ਵਲਟੋਹਾ, (ਗੁਰਮੀਤ)- ਥਾਣਾ ਵਲਟੋਹਾ ਅਧੀਨ ਪੈਂਦੇ ਪਿੰਡ ਬਹਾਦਰ ਨਗਰ ਵਿਖੇ ਇਕ ਨੌਜਵਾਨ ਲਡ਼ਕੀ ਦੀ ਸ਼ੱਕੀ ਹਾਲਾਤਾਂ ’ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅਰਸ਼ਦੀਪ ਕੌਰ ਪੁੱਤਰੀ ਆਤਮਾ ਸਿੰਘ ਨੇ ਬੀਤੇ ਦਿਨੀਂ ਕੋਈ ਕੀਟਨਾਸ਼ਕ ਦਵਾਈ ਨਿਗਲ ਲਈ, ਜਿਸ ਕਾਰਨ ਉਸ ਦੀ ਹਾਲਤ ਖਰਾਬ ਹੋਣ ’ਤੇ, ਖਾਹਰਾ ਹਸਪਤਾਲ ਵਲਟੋਹਾ ਵਿਖੇ ਲਿਜਾਇਆ ਗਿਆ।

ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਪਰਿਵਾਰਕ ਮੈਂਬਰਾਂ ਵਲੋਂ ਜਲਦੀ ਤੋਂ ਜਲਦੀ ਲਡ਼ਕੀ ਦਾ ਅੰਤਿਮ ਸੰਸਕਾਰ ਕਰ ਦਿੱਤਾ। ਲੇਕਿਨ ਪੁਲਸ ਨੂੰ ਸੂਚਨਾ ਮਿਲਣ ’ਤੇ ਥਾਣਾ ਵਲਟੋਹਾ ਤੋਂ ਸਬ ਇੰਸਪੈਕਟਰ ਕੇਵਲ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਪਹੁੰਚੀ। ਜਿੰਨ੍ਹਾਂ ਨੇ ਲਡ਼ਕੀ ਦੀਆਂ ਅਸਥੀਆਂ ਵਿਸਰਜਣ ਕਰਨ ’ਤੇ ਰੋਕ ਲਗਾਉਂਦਿਆਂ ਲਡ਼ਕੀ ਦਾ ਮੋਬਾਇਲ ਵੀ ਜ਼ਬਤ ਕਰ ਲਿਆ ਹੈ। ਸਬ ਇੰਸਪੈਕਟਰ ਕੇਵਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੋਬਾਇਲ ਦੀਆਂ ਕਾਲ ਡਿਟੇਲ ਕਢਵਾ ਕੇ ਸੱਚਾਈ ਦਾ ਪਤਾ ਲਗਾਇਆ ਜਾਵੇਗਾ।