ਘੱਟ-ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਤੁਸੀਂ ਬਣਾ ਸਕਦੇ ਹੋ ਆਪਣਾ ਕਰੀਅਰ ਖੇਤੀ ਪ੍ਰਧਾਨ ਦੇਸ਼ ਵਿੱਚ 

ਡਾ:  ਹਰੀਸ਼ ਕੁਮਾਰ ਵਰਮਾ
ਨਿਰਦੇਸ਼ਕ ਪਸਾਰ ਸਿੱਖਿਆ

ਯੋਜਨਾਬੱਧ ਡੇਅਰੀ ਫਾਰਮਾਂ ਤੋਂ ਬਿਨਾਂ, ਪਸ਼ੂਆਂ ਦੀ ਦੇਖ-ਭਾਲ ਆਮ ਤੌਰ ’ਤੇ ਪੇਂਡੂ ਔਰਤਾਂ ਹੀ ਕਰਦੀਆਂ ਹਨ।  ਉਹ ਪਸ਼ੂਆਂ ਨੂੰ ਚਾਰਾ ਪਾਉਂਦੀਆਂ ਹਨ ਅਤੇ ਧਾਰਾਂ ਕੱਢਦੀਆਂ ਹਨ। ਇਸ ਕਰਕੇ ਉਹ ਜਾਨਵਰਾਂ ਦੇ ਨਜਦੀਕ ਰਹਿਣ ਕਾਰਨ ਉਨ੍ਹਾਂ ਦੇ ਸੁਭਾਅ ਨੂੰ ਜਾਣਦੀਆਂ ਹਨ। ਇਸੇ ਕਰਕੇ ਉਹ ਪਸ਼ੂਆਂ ਦੇ ਸੁਭਾਅ ਵਿੱਚ ਤਬਦੀਲੀ ਦਾ ਪਤਾ ਜਲਦੀ ਲਗਾ ਸਕਦੀਆਂ ਹਨ ਅਤੇ ਇਹ ਤਬਦੀਲੀ ਆਮ ਜਾਂ ਕਿਸੇ ਬੀਮਾਰੀ ਕਰਕੇ ਹੋ ਸਕਦੀ ਹੈ।

ਸਮੂਹ ਗਰੁੱਪ ਟ੍ਰੇਨਿੰਗ
ਯੂਨੀਵਰਸਿਟੀ ਵੱਲੋਂ ਇਹ ਵੀ ਉਪਰਾਲਾ ਕੀਤਾ ਜਾਂਦਾ ਹੈ ਕਿ ਸੁਆਣੀਆਂ ਦਾ ਵੱਖਰਾ ਹੀ ਸਮੂਹ ਗਰੁੱਪ ਬਣਾ ਕੇ ਟ੍ਰੇਨਿੰਗ ਕਰਵਾਈ ਜਾਵੇ। ਯੂਨੀਵਰਸਿਟੀ ਵੱਲੋਂ ਪਿੰਡ ਕਲਾਲਾਂ, ਧਨੇਰ ਅਤੇ ਚੰਨਣਵਾਲ, ਬਲਾਕ ਮਹਿਲ ਕਲਾਂ, ਜ਼ਿਲਾ ਬਰਨਾਲਾ ਵਿੱਚ ਕਾਮਨ ਇੰਟ੍ਰਸਟ ਗਰੁੱਪ, ਜਿਸ ਵਿੱਚ 56 ਮੈਂਬਰ ਹਨ, ਨੂੰ ਦੁੱਧ ਅਤੇ ਦੁੱਧ ਤੋਂ ਪਦਾਰਥ ਬਣਾਉਣ ਲਈ ਟ੍ਰੇਨਿੰਗ ਵੀ ਦਿੱਤੀ ਗਈ ਹੈ। ਇਹ ਸਿਖਿਆਰਥੀ ਦੁੱਧ ਪਦਾਰਥ ਬਣਾ ਕੇ ਵੀ ਵੇਚ ਰਹੇ ਹਨ। ਇਸ ਸਮੇਂ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਅਧੀਨ ਚਾਰ ਸੈਲਫ ਹੈਲਪ ਗਰੁੱਪ, ਮੋਹਾਲੀ ਅਧੀਨ ਤਿੰਨ ਅਤੇ ਤਰਨਤਾਰਨ ਅਧੀਨ ਦੋ ਸੈਲਫ ਹੈਲਪ ਗਰੁੱਪ ਕੰਮ ਕਰ ਰਹੇ ਹਨ। ਇਹ ਸਾਰੇ ਗਰੁੱਪ ਸੁਆਣੀਆਂ ਦੇ ਹੀ ਹਨ। ਕਈ ਵਾਰੀ ਇਹ ਟ੍ਰੇਨਿੰਗਾਂ ਪੇਂਡੂ ਖੇਤਰ ਵਿੱਚ ਉਨ੍ਹਾਂ ਦੇ ਪਿੰਡ ਵਿੱਚ ਵੀ ਕਰਵਾ ਦਿੱਤੀਆਂ ਜਾਂਦੀਆਂ ਹਨ। ਇਸ ਦੇ ਨਾਲ-ਨਾਲ ਮਹਿਲਾ ਦਿਵਸ ( ਹਰੇਕ ਸਾਲ 8 ਮਾਰਚ ਨੂੰ ) ਵੀ ਮਨਾਇਆ ਜਾਂਦਾ ਹੈ ਤੇ ਯੂਨੀਵਰਸਿਟੀ ਦੇ ਪਸ਼ੂ ਪਾਲਣ ਮੇਲੇ ਵਿੱਚ ਵੱਖਰੇ ਤੌਰ ’ਤੇ ਸਟਾਲ ਲਗਾਏ ਜਾਂਦੇ ਹਨ ਤਾਂ ਜੋ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾ ਸਕਣ।

ਪੜ੍ਹੋ ਇਹ ਵੀ ਖਬਰ - ਪੈਸੇ ਦੇ ਮਾਮਲੇ ’ਚ ਕੰਜੂਸ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਚੰਗੀਆਂ ਤੇ ਮਾੜੀਆਂ ਗੱਲਾਂ

ਖਾਸ ਗੱਲ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਵੱਲੋਂ ਉਚੇਚੇ ਤੌਰ ’ਤੇ ਇਨ੍ਹਾਂ ਟ੍ਰੇਨਿੰਗਾਂ ਲਈ ਸੁਆਣੀਆਂ ਤੋਂ ਕੋਈ ਵੀ ਫੀਸ ਨਹੀਂ ਲਈ ਜਾਂਦੀ।

ਘਰ ਬੈਠੇ ਬੀਬੀਆਂ ਕਮਾਂ ਸਕਦੀਆਂ ਪੈਸੇ
ਔਰਤਾਂ ਘਰ ਬੈਠ ਕੇ ਵੀ ਪੈਸੇ ਕਮਾ ਸਕਦੀਆਂ ਹਨ ਚਾਹੇ ਕੋਈ ਖਾਣ ਦੇ ਪਦਾਰਥ ਬਣਾ ਲੈਣ, ਸਜਾਵਟੀ ਮੱਛੀਆਂ ਦੇ ਸ਼ੋਅਕੇਸ ਬਣਾ ਲੈਣ ਜਾਂ ਸਿਲਾਈ-ਕਢਾਈ ਦਾ ਕੰਮ ਕਰ ਲੈਣ।

ਪੜ੍ਹੋ ਇਹ ਵੀ ਖਬਰ - ਜਨਮ ਅਸ਼ਟਮੀ ਦੇ ਸ਼ੁੱਭ ਮੌਕੇ ’ਤੇ ਜ਼ਰੂਰ ਕਰੋ ਇਹ ਉਪਾਅ, ਜੀਵਨ ’ਚ ਹਮੇਸ਼ਾ ਰਹੋਗੇ ਖੁਸ਼ ਅਤੇ ਸੁੱਖੀ 

ਪਸ਼ੂ ਧਨ ਅਤੇ ਖੇਤੀਬਾੜੀ ਕਾਰੋਬਾਰ ਦੀ ਸੰਭਾਵਨਾਂ ਕਿੱਥੇ
ਪਸ਼ੂ ਧਨ ਅਤੇ ਖੇਤੀਬਾੜੀ ਕਾਰੋਬਾਰ ਵਿੱਚ ਔਰਤਾਂ ਦੇ ਯੋਗਦਾਨ ਨੂੰ ਵੇਖਦਿਆਂ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਹੇਠ ਲਿਖੇ ਟ੍ਰੇਨਿੰਗ ਪ੍ਰੋਗਰਾਮ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਹਨ। ਜਿਨ੍ਹਾਂ ਵਿੱਚ ਕਈ ਤਰ੍ਹਾਂ ਦੇ ਪ੍ਰੋਗਰਾਮ ਸ਼ਾਮਿਲ ਹਨ ਜਿਨ੍ਹਾਂ ਨੂੰ ਕਰਕੇ ਔਰਤਾਂ ਇਨ੍ਹਾਂ ਵਿੱਚ ਆਪਣਾ ਕਰੀਅਰ ਬਣਾ ਸਕਦੀਆਂ ਹਨ।

1. ਡੇਅਰੀ ਫਾਰਮਿੰਗ
2. ਮੁਰਗੀਆਂ ਪਾਲਣਾ-ਘਰੇਲੂ ਪਿਛਵਾੜੇ ਵਿਚ ਅਤੇ ਵਪਾਰਕ ਪੱਧਰ ’ਤੇ
3. ਸੂਰ ਪਾਲਣ
4. ਬੱਕਰੀ ਪਾਲਣ
5. ਮੱਛੀ ਪਾਲਣ – ਮੁਹਾਰਤ ਸਿਖਲਾਈ ਕੋਰਸ ਅਤੇ ਸਜਾਵਟੀ ਮੱਛੀਆਂ ਦਾ ਕੋਰਸ
6. ਦੁੱਧ, ਮਾਸ ਅਤੇ ਆਂਡੇ ਤੋਂ ਪਦਾਰਥ ਬਣਾਉਣੇ

ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ

ਇਹ ਸਾਰੇ ਕੋਰਸ ਯੂਨੀਵਰਸਿਟੀ ਦੇ ਨਾਲ-ਨਾਲ ਯੂਨੀਵਰਸਿਟੀ ਅਧੀਨ ਕੰਮ ਕਰਦੇ ਖੇਤੀ ਵਿਗਿਆਨ ਕੇਂਦਰਾ ( ਬਰਨਾਲਾ, ਤਾਰਨ ਅਤੇ ਮੌਹਾਲੀ ) ਅਤੇ ਖੇਤਰੀ ਖੋਜ ਅਤੇ ਸਿਖਲਾਈ ਕੇਦਰਾਂ ( ਬਠਿੰਡਾ ਅਤੇ ਤਲਵਾੜਾ ) ਵਿੱਚ ਵੀ ਕਰਵਾਏ ਜਾਂਦੇ ਹਨ। ਉਪਰੋਕਤ ਕੋਰਸਾਂ ਤੋ ਇਲਾਵਾ ਕਿਸੀ ਵਿਗਿਆਨ ਕੇਂਦਰਾ ( ਬਰਨਾਲਾ, ਤਰਨ ਤਾਰਨ ਅਤੇ ਮੌਹਾਲੀ) ਵਿੱਚ ਹੇਠ ਲਿਖੇ ਕੋਰਸ ਵੀ ਕਰਵਾਏ ਜਾਂਦੇ ਹਨ –
1. ਫਲ ਅਤੇ ਸਬਜ਼ੀਆਂ ਤੋਂ ਉਤਪਾਦ ਬਣਾਉਣਾ ( ਚਟਣੀ, ਮਰੱਬੇ, ਜੈਮ ਅਤੇ ਆਚਾਰ )
2. ਸਿਲਾਈ ਅਤੇ ਕਢਾਈ
3. ਬੇਕਰੀ ਯੁਨਿਟ ਸਥਾਪਿਤ ਕਰਨਾ
4. ਮੋਮਬੱਤੀ, ਪੇਂਟਿੰਗ ਅਤੇ ਸਜਾਵਟੀ ਸਾਮਾਨ ਆਦਿ
5. ਰੰਗਾਈ ਅਤੇ ਕਢਾਈ ( ਟਾਈ ਅਤੇ ਡਾਈ )
6. ਨਿਊਟਰੀਸ਼ਨਲ ਕਿਚਨ ਗਾਰਡਨਿੰਗ

ਪੜ੍ਹੋ ਇਹ ਵੀ ਖਬਰ - PM ਮੋਦੀ ਨੇ ਨੀਂਹ ਪੱਥਰ ਤੋਂ ਪਹਿਲਾ ਲਾਇਆ ‘ਹਰਸਿੰਗਾਰ’ ਦਾ ਪੌਦਾ, ਜਾਣੋ ਇਸ ਦੀ ਖਾਸੀਅਤ

ਇਸ ਦੇ ਨਾਲ-ਨਾਲ ਯੂਨੀਵਰਸਿਟੀ ਵੱਲੋਂ ਮਹਿਲਾਵਾਂ ਦਾ ਸਮੂਹ ਬਣਾਇਆ ਜਾਂਦਾ ਹੈ ਜੋ ਕਿ ਇੱਕ ਗਰੁੱਪ ਦੇ ਰੂਪ ਵਿੱਚ ਕੰਮ ਕਰਦਾ ਹੈ। ਇਹ ਗਰੁੱਪ ਸਰਕਾਰ ਵੱਲੋਂ  ਸਮੇਂ-ਸਮੇ ਚਲਾਈਆਂ ਜਾਂਦੀਆਂ ਸਕੀਮਾਂ ਦਾ ਫਾਇਦਾ ਵੀ ਲੈ ਸਕਦਾ ਹੈ। ਟ੍ਰੇਨਿੰਗ ਲੈਣ ਲੀ ਯੂਨੀਵਰਸਿਟੀ ਦੀ ਵੈੱਬਸਾਈਟ ( www.gadvasu.in) ਤੋਂ ਫਾਰਮ ਡਾਊਨਲੋਡ ਕਰਨ ਉਪਰੰਤ, ਉਸਨੂੰ ਭਰ ਕੇ, ਲੋੜੀਦੇ ਦਸਤਾਵੇਜਾਂ ਸਹਿਤ, ਯੂਨੀਵਰਸਿਟੀ ਜਾਂ ਆਪਣੇ ਨੇੜਲੇ ਕੇਂਦਰ ਤੇ ਜਮ੍ਹਾਂ ਕਰਵਾਇਆ ਜਾ ਸਕਦਾ ਹੈ। ਵੈਸੇ ਫਾਰਮ ਯੂਨੀਵਰਸਿਟੀ ਜਾਂ ਆਪਣੇ ਨੇੜਲੇ ਕੇਂਦਰ ਤੋਂ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ।

ਖੇਤੀਬਾੜੀ ਅਤੇ ਪਸ਼ੂਧਨ ਕਰੀਅਰ ਵਿੱਚ ਔਰਤਾਂ ਕਿਹੜੀਆਂ ਗੱਲਾ ਦਾ ਰੱਖਣ ਧਿਆਨ 
ਜੇ ਔਰਤਾਂ ਨੂੰ ਸਿਹਤ ਦੀਆਂ ਨਿਸ਼ਾਂਨੀਆਂ, ਲੇਵੇ ਦੀ ਸੰਭਾਲ, ਪ੍ਰਜਨਣ ਬਾਰੇ, ਨਵੇਂ ਜੰਮੇ ਜਾਨਵਰਾਂ ਦੀ ਸੰਭਾਲ, ਬੀਮਾਰੀਆਂ ਅਤੇ ਟੀਕਿਆਂ ਬਾਰੇ ਸਿੱਖਿਆ ਦਿੱਤੀ ਜਾਵੇ ਤਾਂ 'ਇੱਕ ਸਾਲ ਵਿੱਚ ਇੱਕ ਬੱਚਾ ਪ੍ਰੋਗਰਾਮ' ਨੂੰ ਸਫਲਤਾ ਪੂਰਵਕ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਬੀਮਾਰੀਆਂ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ  ਔਰਤਾਂ ਨੂੰ ਜਾਨਵਰਾਂ ਦੀ ਸਹੀ ਸਾਂਭ-ਸੰਭਾਲ ਕਰਨ ਲਈ ਹੇਠ ਲਿਖੇ ਮੁਢਲੇ ਤੱਥਾਂ ਦੀ ਜਾਣਕਾਰੀ ਹੋਣੀ ਲਾਜ਼ਮੀ ਹੈ।

ਪੜ੍ਹੋ ਇਹ ਵੀ ਖਬਰ - ਦੇਸ਼ ਦੀਆਂ ਸੁਆਣੀਆਂ ਜਾਣੋ ਕਿਵੇਂ ਦੁੱਧ ਅਤੇ ਪਸ਼ੂ ਧਨ ਵਿੱਚ ਬਣਨ ਸਫ਼ਲ ਕਾਰੋਬਾਰੀ

ਚੰਗੇ ਪਸ਼ੂ ਦੀ ਚੋਣ ਕਿਵੇਂ ਕਰੀਏ: 
ਸਭ ਤੋਂ ਪਹਿਲਾਂ ਤੰਦਰੁਸਤ ਪਸ਼ੂ ਦੀਆਂ ਨਿਸ਼ਾਨੀਆਂ ਬਾਰੇ ਗਿਆਨ ਹੋਣਾ ਚਾਹੀਦਾ ਹੈ, ਜਿਵੇਂ ਗਿੱਲਾ ਨੱਕ, ਚਮਕਦਾਮ ਅੱਖਾਂ, ਚਮਕਦਾਰ ਚਮੜੀ, ਜੁਗਾਲੀ ਕਰਨਾ, ਚੰਗੀ ਚਾਲ ਅਤੇ ਬੁਲਾਉਣ ਤੇ ਚੰਗਾ ਜਵਾਬ ਦੇਣਾ ਬਹੁਤ ਹੀ ਜ਼ਰੂਰੀ ਹੈ।

ਇਸ ਕਰੀਅਰ ਵਿੱਚ ਪ੍ਰਜਣਨ ਸੰਭਾਲ ਜ਼ਰੂਰੀ:  
ਨਵੇਂ ਦੁੱਧ ਨਾ ਹੋਈ ਲਵੇਰੀ, ਮੱਝ ਜਾਂ ਗਾਂ ਲਗਾਤਾਰ ਹੇਹੇ ਵਿੱਚ ਆਉਂਦੀ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਹੇਹੇ ਦੀਆਂ ਨਿਸ਼ਾਨੀਆਂ ਦੇ ਪ੍ਰਤੀ ਦਿਨ ਵਿੱਚ ਦੋ ਵਾਰ ਵੇਖਣਾ ਚਾਹੀਦਾ ਹੈ। ਹੇਹੇ ਦੀਆਂ ਪ੍ਰਮੁੱਖ ਨਿਸ਼ਾਨੀਆਂ ਵਿੱਚ ਤਾਰਾਂ ਕਰਨੀਆਂ, ਥੋੜ੍ਹੇ ਥੋੜ੍ਹੇ ਚਿਰ ਬਾਅਦ ਪਿਸ਼ਾਬ ਕਰਨਾ, ਦੂਸਰੇ ਜਾਨਵਰਾਂ ਤੇ ਚੜ੍ਹਨਾ ਅਤੇ ਅੜਿੰਗਣਾ ਹਨ। ਜਾਨਵਰ ਨੂੰ ਹੇਹੇ ਦੀਆਂ ਨਿਸ਼ਾਨੀਆਂ ਤੋ 12 ਘੰਟੇ ਬਾਅਦ ਮਸਨੂਈ ਗਰਭਦਾਨ ਕਰਵਾਉਣਾ ਚਾਹੀਦਾ ਹੈ ਅਤੇ ਮਸਨੂਈ ਗਰਭਦਾਨ ਤੋ ਢਾਈ ਮਹੀਨੇ ਬਾਅਦ ਗਰਭ ਲਈ ਚੈਕ ਕਰਵਾਉਣਾ ਚਾਹੀਦਾ ਹੈ। ਸੂਣ ਤੋਂ ਬਾਅਦ 8-10 ਘੰਟੇ ਵਿੱਚ ਜੇਰ ਪੈਣੀ ਚਾਹੀਦੀ ਹੈ। ਜੇਕਰ ਜੇਰ  ਨਾ ਪਵੇ ਤਾਂ ਡਾਕਟਰ ਦੀ ਮਦਦ ਲੈਣੀ ਚਾਹੀਦੀ ਹੈ। ਇਹ  ਵੇਖਣ ਵਿੱਚ ਆਇਆ ਹੈ ਕਿ ਜੇ ਜਾਨਵਰ ਨੂੰ ਜੇਰ ਨਾ ਪਈ ਹੋਵੇ ਤਾਂ ਉਸ ਨੂੰ ਚੋਇਆ ਨਹੀਂ ਜਾਂਦਾ। ਇਹ ਬਹੁਤ ਗਲਤ ਗੱਲ ਹੈ, ਸਗੋਂ ਜਾਨਵਰ ਨੂੰ ਚੋਣ ਨਾਲ ਜੇਰ ਨਿਕਲਣ ਵਿੱਚ ਮਦਦ ਮਿਲਦੀ ਹੈ। ਸੂਣ ਤੋਂ ਬਾਅਦ ਜਾਨਵਰ ਨੂੰ 60- 80 ਦਿਨਾਂ ਬਾਅਦ ਨਵੇਂ ਦੁੱਧ ਕਰਵਾਉਣਾ ਚਾਹੀਦਾ ਹੈ।

ਪੜ੍ਹੋ ਇਹ ਵੀ ਖਬਰ - ਚੜ੍ਹਦੀ ਕਲਾ ’ਚ ਰਹਿਣ ਦਾ ਵਿਸ਼ੇਸ਼ ਚਿਨ੍ਹ ‘ਨਗਾਰਾ’ 

3 ਲੇਵੇ ਦੀ ਸੰਭਾਲ:  
ਆਮ ਤੌਰ ’ਤੇ ਔਰਤਾਂ ਹੀ ਜਾਨਵਰਾਂ ਦਾ ਦੁੱਧ ਚੋਂਦੀਆਂ ਹਨ। ਉਨ੍ਹਾਂ ਨੂੰ ਲੇਵੇ ਦੀ ਚੰਗੀ ਤਰ੍ਹਾਂ ਸੰਭਾਲ ਰੱਖਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਲੇਵੇ ਨੂੰ ਕਿਸੇ ਤਰ੍ਹਾਂ ਦੀ ਝਰੀਟ, ਜ਼ਖਮ ਜਾਂ ਹੋਰ ਕਿਸੇ ਬੀਮਾਰੀ ਲਈ ਦੇਖਣਾ ਚਾਹੀਦਾ ਹੈ। ਦੁੱਧ ਚੋਣ ਤੋਂ ਪਹਿਲਾਂ ਲੇਵੇ ਅਤੇ ਹੱਥਾਂ ਨੂੰ ਲਾਲ ਦਵਾਈ ਨਾਲ ਧੋਣਾ ਚਾਹੀਦਾ ਹੈ ਫਿਰ ਥਣਾਂ ਨੂੰ ਕਿਸੇ ਸਾਫ ਕੱਪੜੇ ਨਾਲ ਸੁਕਾ ਲੈਣਾ ਚਾਹੀਦਾ ਹੈ। ਚੁਆਈ ਪੂਰੇ ਹੱਥ ਨਾਲ ਕਰਨੀ ਚਾਹੀਦੀ ਹੈ ਅਤੇ ਆਖਰੀ ਧਾਰ ਵੀ ਲੇਵੇ ਵਿੱਚ ਨਹੀਂ ਰਹਿਣ ਦੇਣੀ ਚਾਹੀਦੀ। ਚੁਆਈ ਬਾਅਦ ਪਸ਼ੂ ਨੂੰ ਬੈਠਣ ਨਹੀ ਦੇਣਾ ਚਾਹੀਦਾ ਅਤੇ 'ਥਣ ਡੋਬਾ' ਵੀ ਕਰਦੇ ਰਹਿਣਾ ਚਾਹੀਦਾ ਹੈ।

4 ਖੁਰਾਕ:  
ਜਾਨਵਰ ਨੂੰ ਹਮੇਸ਼ਾ ਸੰਤੁਲਿਤ ਖੁਰਾਕ ਹੀ ਪਾਉਣੀ ਚਾਹੀਦੀ ਹੈ ਜਿਸ ਵਿੱਚ ਤੂੜੀ, ਹਰਾ ਚਾਰਾ, ਖਲਾਂ ਅਤੇ ਧਾਤਾਂ ਠੀਕ ਮਾਤਰਾ ਵਿੱਚ ਹੋਣ। ਧਾਤਾਂ ਦਾ ਚੂਰਾ ਅਤੇ ਨਮਕ ਤਾਂ ਹਰੇਕ ਜਾਨਵਰ ਨੂੰ ਪਾਉਣਾ ਚਾਹੀਦਾ ਹੈ ਚਾਰੇ ਜਾਨਵਰ ਸੂਇਆ ਹੋਵੇ ਜਾਂ ਸੂਣ ਵਾਲਾ ਹੋਵੇ, ਝੋਟੀ ਹੋਵੇ ਜਾਂ ਵੈਹੜੀ ਹੋਵੇ।

ਪੜ੍ਹੋ ਇਹ ਵੀ ਖਬਰ - ਦਿਨ ਦੀ ਥਾਂ ਰਾਤ ਨੂੰ ਇਸਤੇਮਾਲ ਕਰੋ ਗੁਲਾਬ ਜਲ, ਫਾਇਦੇ ਜਾਨਣ ਲਈ ਪੜ੍ਹੋ ਇਹ ਖਬਰ

5 ਨਵ- ਜਨਮਿਆਂ ਦੀ ਦੇਖ-ਭਾਲ:  
ਨਵ ਜਨਮੇ ਜਾਨਵਰ ਨੂੰ ਤੁਰੰਤ ਬਾਉਲੀ ਦੇਣੀ ਚਾਹੀਦੀ ਹੈ। ਨਾੜੂਏ ਨੂੰ ਕੱਟ ਕੇ ਜ਼ਖਮ ਤੇ ਟਿੰਚਰ ਆਇਉਡੀਨ ਲਾਉਣੀ ਚਾਹੀਦੀ ਹੈ। 10-15 ਦਿਨ ਵਿੱਚ ਸਿੰਗ ਦਗਾਉਣੇ ਚਾਹੀਦੇ ਹਨ ਅਤੇ ਨਾਲ ਹੀ ਮਲ੍ਹੱਪ ਰਹਿਤ ਕਰਨ ਦੀ ਦਵਾਈ ਦੇਣੀ ਚਾਹੀਦੀ ਹੈ।

6 ਇਸ ਕਰੀਅਰ ਵਿੱਚ ਡਾਕਟਰੀ ਜਾਣਕਾਰੀ ਦੀ ਜ਼ਰੂਰਤ -  
ਜਦੋਂ ਕਿਸੇ ਜਾਨਵਰ ਨੂੰ ਕੋਈ ਬੀਮਾਰੀ ਹੋ ਜਾਵੇ ਤਾਂ ਉਸ ਨੂੰ ਬਾਕੀ ਜਾਨਵਰਾਂ ਤੋਂ ਅੱਡ ਕਰ ਦੇਣਾ ਚਾਹੀਦਾ ਹੈ ਅਤੇ ਉਸ ਦੀ ਚੰਗੀ ਤਰ੍ਹਾਂ ਦੇਖਭਾਲ ਕਰਨੀ ਚਾਹੀਦੀ ਹੈ। ਆਸਾਨੀ ਨਾਲ ਹਜ਼ਰ ਹੋਣ ਵਾਲੀ ਖੁਰਾਕ ਦੇਣੀ ਚਾਹੀਦੀ ਹੈ। ਡਾਕਟਰ ਦੀ ਮਦਦ ਵੀ ਲੈਣੀ ਚਾਹੀਦੀ ਹੈ।

ਪੜ੍ਹੋ ਇਹ ਵੀ ਖਬਰ - ਸਬਜ਼ੀ ਲਈ ਹੀ ਨਹੀਂ, ਸਗੋਂ ਦਵਾਈਆਂ ਦੇ ਤੌਰ ’ਤੇ ਵੀ ਹੁੰਦੀ ਹੈ ਖੁੰਬਾਂ ਦੀ ਵਰਤੋਂ

ਇਨ੍ਹਾਂ ਸਹਾਇਕ ਧੰਦਿਆਂ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਦੁਆਰਾ ਵੀ ਲੋੜੀਂਦੇ ਕਦਮ ਉਠਾਏ ਜਾ ਰਹੇ ਹਨ। ਜਿਸ ਵਿਚ ਕੰਮ ਸ਼ੁਰੂ ਕਰਨ ਲਈ ਵੱਖ-ਵੱਖ ਤਰਾਂ ਦੇ ਲੋਨ ਦਿੱਤੇ ਜਾਂਦੇ ਹਨ। ਜਿਸ ਵਿੱਚ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਪਸ਼ੂ ਸ਼ੈਡ ਅਤੇ ਹੋਰ ਸਬੰਧਤ ਵਸਤਾਂ ਸ਼ਾਮਲ ਹਨ। ਸਰਕਾਰ ਦੁਆਰਾ ਖੇਤੀ ਸਹਾਇਕ ਧੰਦਿਆਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਕਿਸਾਨ ਕਰੈਡਿਟ ਕਾਰਡ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਅਧੀਨ ਬਿਨਾਂ ਸਕਿਓਰਿਟੀ ਦੇ ਹਰ ਇੱਕ ਪਸ਼ੂ ਪਾਲਕ ਲੋਨ ਲੈਅ ਸਕਦਾ ਹੈ। ਸਰਕਾਰ ਦੁਆਰਾ ਦਿੱਤੀਆਂ ਸਹੂਲਤਾਂ ਦਾ ਲਾਭ ਲੈ ਕੇ ਇਨ੍ਹਾਂ ਸਹਾਇਕ ਧੰਦਿਆਂ ਤੋਂ ਚੰਗੀ ਕਮਾਈ ਹੋ ਸਕਦੀ ਹੈ।