ਨੈਸ਼ਨਲ ਡੈਸਕ-ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਸੰਜੇ ਦੱਤ ਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਮੁਤਾਬਕ, ਸੰਜੇ ਦੱਤ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। 


ਸੰਜੇ ਦੱਤ ਨੇ ਟਵਿੱਟਰ 'ਤੇ ਲਿਖਿਆ- ਸਾਰਿਆਂ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਮੈਂ ਠੀਕ ਹਾਂ। ਮੈਂ ਡਾਕਟਰੀ ਨਿਗਰਾਨੀ 'ਚ ਹਾਂ। ਕੋਵਿਡ-19 ਰਿਪੋਰਟ 'ਚ ਪਾਜ਼ੇਟਿਵ ਨਹੀਂ ਨਿਕਲਿਆ ਹਾਂ। ਉਨ੍ਹਾਂ ਨੇ ਲਿਖਿਆ ਕਿ ਲੀਲਾਵਤੀ ਹਸਪਤਾਲ 'ਚ ਸ਼ਾਨਦਾਰ ਡਾਕਟਰਾਂ, ਨਰਸਾਂ, ਕਰਮਚਾਰੀਆਂ ਦੀ ਮਦਦ ਤੇ ਦੇਖਭਾਲ 'ਚ ਹਾਂ (ਠੀਕ ਹੋ ਕੇ) ਇਕ ਜਾਂ ਦੋ ਦਿਨ ਤੱਕ ਘਰ ਵਾਪਸ ਚੱਲ ਜਾਵਾਂਗਾ। ਤੁਹਾਡੀਆਂ ਇੱਛਾਵਾਂ ਦੇ ਲਈ ਧੰਨਵਾਦ। ਕ੍ਰਿਪਾ ਕਰਕੇ ਤੁਸੀਂ ਸਾਰੇ ਸੁਰੱਖਿਅਤ ਰਹੋ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ ਅਤੇ ਬੇਟੀ ਅਰਾਧਿਆ ਬੱਚਨ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਅਮਿਤਾਭ ਅਤੇ ਅਭਿਸ਼ੇਕ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।