ਨਿਊਯਾਰਕ- ਦੁਨੀਆ ਦੀ ਨੰਬਰ ਇਕ ਖਿਡਾਰੀ ਐਸ਼ਲੇ ਬਾਰਟੀ ਤੋਂ ਬਾਅਦ ਹੁਣ ਦਿੱਗਜ ਦਸ 'ਚ ਸ਼ਾਮਲ ਦੋ ਹੋਰ ਖਿਡਾਰੀ ਐਲੀਨਾ ਸਿਵਤੋਲਿਨਾ ਤੇ ਕਿਕੀ ਬਰਟੇਸ ਵੀ ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ ਹੋਣ ਵਾਲੇ ਇਸ ਗ੍ਰੈਂਡ ਸਲੈਮ ਟੈਨਿਸ 'ਚ ਹਿੱਸਾ ਨਹੀਂ ਲਵੇਗੀ। ਅਮਰੀਕੀ ਟੈਨਿਸ ਸੰਘ ਨੇ ਦੱਸਿਆ ਕਿ ਬਾਰਬੋਰਾ ਕ੍ਰੇਜ਼ਸਿਕੋਵਾ ਨੇ ਵੀ ਨਾਂ ਵਾਪਿਸ ਲੈ ਲਿਆ ਹੈ ਜੋ ਡਬਲਜ਼ ਰੈਂਕਿੰਗ 'ਚ 8ਵੇਂ ਸਥਾਨ 'ਤੇ ਹੈ। ਪੰਜਵੀਂ ਰੈਂਕਿੰਗ ਵਾਲੀ ਯੂਕ੍ਰੇਨ ਦੀ ਸਿਤਵੋਲਿਨਾ ਨੇ ਕਿਹਾ ਕਿ ਉਹ ਅਮਰੀਕਾ ਯਾਤਰਾ ਕਰਕੇ ਆਪਣੀ ਟੀਮ ਨੂੰ ਤੇ ਖੁਦ ਨੂੰ ਜ਼ੋਖਿਮ 'ਚ ਨਹੀਂ ਪਾਉਣਾ ਚਾਹੁੰਦੀ।
ਇਸ ਦੌਰਾਨ ਨੀਦਰਲੈਂਡ ਦੀ 7ਵੀਂ ਦਰਜਾ ਪ੍ਰਾਪਤ ਬਰਟੇਸ ਨੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਜੇਕਰ ਉਹ ਖੇਡਦੀ ਹੈ ਤਾਂ ਉਸ ਨੂੰ ਯੂਰਪ ਵਾਪਿਸ ਆਉਣ ਤੋਂ ਬਾਅਦ ਇਕਾਂਤਵਾਸ 'ਚ ਰਹਿਣਾ ਹੋਵੇਗਾ। ਉਹ 27 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਫ੍ਰੈਂਚ ਓਪਨ 'ਚ ਹਿੱਸਾ ਲੈਣਾ ਚਾਹੁੰਦੀ ਹੈ ਜਦਕਿ ਅਮਰੀਕੀ ਓਪਨ 31 ਅਗਸਤ ਤੋਂ 13 ਸਤੰਬਰ ਤੱਕ ਚੱਲੇਗਾ।