ਫਗਵਾੜਾ,(ਜਲੋਟਾ) : ਫਗਵਾੜਾ 'ਚ ਸਿਹਤ ਵਿਭਾਗ ਵਲੋਂ ਬੀਤੇ ਦਿਨੀਂ ਕੋਰੋਨਾ ਪਾਜ਼ੇਟਿਵ ਪਾਏ ਗਏ ਸਵਿੱਚ ਗਿਅਰਸ ਪ੍ਰਾਈਵੇਟ ਲਿਮੀਟੇਡ ਦੇ ਮੈਨੇਜਿੰਗ ਡਾਇਰੈਕਟਰ ਅਸ਼ੋਕ ਸੇਠੀ, ਜਿਸ ਨੂੰ ਕੋਵਿਡ 19 ਸੰਕਰਮਿਤ ਪਾਏ ਜਾਣ ਦੇ ਬਾਅਦ ਸਿਹਤ ਵਿਭਾਗ ਦੀ ਟੀਮ ਵਲੋਂ ਸਥਾਨਕ 128 ਸੀ ਮਾਡਲ ਟਾਊਨ ਫਗਵਾੜਾ 'ਚ ਉਨ੍ਹਾਂ ਦੇ ਗ੍ਰਹਿ ਨਿਵਾਸ 'ਚ ਹੀ 16 ਅਗਸਤ ਤਕ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ ਸੀ। ਸਿਹਤ 'ਚ ਸੁਧਾਰ ਨਾ ਹੋਣ ਦੇ ਕਾਰਣ ਉਨ੍ਹਾਂ ਨੂੰ ਡੀ. ਐਮ. ਸੀ. ਲੁਧਿਆਣਾ 'ਚ ਦਾਖਲ ਕਰਵਾਇਆ ਗਿਆ ਸੀ।
ਸਿਹਤ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੋਰੋਨਾ ਸੰਕਰਮਿਤ ਅਸ਼ੋਕ ਸੇਠੀ ਦਾ ਬੁਖਾਰ ਕੰਟਰੋਲ 'ਚ ਨਹੀਂ ਆ ਰਿਹਾ ਹੈ। ਇਸ ਕਾਰਣ ਅਸ਼ੋਕ ਸੇਠੀ ਡੀ. ਐਮ. ਸੀ. ਲੁਧਿਆਣਾ 'ਚ ਦਾਖਲ ਹੋਏ ਹਨ, ਜਿਥੇ ਸਮਾਚਾਰ ਲਿਖੇ ਜਾਣ ਤਕ ਨਿਜੀ ਡਾਕਟਰਾਂ ਦੀ ਟੀਮ ਵਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਥੇ ਮਿਲੀ ਹੋਰ ਜਾਣਕਾਰੀ ਮੁਤਾਬਕ ਸਿਹਤ ਵਿਭਾਗ ਫਗਵਾੜਾ ਦੀਆਂ ਟੀਮਾਂ ਵਲੋਂ ਅਸ਼ੋਕ ਸੇਠੀ ਨੂੰ ਕੋਰੋਨਾ ਵਾਇਰਸ ਤੋਂ ਸੰਕਰਮਿਤ ਪਾਏ ਜਾਣ ਦੇ ਬਾਅਦ ਉਨ੍ਹਾਂ ਦੇ ਪਰਿਵਾਰ ਨੇੜਲੇ ਰਿਸ਼ਤੇਦਾਰਾਂ ਤੇ ਸੇਠੀ ਪਰਿਵਾਰ ਨਾਲ ਸੰਬੰਧਿਤ ਹੋਰ ਰਿਸ਼ਤੇਦਾਰਾਂ ਦੀ ਖਤਮ ਹੋਈ ਮੈਡੀਕਲ ਜਾਂਚ ਦੀਆਂ ਰਿਪੋਰਟਾਂ ਅਜੇ ਹਾਸਲ ਨਹੀਂ ਹੋਈਆਂ ਹਨ।