ਮਾਨਚੈਸਟਰ- ਓਪਨਰ ਬੱਲੇਬਾਜ਼ ਸ਼ਾਨ ਮਸੂਦ ਦੇ ਸੈਂਕੜੇ ਤੇ ਸ਼ਾਦਾਬ ਖਾਨ ਨਾਲ ਸੈਂਕੜੇ ਵਾਲੀ ਸਾਂਝੇਦਾਰੀ ਦੀ ਮਦਦ ਨਾਲ ਚੰਗਾ ਸਕੋਰ ਬਣਾਉਣ ਤੋਂ ਬਾਅਦ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਪਾਕਿਸਤਾਨ ਨੇ ਪਹਿਲੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਵੀਰਵਾਰ ਨੂੰ ਇੰਗਲੈਂਡ ’ਤੇ ਦਬਾਅ ਬਣਾ ਲਿਆ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਾਕਿਸਤਾਨ ਨੇ ਪਹਿਲੀ ਪਾਰੀ ’ਚ 326 ਦੌੜਾਂ ਬਣਾਈਆਂ, ਜਿਸ ’ਚ ਮਸੂਦ ਦਾ ਟੈਸਟ ਮੈਚਾਂ ਦਾ ਲਗਾਤਾਰ ਤੀਜਾ ਸੈਂਕੜਾ ਵੀ ਸ਼ਾਮਲ ਸੀ।

PunjabKesari

PunjabKesari
ਇਸ ਦੇ ਜਵਾਬ ’ਚ ਇੰਗਲੈਂਡ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ 4 ਵਿਕਟਾਂ ’ਤੇ 92 ਦੌੜਾਂ ਬਣਾ ਲਈਆਂ ਸਨ। ਉਹ ਅਜੇ ਵੀ ਪਾਕਿਸਤਾਨ ਤੋਂ 234 ਦੌੜਾਂ ਪਿੱਛੇ ਹੈ। ਇੰਗਲੈਂਡ ਨੇ ਪਹਿਲੇ ਹੀ ਓਵਰ ਦੀ ਚੌਥੀ ਗੇਂਦ ’ਤੇ ਰੋਰੀ ਬਰਨਸ (4) ਦੀ ਵਿਕਟ ਗੁਆ ਦਿੱਤੀ। ਇਸ ਤੋਂ ਬਾਅਦ ਡੋਮ ਸਿਬਲੀ (8) ਤੇ ਬੇਨ ਸਟੋਕਸ (0) ਛੇਤੀ-ਛੇਤੀ ਆਊਟ ਹੋ ਗਏ। ਕਪਤਾਨ ਜੋ ਰੂਟ ਵੀ (14) ਕੁਝ ਖਾਸ ਨਹੀਂ ਕਰ ਸਕਿਆ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਓਲੀ ਪੋਪ 46 ਤੇ ਜੋਸ ਬਟਲਰ 15 ਦੌੜਾਂ ਬਣਾ ਕੇ ਖੇਡ ਰਹੇ ਸਨ। ਪਹਿਲੇ ਟੈਸਟ ਦੇ ਪਹਿਲੇ ਦਿਨ ਦੀ ਖੇਡ ਮੀਂਹ ਤੇ ਖਰਾਬ ਰੌਸ਼ਨੀ ਤੋਂ ਪ੍ਰਭਾਵਿਤ ਰਹੀ ਸੀ ਅਤੇ 49 ਓਵਰਾਂ ਦੀ ਖੇਡ ਹੀ ਹੋ ਸਕੀ ਸੀ। ਪਾਕਿਸਤਾਨ ਨੇ ਅੱਜ 2 ਵਿਕਟਾਂ ’ਤੇ 139 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਇੰਗਲੈਂਡ ਵਲੋਂ ਆਰਚਰ ਅਤੇ ਬ੍ਰਾਡ ਨੇ 3-3, ਵੋਕਸ ਨੇ 2 ਜਦਕਿ ਐਂਡਰਸਨ ਤੇ ਬੇਸ ਨੇ 1-1 ਵਿਕਟ ਹਾਸਲ ਕੀਤੀ।

PunjabKesari