 'ਚ ਸਮਾਰਟਫੋਨ ਨੂੰ ਟ੍ਰਿਪਲ ਅਤੇ ਡਿਊਲ ਰੀਅਰ ਕੈਮਰਾ ਨਾਲ ਦਿਖਾਇਆ ਗਿਆ ਸੀ।

ਦੋਵਾਂ ਫੋਨਸ 'ਚ ਪੰਚ-ਹੋਲ ਡਿਸਪਲੇਅ ਦਿੱਤੀ ਗਈ ਸੀ। ਕੰਪਨੀ ਵਨਪਲੱਸ 8 ਦਾ ਅਪਗ੍ਰੇਡੇਡ ਵੇਰੀਐਂਟ ਵਨਪਲੱਸ 8ਟੀ ਵੀ ਲਿਆ ਰਹੀ ਹੈ। ਇਹ ਸਮਾਰਟਫੋਨ ਵੀ ਗੀਕਬੈਂਚ ਲਿਸਟਿੰਗ 'ਚ ਨਜ਼ਰ ਆਇਆ ਸੀ। ਇਹ ਫੋਨ ਆਕਟਾ-ਕੋਰ ਸਨੈਪਡਰੈਗਨ 865 ਪ੍ਰੋਸੈਸਰ ਨਾਲ ਆ ਸਕਦਾ ਹੈ। ਫੋਨ ਐਂਡ੍ਰਾਇਡ 11 'ਤੇ ਕੰਮ ਕਰੇਗਾ ਅਤੇ ਇਸ 'ਚ 8ਜੀ.ਬੀ. ਰੈਮ ਮਿਲੇਗੀ।