ਨਵੀਂ ਦਿੱਲੀ - ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਵੀਰਵਾਰ ਨੂੰ 10 ਆਈ.ਏ.ਐੱਸ. ਅਧਿਕਾਰੀਆਂ ਦਾ ਤਬਾਦਲਾ ਅਤੇ ਨਿਯੁਕਤੀ ਕੀਤੀ। ਉਨ੍ਹਾਂ ਨੇ ਖਾਦ ਅਤੇ ਨਾਗਰਿਕ ਸਪਲਾਈ ਸਕੱਤਰ ਅੰਕਿਤਾ ਮਿਸ਼ਰਾ ਬੁੰਦੇਲਾ ਨੂੰ ਆਪਣਾ ਸਕੱਤਰ ਨਿਯੁਕਤ ਕੀਤਾ ਹੈ। ਸੇਵਾ ਵਿਭਾਗ ਵਲੋਂ ਜਾਰੀ ਆਦੇਸ਼ ਦੇ ਅਨੁਸਾਰ, ਨਿਯੁਕਤੀ ਦਾ ਇੰਤਜਾਰ ਕਰ ਰਹੇ 2001 ਬੈਚ  ਦੇ ਆਈ.ਏ.ਐੱਸ. ਅਫਸਰ ਜੀ.ਐੱਸ. ਮੀਣਾ ਨੂੰ ਖਾਦ ਅਤੇ ਨਾਗਰਿਕ ਸਪਲਾਈ ਸਕੱਤਰ ਬਣਾਇਆ ਗਿਆ ਹੈ। ਆਈ.ਏ.ਐੱਸ. ਅਧਿਕਾਰੀ ਬੁੰਦੇਲਾ, ਵਿਜੈ ਕੁਮਾਰ ਦੀ ਥਾਂ ਲੈਣਗੀ,  ਉਨ੍ਹਾਂ ਦਾ ਹਾਲ ਹੀ 'ਚ ਕੇਂਦਰ ਸਰਕਾਰ 'ਚ ਤਬਾਦਲਾ ਹੋਇਆ ਹੈ।