ਮਾਨਚੈਸਟਰ- ਪਾਕਿਸਤਾਨ ਤੇ ਇੰਗਲੈਂਡ ਵਿਚਾਲੇ ਚੱਲ ਰਹੇ ਪਹਿਲੇ ਟੈਸਟ ਦੇ ਦੂਜੇ ਦਿਨ ਓਪਨਰ ਸ਼ਾਨ ਮਸੂਦ ਨੇ (156 ਦੌੜਾਂ) ਸ਼ਾਨਦਾਰ ਸੈਂਕੜਾ ਲਗਾਇਆ। ਪਾਕਿਸਤਾਨ ਦੇ ਬਾਬਰ ਆਜਮ 'ਤੇ ਸਾਰਿਆਂ ਦੀ ਨਜ਼ਰ ਸੀ ਪਰ ਸ਼ਾਨ ਮਸੂਦ ਨੇ ਸਾਬਤ ਕੀਤਾ ਕਿ ਉਹ ਵੀ ਇਕ ਵਧੀਆ ਬੱਲੇਬਾਜ਼ ਹਨ। ਦੂਜੇ ਦਿਨ ਜਦੋਂ ਬਾਬਰ ਆਜਮ 69 ਦੌੜਾਂ 'ਤੇ ਆਊਟ ਹੋਇਆ ਤਾਂ ਉਸ ਤੋਂ ਬਾਅਦ ਮਸੂਦ ਨੇ ਕ੍ਰੀਜ਼ 'ਤੇ ਇੰਗਲੈਂਡ ਦੇ ਗੇਂਦਬਾਜ਼ਾਂ ਦਾ ਸਾਹਮਣਾ ਕੀਤਾ ਤੇ ਸ਼ਾਨਦਾਰ ਸੈਂਕੜਾ ਪੂਰਾ ਕੀਤਾ। ਸੈਂਕੜਾ ਪੂਰਾ ਕਰਨ ਤੋਂ ਬਾਅਦ ਮਸੂਦ ਨੇ ਇਕ ਅਜਿਹਾ ਕਾਰਨਾਮਾ ਕੀਤਾ ਜੋ ਇੰਗਲੈਂਡ ਦੀ ਧਰਤੀ 'ਤੇ 24 ਸਾਲ ਬਾਅਦ ਹੋਇਆ ਹੈ। ਸ਼ਾਨ ਮਸੂਦ ਪਿਛਲੇ 24 ਸਾਲ 'ਚ ਪਾਕਿਸਤਾਨ ਦੇ ਪਹਿਲੇ ਓਪਨਰ ਹਨ, ਜਿਸ ਨੇ ਇੰਗਲੈਂਡ 'ਚ ਟੈਸਟ ਮੈਚ 'ਚ 200 ਤੋਂ ਜ਼ਿਆਦਾ ਗੇਂਦਾਂ ਖੇਡੀਆਂ ਹਨ। ਸ਼ਾਨ ਮਸੂਦ ਤੋਂ ਪਹਿਲਾਂ ਸਾਲ 1996 'ਚ ਸਈਦ ਅਨਵਰ ਨੇ ਇੰਗਲੈਂਡ ਦੌਰੇ 'ਤੇ 264 ਗੇਂਦਾਂ 'ਚ 176 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ। ਇੰਗਲੈਂਡ 'ਚ 200 ਤੋਂ ਜ਼ਿਆਦਾ ਗੇਂਦਾਂ ਖੇਡਣ ਵਾਲੇ ਸ਼ਾਨ ਮਸੂਦ 6ਵੇਂ ਪਾਕਿ ਓਪਨਰ ਹਨ।

PunjabKesari
ਦੱਸ ਦੇਈਏ ਕਿ ਸ਼ਾਨ ਮਸੂਦ ਨੇ ਮਾਨਚੈਸਟਰ ਟੈਸਟ 'ਚ ਬਹੁਤ ਹੀ ਠੋਸ ਬੱਲੇਬਾਜ਼ੀ ਕੀਤੀ ਸੀ। ਉਸ ਨੇ 18 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 319 ਗੇਂਦਾਂ 'ਚ 156 ਦੌੜਾਂ ਬਣਾਈਆਂ। ਉਸ ਨੇ 2016 'ਚ ਪੂਰੇ ਇੰਗਲੈਂਡ ਦੌਰੇ 'ਤੇ 4 ਪਾਰੀਆਂ 'ਚ ਸਿਰਫ 177 ਗੇਂਦਾਂ ਖੇਡੀਆਂ ਸਨ ਤੇ ਉਹ 71 ਦੌੜਾਂ ਬਣਾ ਬਣਾਈਆਂ ਸਨ ਪਰ ਇਸ ਵਾਰ ਮਸੂਦ ਨੇ ਆਪਣੇ ਖੇਡ ਦਾ ਪੱਧਰ ਉੱਪਰ ਚੁੱਕਦੇ ਹੋਏ ਇਕ ਪਾਰੀ 'ਚ 200 ਤੋਂ ਜ਼ਿਆਦਾ ਗੇਂਦਾਂ ਖੇਡੀਆਂ ਹਨ।

PunjabKesari