ਲੁਧਿਆਣਾ,(ਸਹਿਗਲ)- ਕੋਰੋਨਾ ਵਾਇਰਸ ਦੀ ਚੱਲ ਰਹੀ ਮਹਾਮਾਰੀ ’ਚ ਅੱਜ ਥੋੜ੍ਹੀ ਰਾਹਤ ਦਿਖਾਈ ਦਿੱਤੀ ਪਿਛਲੇ 24 ਘੰਟਿਆਂ ਦੌਰਾਨ 165 ਮਰੀਜ਼ ਸਾਹਮਣੇ ਆਏ। ਇਨ੍ਹਾਂ ਵਿਚੋਂ 9 ਮਰੀਜ਼ਾਂ ਦੀ ਮੌਤ ਹੋ ਗਈ। ਸਿਹਤ ਅਧਿਕਾਰੀ ਮੁਤਾਬਕ ਇਨ੍ਹਾਂ 165 ਮਰੀਜ਼ਾਂ ਵਿਚ 130 ਜ਼ਿਲੇ ਦੇ ਰਹਿਣ ਵਾਲੇ ਹਨ, ਜਦੋਂਕਿ 35 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਇਸੇ ਤਰ੍ਹਾਂ ਜਿਨ੍ਹਾਂ 9 ਵਿਅਕਤੀਆਂ ਦੀ ਅੱਜ ਮੌਤ ਹੋਈ ਹੈ, ਉਨ੍ਹਾਂ ਵਿਚ 5 ਜ਼ਿਲੇ ਨਾਲ ਸਬੰਧਤ ਹਨ ਅਤੇ 3 ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਹਨ, ਜਦੋਂਕਿ ਇਕ-ਜੰਮੂ ਅਤੇ ਕਸ਼ਮੀਰ ਸੂਬੇ ਦਾ ਰਹਿਣ ਵਾਲਾ ਸੀ। ਮਹਾਨਗਰ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 16,425 ਹੋ ਗਈ ਹੈ। ਇਨ੍ਹਾਂ ਵਿਚੋਂ 668 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲੇ ਵਿਚ 1403 ਐਕਟਿਵ ਮਰੀਜ਼ ਦੱਸੇ ਜਾਂਦੇ ਹਨ। ਇਸ ਤੋਂ ਇਲਾਵਾ ਦੂਜੇ ਜ਼ਿਲਿਆਂ ਤੋਂ ਸਥਾਨਕ ਹਸਪਤਾਲਾਂ ’ਚ ਭਰਤੀ ਹੋਣ ਵਾਲੇ ਮਰੀਜ਼ਾਂ ’ਚੋਂ 1911 ਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਇਨ੍ਹਾਂ ’ਚੋਂ 200 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚ 263 ਐਕਟਿਵ ਮਰੀਜ਼ ਦੱਸੇ ਜਾਂਦੇ ਹਨ।

ਆਈਸੋਲੇਸ਼ਨ ਵਾਰਡ ਤੋਂ ਸਟਾਫ ਗੈਰ-ਹਾਜ਼ਰ

ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਅਤੇ ਫਲੂ ਕਾਰਨਰ ’ਤੇ ਸਟਾਫ ਦੀ ਕਾਫੀ ਸ਼ਾਰਟੇਜ ਪਾਈ ਜਾ ਰਹੀ ਹੈ। ਸਿਵਲ ਹਸਪਤਾਲ ਦਾ ਕੁਝ ਸਟਾਫ ਪਾਜ਼ੇਟਿਵ ਆਉਣ ਤੋਂ ਬਾਅਦ ਛੁੱਟੀ ’ਤੇ ਹੈ ਅਤੇ ਕੁਝ ਕੁਆਰੰਟਾਈਨ ਹੋ ਰਹੇ ਹਨ। ਅਜਿਹੇ ਵਿਚ ਕੁਝ ਸਟਾਫ ਨਰਸਾਂ ਅਤੇ ਫਾਰਮੇਸੀ ਅਫਸਰ ਦੀ ਡਿਊਟੀ ਬਾਹਰ ਤੋਂ ਲਗਾਈ ਗਈ ਹੈ ਪਰ ਉਹ ਡਿਊਟੀ ’ਤੇ ਹਾਜ਼ਰ ਨਹੀਂ ਹੋ ਰਹੇ, ਜਿਸ ਨਾਲ ਮਰੀਜ਼ਾਂ ਦਾ ਇਲਾਜ ਕਰਨ ਵਿਚ ਕਾਫੀ ਪ੍ਰੇਸ਼ਾਨੀ ਆ ਰਹੀ ਹੈ। ਹਾਲ ਹੀ ਵਿਚ ਸਿਵਲ ਹਸਪਤਾਲ ਦੀ ਕੋਵਿਡ-19 ਦੀ ਇੰਚਾਰਜ ਅਤੇ ਸੀਨੀਅਰ ਮੈਡੀਕਲ ਅਫਸਰ ਨੇ ਸਿਵਲ ਸਰਜਨ ਨੂੰ 4 ਸਟਾਫ ਨਰਸਾਂ ਅਤੇ ਇਕ ਫਾਰਮੇਸੀ ਅਫਸਰ ਦੀ ਗੈਰ-ਹਾਜ਼ਰੀ ਦੀ ਰਿਪੋਰਟ ਭੇਜੀ ਹੈ। ਸਿਹਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਉਕਤ ਸਟਾਫ ਨੇ ਮੈਡੀਕਲ ਲੀਵ ਭੇਜ ਕੇ ਛੁੱਟੀ ਲਈ ਹੋਈ ਹੈ।

2263 ਮਰੀਜ਼ਾਂ ਦੀ ਰਿਪੋਰਟ ਅਜੇ ਪੈਂਡਿੰਗ, 4517 ਦੇ ਸੈਂਪਲ ਭੇਜੇ

ਸਿਹਤ ਵਿਭਾਗ ਵੱਲੋਂ ਜਾਂਚ ਲਈ ਭੇਜੇ ਗਏ ਸ਼ੱਕੀ ਮਰੀਜ਼ਾਂ ਦੇ 2263 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਅੱਜ 4517 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਸਿਹਤ ਵਿਭਾਗ ਮੁਤਾਬਕ ਹੁਣ ਤੱਕ 2,32,768 ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ ਵਿਚੋਂ 2,30,505 ਦੀ ਰਿਪੋਰਟ ਵਿਭਾਗ ਨੂੰ ਪ੍ਰਾਪਤ ਹੋਈ ਹੈ, ਜਦੋਂਕਿ 2,12,169 ਲੋਕਾਂ ਦੇ ਸੈਂਪਲ ਨੈਗੇਟਿਵ ਆਏ ਹਨ।

235 ਲੋਕਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ

ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸ¬ਕ੍ਰੀਨਿੰਗ ਉਪਰੰਤ 235 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ’ਚ ਭੇਜ ਦਿੱਤਾ ਹੈ। ਮੌਜੂਦਾ ਸਮੇਂ ਵਿਚ 4276 ਲੋਕ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ।

ਮ੍ਰਿਤਕ ਮਰੀਜ਼ਾਂ ਦਾ ਵੇਰਵਾ

ਇਲਾਕਾ        ਉਮਰ/ਲਿੰਗ        ਹਸਪਤਾਲ

ਜਮਾਲਪੁਰ        72 ਸਾਲਾ ਪੁਰਸ਼        ਸਿਵਲ ਹਸਪਤਾਲ

ਪੰਜੀਤਾ        86 ਸਾਲਾ ਪੁਰਸ਼        ਪੀ. ਜੀ. ਆਈ.

ਕੋਟ ਮੰਗਲ ਸਿੰਘ        45 ਸਾਲਾ ਪੁਰਸ਼        ਜੀ. ਟੀ. ਬੀ.

ਊਧਮ ਸਿੰਘ ਨਗਰ        81 ਸਾਲਾ ਪੁਰਸ਼        ਡੀ. ਐੱਮ. ਸੀ.

ਮੁੰਡੀਆ ਕਲਾਂ        59 ਸਾਲਾ ਪੁਰਸ਼        ਓਸਵਾਲ