ਚਾਈਬਾਸਾ - ਚਾਈਬਾਸਾ ਪੁਲਸ ਨੇ ਨਕਸਲੀ ਸੰਗਠਨ ‘ਪੀਪਲਜ਼ ਲਿਬਰੇਸ਼ਨ ਫਰੰਟ ਆਫ ਇੰਡੀਆ (ਪੀ.ਐੱਲ.ਐੱਫ.ਆਈ.) ਦੇ ਦੋ ਨਕਸਲੀਆਂ ਨੂੰ ਟੈਬੋ ਥਾਣਾ ਖੇਤਰ ਦੇ ਜੰਗਲਾਂ ਤੋਂ ਹਥਿਆਰ ਅਤੇ ਗੋਲਾਬਾਰੂਦ ਸਮੇਤ ਗ੍ਰਿਫਤਾਰ ਕਰ ਲਿਆ। ਪੁਲਸ ਪ੍ਰਧਾਨ ਇੰਦਰਜੀਤ ਮਹਥਾ ਨੇ ਦੱਸਿਆ ਕਿ ਇੱਕ ਖੁਫੀਆ ਸੂਚਨਾ ਦੇ ਆਧਾਰ 'ਤੇ ਟੈਬੋ ਥਾਣਾ ਇੰਚਾਰਜ ਦੀ ਅਗਵਾਈ 'ਚ ਟੀਮ ਦਾ ਗਠਨ ਕਰ ਮੁਹਿੰਮ ਚਲਾਈ ਗਈ ਅਤੇ ਪੀ.ਐੱਲ.ਐੱਫ.ਆਈ. ਦੇ ਦੋ ਨਕਸਲੀਆਂ 29 ਸਾਲਾਂ ਮਨੋਜ ਕਾਡਿੰਰ ਉਰਫ ਮੁੰਨਾ ਅਤੇ 22 ਸਾਲਾਂ ਭੋਲਾ ਬੋਦਰਾ ਨੂੰ ਗ੍ਰਿਫਤਾਰ ਕੀਤਾ ਗਿਆ। ਮਹਥਾ ਨੇ ਦੱਸਿਆ ਕਿ ਦੋਵਾਂ ਨਕਸਲੀ ਪੀ.ਐੱਲ.ਐੱਫ.ਆਈ. ਏਰੀਆ ਕਮਾਂਡਰ ਅਜੈ ਪੁਰਤੀ ਦੇ ਦਸਤੇ ਦੇ ਮੈਂਬਰ ਸਨ। ਦੋਵਾਂ ਨਕਸਲੀਆਂ ਦੀ ਗ੍ਰਿਫਤਾਰੀ ਜ਼ਿਲ੍ਹਾ ਪੁਲਸ ਲਈ ਉਪਲੱਬਧੀ ਮੰਨੀ ਜਾ ਰਹੀ ਹੈ।