ਡੇਟ੍ਰਾਇਟ - ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੇ ਡੈਮੋਕ੍ਰੇਟਿਕ ਉਮੀਦਵਾਰ ਜੋਅ ਬਾਇਡੇਨ ਦੇ ਪ੍ਰਚਾਰ ਅਭਿਆਨ ਦੇ ਤਹਿਤ ਕਾਲੇ ਅਮਰੀਕੀਆਂ 'ਤੇ ਕੇਂਦ੍ਰਿਤ ਇਕ ਨਵਾਂ ਰਾਸ਼ਟਰੀ ਇਸ਼ਤਿਹਾਰ ਸ਼ੁਰੂ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਤੋਂ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਇਕਜੁੱਟ ਹੋਣ ਦੀ ਅਪੀਲ ਕੀਤੀ ਗਈ ਹੈ। ਇਕ ਮਿੰਟ ਦੇ ਇਸ ਇਸ਼ਤਿਹਾਰ ਨੂੰ ਵੀਰਵਾਰ ਨੂੰ ਡਿਜੀਟਲ ਅਤੇ ਟੈਲੀਵੀਜ਼ਨ 'ਤੇ ਰਿਲੀਜ਼ ਕਰਨ ਤੋਂ ਪਹਿਲਾਂ 'ਦਿ ਐਸੋਸੀਏਟੇਡ ਪ੍ਰੈੱਸ' ਦੇ ਨਾਲ ਵਿਸ਼ੇਸ਼ ਰੂਪ ਨਾਲ ਸਾਂਝਾ ਕੀਤਾ ਗਿਆ ਸੀ, ਜਿਸ ਨੂੰ ਨਵੰਬਰ ਦੀਆਂ ਆਮ ਚੋਣਾਂ ਤੋਂ ਪਹਿਲਾਂ, ਬਾਇਡੇਨ ਲਈ ਕਾਲੇ ਅਮਰੀਕੀਆਂ ਦਾ ਸਮਰਥਨ ਹਾਸਲ ਕਰਨ ਦੇ ਮਕਸਦ ਨਾਲ ਬਣਾਇਆ ਗਿਆ ਹੈ। ਬਿਹਤਰ ਅਮਰੀਕਾ ਸਿਰਲੇਖ ਵਾਲੇ ਇਸ਼ਤਿਹਾਰ ਵਿਚ ਟਰੰਪ 'ਤੇ ਸਿੱਧਾ ਨਿਸ਼ਾਨਾ ਵਿੰਨ੍ਹਿਆ ਗਿਆ ਹੈ। ਵੀਡੀਓ ਵਿਚ ਕਿਹਾ ਗਿਆ ਹੈ ਕਿ ਸਾਨੂੰ ਬਿਹਤਰ ਅਮਰੀਕਾ ਲਈ ਲੱੜਣਾ ਚਾਹੀਦਾ ਹੈ।