ਗਲਾਸਗੋ - ਆਰਟੀਕਲ 370 ਦੇ ਖਤਮ ਹੋਣ ਨਾਲ ਪੀ. ਓ. ਕੇ. ਅਤੇ ਗਿਲਗਿਤ-ਬਾਲਿਸਤਾਨ ਦੇ ਲੋਕਾਂ ’ਚ ਪਾਕਿਸਤਾਨੀ ਫੌਜ ਵਲੋਂ 1947 ’ਚ ਉਨ੍ਹਾਂ ਦੀ ਜ਼ਮੀਨ ’ਤੇ ਕਬਜ਼ੇ ਤੋਂ ਬਾਅਦ ਤੋਂ ਪਹਿਲੀ ਵਾਰ ਇਕ ਆਸ ਜਾਗੀ ਹੈ। ਇਹ ਕਹਿਣਾ ਹੈ ਪੀ. ਓ. ਕੇ. ਦੇ ਮੀਰਪੁਰ ਦੇ ਇਕ ਸਿਆਸੀ ਵਰਕਰ ਡਾ. ਅਹਿਮਦ ਅਯੂਬ ਮਿਰਜ਼ਾ ਦਾ।

ਉਨ੍ਹਾਂ ਕਿਹਾ ਕਿ ਜਦੋਂ ਤੋਂ ਆਰਟੀਕਲ 370 ਹਟਿਆ ਹੈ ਕਸ਼ਮੀਰ ਵਾਦੀ ’ਚ ਹਿੰਸਾ ’ਚ ਜ਼ਿਕਰਯੋਗ ਗਿਰਾਵਟ ਆਈ ਹੈ। 13 ਜੁਲਾਈ ਨੂੰ ਗਲਤ ਤਰੀਕੇ ਨਾਲ ਮਨਾਏ ਜਾਣ ਵਾਲੇ ਕਸ਼ਮੀਰ ਸ਼ਹੀਦ ਦਿਵਸ ’ਤੇ ਕੋਈ ਵਿਰੋਧ ਪ੍ਰਦਰਸ਼ਨ ਨਹੀਂ ਹੋਇਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਸੰਯੁਕਤ ਰਾਸ਼ਟਰ ਦੇ ਮੰਚ ਤੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਪ੍ਰਮਾਣੂ ਜੰਗ ਦੀ ਧਮਕੀ ਦੇਣਾ ਵੀ ਖੋਖਲਾ ਸਾਬਿਤ ਹੋਇਆ ਹੈ। ਮਿਰਜ਼ਾ ਨੇ ਕਿਹਾ ਕਿ ਔਰਤਾਂ ਕਸ਼ਮੀਰ ’ਚ ਪਹਿਲੀ ਵਾਰ ਬਰਾਬਰ ਦੇ ਅਧਿਕਾਰਾਂ ਦਾ ਆਨੰਦ ਮਾਣ ਰਹੀਆਂ ਹਨ।