ਬਰਨਾਲਾ,(ਵਿਵੇਕ ਸਿੰਧਵਾਨੀ,ਰਾਕੇਸ਼)– ਜ਼ਿਲਾ ਬਰਨਾਲਾ ’ਚ ਕੋਰੋਨਾ ਵਾਇਰਸ ਦੇ 35 ਨਵੇਂ ਕੇਸ ਸਾਹਮਣੇ ਆਏ ਹਨ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਸਿਟੀ ਬਰਨਾਲਾ ’ਚੋਂ 22 ਕੇਸ, ਬਲਾਕ ਧਨੌਲਾ ’ਚੋਂ 3 ਕੇਸ, ਬਲਾਕ ਤਪਾ ’ਚੋਂ 9 ਕੇਸ ਅਤੇ ਬਲਾਕ ਮਹਿਲ ਕਲਾਂ ’ਚੋਂ 1 ਕੇਸ ਸਾਹਮਣੇ ਆਇਆ ਹੈ। ਹੁਣ ਤੱਕ ਬਰਨਾਲਾ ਸ਼ਹਿਰ ’ਚੋਂ 202 ਕੇਸ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ 45 ਠੀਕ ਹੋ ਚੁੱਕੇ ਹਨ ਅਤੇ 153 ਕੇਸ ਐਕਟਿਵ ਹਨ। 4 ਮੌਤਾਂ ਸ਼ਹਿਰ ਬਰਨਾਲਾ ’ਚ ਹੋ ਚੁੱਕੀਆਂ ਹਨ। ਬਲਾਕ ਤਪਾ ’ਚੋਂ 74 ਕੇਸ ਸਾਹਮਣੇ ਆਏ ਹਨ। ਜਿਸ ’ਚੋਂ 14 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 60 ਕੇਸ ਅਜੇ ਵੀ ਐਕਟਿਵ ਹਨ। ਬਲਾਕ ਧਨੌਲਾ ’ਚੋਂ 55 ਕੇਸ ਸਾਹਮਣੇ ਹਨ, ਜਿਨ੍ਹਾਂ ’ਚੋਂ 30 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 24 ਕੇਸ ਐਕਟਿਵ ਹਨ। ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਬਲਾਕ ਮਹਿਲ ਕਲਾਂ ’ਚੋਂ 40 ਕੇਸ ਸਾਹਮਣੇ ਆਏ ਹਨ 16 ਮਰੀਜ਼ ਠੀਕ ਹੋ ਚੁੱਕੇ ਹਨ, 22 ਕੇਸ ਐਕਟਿਵ ਹਨ ਅਤੇ ਦੋ ਦੀ ਮੌਤ ਹੋ ਚੁੱਕੀ ਹੈ। ਜ਼ਿਲਾ ਬਰਨਾਲਾ ’ਚ 371 ਕੇਸ ਕੁੱਲ ਸਾਹਮਣੇ ਹਨ, 105 ਮਰੀਜ਼ ਠੀਕ ਹੋ ਚੁੱਕੇ ਹਨ, 259 ਐਕਟਿਵ ਕੇਸ ਹਨ ਜਦੋਂਕਿ 7 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਭਦੌੜ ਵਿਖੇ 7 ਵਿਅਕਤੀਆਂ ਦੇ ਕੋਰੋਨਾ ਪਾਜ਼ੇਟਿਵ ਆਉਣ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ

ਕਸਬਾ ਭਦੌੜ ਵਿਖੇ ਵੀ ਦਿਨੋਂ-ਦਿਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ’ਚ ਵਾਧਾ ਹੁੰਦਾ ਜਾ ਰਿਹਾ ਹੈ ਜਿਸ ਕਾਰਣ ਇਲਾਕੇ ਦੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ ।ਸਿਵਲ ਹਸਪਤਾਲ ਭਦੌੜ ਦੇ ਐੱਸ. ਐੱਮ. ਓ. ਡਾ. ਪ੍ਰਵੇਸ਼ ਕੁਮਾਰ ਨੇ ਕਿਹਾ ਕਿ ਅੱਜ 5 ਕੇਸ ਭਦੌੜ ਨਾਲ ਸਬੰਧਤ ਹਨ ਅਤੇ ਇਕ ਕੇਸ ਪਿੰਡ ਸੰਧੂ ਕਲਾ ਤੇ ਇਕ ਸ਼ਹਿਣਾ ਦੇ ਨਾਲ ਸਬੰਧਤ ਹੈ । ਇੰਨਾ ਸੱਤ ਵਿਅਕਤੀਆਂ ਦੀ ਕੋਰੋਨਾ ਪਾਜ਼ੇਟਿਵ ਆਉਣ ਕਰ ਕੇ ਇੰਨਾ ਸਾਰਿਆਂ ਨੂੰ ਇਕਾਂਤਵਾਸ ਕਰਨ ਦੇ ਲਈ ਸੋਹਲ ਪੱਤੀ ਬਰਨਾਲਾ ਵਿਖੇ ਭੇਜਿਆ ਜਾ ਰਿਹਾ ਹੈ।

ਪਾਜ਼ੇਟਿਵ ਮਰੀਜ਼ਾਂ ਦੀ ਸੂਚੀ

ਪਾਰੋ ਦੇਵੀ ਭਦੌੜ, ਬਲਵਿੰਦਰ ਸਿੰਘ ਪਿੰਡ ਸੰਧੂ ਕਲਾ, ਪਰਮਜੀਤ ਕੌਰ ਸ਼ਹਿਣਾ, ਸੁਖਦੇਵ ਸਿੰਘ ਭਦੌੜ, ਰਾਮ ਲੱਖਣ ਭਦੌੜ, ਰਾਜਾ ਕੁਮਾਰ ਭਦੌੜ, ਲਕਸ਼ਮੀ ਭਦੌੜ