ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-

ਅਕਾਲੀ ਦਲ ਲਈ ਕੋਈ ਸਰਕਾਰ ਜਾਂ ਗੱਠਜੋੜ ਕਿਸਾਨਾਂ ਦੇ ਹਿੱਤਾਂ ਤੋਂ ਵੱਡਾਂ ਨਹੀਂ : ਸੁਖਬੀਰ ਬਾਦਲ
ਆਲਮਗੀਰ/ਇਆਲੀ,(ਰਾਜਵਿੰਦਰ, ਡਾ. ਪ੍ਰਦੀਪ, ਪਾਲੀ, ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਜ਼ਿਲ੍ਹੇ ਦੇ ਹਲਕਾ ਇੰਚਾਰਜਾਂ ਅਤੇ ਵਰਕਰਾਂ ਨਾਲ ਵਿਸ਼ੇਸ਼ ਮਿਲਣੀ ਦੌਰਾਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲਈ ਕੋਈ ਵੀ ਗੱਠਜੋੜ ਜਾਂ ਸਰਕਾਰ ਕਿਸਾਨਾਂ ਦੀ ਭਲਾਈ ਦੇ ਸਾਹਮਣੇ ਕੋਈ ਅਹਿਮੀਅਤ ਨਹੀਂ ਰੱਖਦੇ।

'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-
https://play.google.com/store/apps/details?id=com.jagbani&hl=en 

ਜਲੰਧਰ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਕੋਰੋਨਾ ਦੇ 166 ਮਾਮਲਿਆਂ ਦੀ ਹੋਈ ਪੁਸ਼ਟੀ, 8 ਮਰੀਜ਼ਾਂ ਦੀ ਮੌਤ
ਜਲੰਧਰ,(ਰੱਤਾ)- ਜਲੰਧਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਗ੍ਰਾਫ ਜਿਉਂ-ਜਿਉਂ ਉਪਰ ਨੂੰ ਜਾ ਰਿਹਾ ਹੈ, ਤਿਉਂ-ਤਿਉਂ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਦੀ ਵਧਦੀ ਜਾ ਰਹੀ ਹੈ।

ਗਠਜੋੜ 'ਚ ਸਿਖ਼ਰਾਂ 'ਤੇ ਪਹੁੰਚੀ ਤਲਖੀ, ਸੁਖਬੀਰ ਬਾਦਲ ਨੂੰ ਭਾਜਪਾ ਦਾ ਠੋਕਵਾਂ ਜਵਾਬ
ਚੰਡੀਗੜ੍ਹ : ਕੇਂਦਰ ਸਰਕਾਰ ਦੇ ਕਿਸਾਨ ਬਿੱਲਾਂ 'ਤੇ ਅਕਾਲੀ ਦਲ ਬਾਦਲ ਦੇ ਤੇਵਰ ਸਖ਼ਤ ਹੋਣ ਤੋਂ ਬਾਅਦ ਹੁਣ ਸੂਬਾ ਭਾਜਪਾ ਨੇ ਵੀ ਸਖ਼ਤ ਰੁੱਖ ਅਖਤਿਆਰ ਕਰ ਲਿਆ ਹੈ। ਸੁਖਬੀਰ ਬਾਦਲ ਦੇ 'ਬੰਬ' ਵਾਲੇ ਬਿਆਨ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਭਾਜਪਾ ਦੇ ਸੀਨੀਅਰ ਆਗੂ ਮਾਸਟਰ ਮੋਹਨ ਲਾਲ ਨੇ ਕਿਹਾ ਹੈ ਕਿ ਅਜੇ ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਟੁੱਟਾ ਨਹੀਂ ਹੈ, ਲਿਹਾਜ਼ਾ ਸੁਖਬੀਰ ਬਾਦਲ ਨੂੰ ਆਪਣੀ ਭਾਸ਼ਾ 'ਤੇ ਕਾਬੂ ਰੱਖਣਾ ਚਾਹੀਦਾ ਹੈ। 

...ਤੇ ਹੁਣ 'ਮਠਿਆਈਆਂ' 'ਤੇ ਖਰਾਬ ਹੋਣ ਦੀ ਤਾਰੀਖ਼ ਲਿਖਣੀ ਲਾਜ਼ਮੀਂ, ਜਾਰੀ ਹੋਏ ਨਵੇਂ ਹੁਕਮ
ਲੁਧਿਆਣਾ (ਨਰਿੰਦਰ) : ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (ਐਫ. ਐਸ. ਐਸ. ਏ. ਆਈ.) ਵੱਲੋਂ ਇਕ ਅਹਿਮ ਫ਼ੈਸਲਾ ਲੈਂਦਿਆਂ 1 ਅਕਤੂਬਰ ਤੋਂ ਦੇਸ਼ ਭਰ ਦੀਆਂ ਮਠਿਆਈ ਦੀਆਂ ਦੁਕਾਨਾਂ ਅੰਦਰ ਹੁਣ ਮਠਿਆਈਆਂ 'ਤੇ 'ਬੈਸਟ ਬਿਫਾਰ' ਮਤਲਬ ਕਿ ਖਰਾਬ ਹੋਣ ਦੀ ਤਾਰੀਖ਼ ਲਿਖਣਾ ਲਾਜ਼ਮੀ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਹਲਵਾਈ ਐਸੋਸੀਏਸ਼ਨ ਇਸ ਨੋਟੀਫਿਕੇਸ਼ਨ ਦਾ ਲਗਾਤਾਰ ਵਿਰੋਧ ਕਰ ਰਿਹਾ ਹੈ।

ਝੋਨੇ ਦੀ MSP 'ਤੇ ਖਰੀਦ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ
ਨਵੀਂ ਦਿੱਲੀ—  ਸੰਸਦ 'ਚ ਹਾਲ ਹੀ 'ਚ ਪਾਸ ਹੋਏ ਖੇਤੀ ਬਿੱਲਾਂ 'ਤੇ ਮਚੇ ਘਮਾਸਾਨ ਵਿਚਕਾਰ ਸ਼ਨੀਵਾਰ ਨੂੰ ਕੇਂਦਰ ਨੇ ਸਾਉਣੀ ਦੀ ਫਸਲ ਦੀ ਜਲਦ ਆਮਦ ਦੇ ਮੱਦੇਨਜ਼ਰ ਪੰਜਾਬ ਅਤੇ ਹਰਿਆਣਾ 'ਚ ਤੁਰੰਤ ਪ੍ਰਭਾਵ ਨਾਲ ਝੋਨੇ ਦੀ ਖਰੀਦ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) 'ਤੇ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। 

ਖੇਤੀ ਬਿੱਲ ਗੁਜਰਾਤ 'ਚ ਕਰ ਦਿਓ ਲਾਗੂ, ਉਥੇ ਹੋਈ ਬੱਲੇ-ਬੱਲੇ ਤਾਂ ਅਸੀਂ ਵੀ ਸਿਰ ਝੁਕਾ ਕੇ ਤੁਹਾਡੇ ਨਾਲ ਹਾਂ : ਹਰਭਜਨ ਮਾਨ
ਨਾਭਾ (ਬਿਊਰੋ) : ਭਾਰਤੀ ਕਿਸਾਨ ਯੂਨੀਅਨ ਏਕਤਾ ਵਲੋਂ ਵੀਰਵਾਰ ਤੋਂ 3 ਦਿਨਾਂ ਲਈ ਇਥੇ ਨਾਭਾ-ਧੁਰੀ ਰੇਲਵੇ ਟਰੈਕ 'ਤੇ ਆਰੰਭੇ ਗਏ ਧਰਨੇ ਦੇ ਦੂਜੇ ਦਿਨ 5 ਹਜ਼ਾਰ ਦੀ ਗਿਣਤੀ 'ਚ ਕਿਸਾਨਾਂ ਨੇ ਹਿੱਸਾ ਲਿਆ ਅਤੇ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਦੀ ਜ਼ਬਰਦਸਤ ਵਿਰੋਧਤਾ ਕੀਤੀ।

ਦੁਨੀਆ ਨੂੰ ਅਲਵਿਦਾ ਆਖ ਗਿਆ ਇਕ ਹੋਰ ਅੰਨਦਾਤਾ, ਮਰਨ ਤੋਂ ਪਹਿਲਾਂ ਲਾਈਵ ਹੋ ਕੇ ਕੀਤੇ ਵੱਡੇ ਖ਼ੁਲਾਸੇ
ਹਰਸਾ ਛੀਨਾ (ਰਕੇਸ਼ ਭੱਟੀ): ਤਹਿਸੀਲ ਅਜਨਾਲਾ ਅਧੀਨ ਆਉਂਦੇ ਪਿੰਡ ਹਰਸ਼ਾ ਛੀਨਾ ਉੱਚਾ ਕਲਾ ਦੇ ਇਕ ਕਿਸਾਨ ਵਲੋਂ ਕੁਝ ਲੋਕਾਂ ਤੋਂ ਦੁੱਖੀ ਹੋ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਆਪੇ 'ਚੋਂ ਬਾਹਰ ਹੋਏ ਕਿਸਾਨ, ਅਰਧ ਨਗਨ ਹੋ ਕੇ ਕਰ ਰਹੇ ਨੇ ਪ੍ਰਦਰਸ਼ਨ (ਤਸਵੀਰਾਂ)
ਅੰਮ੍ਰਿਤਸਰ (ਸੁਮਿਤ ਖੰਨਾ) : ਖੇਤੀ ਬਿੱਲਾਂ ਦੇ ਵਿਰੋਧ 'ਚ ਕਿਸਾਨਾਂ ਵਲੋਂ ਅੱਜ ਤੀਸਰੇ ਦਿਨ ਵੀ ਧਰਨੇ ਦਿੱਤਾ ਜਾ ਰਿਹਾ ਹੈ। ਅੰਮ੍ਰਿਤਸਰ 'ਚ ਗੁੱਸੇ 'ਚ ਆਏ ਕਿਸਾਨਾਂ ਵਲੋਂ ਅੱਜ ਅਰਧ ਨਗਨ ਹੋ ਕੇ ਸਰਕਾਰ ਖ਼ਿਲਾਫ਼ ਰੱਜ ਕੇ ਭੜਾਸ ਕੱਢਦਿਆ ਨਾਅਰੇਬਾਜ਼ੀ ਕੀਤੀ ਗਈ। 

PGI ਤੋਂ ਵੱਡੀ ਖ਼ਬਰ : 'ਕੋਰੋਨਾ ਵੈਕਸੀਨ' ਦੇ ਟ੍ਰਾਇਲ ਸ਼ੁਰੂ, 3 ਲੋਕਾਂ ਨੂੰ ਦਿੱਤੀ ਗਈ ਪਹਿਲੀ ਡੋਜ਼
ਚੰਡੀਗੜ੍ਹ (ਪਾਲ) : ਸ਼ਹਿਰ ਦੇ ਪੀ. ਜੀ. ਆਈ. 'ਚ ਆਕਸਫੋਰਡ ਯੂਨੀਵਰਿਸਟੀ ਦੀ ਵੈਕਸੀਨ 'ਕੋਵੀਸ਼ੀਲਡ' ਦੇ ਟ੍ਰਾਇਲ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਏ ਹਨ। ਟ੍ਰਾਇਲ ਦੇ ਪਹਿਲੇ ਦਿਨ 9 ਲੋਕਾਂ ਨੂੰ ਸਰੀਰਕ ਤੌਰ 'ਤੇ ਤੰਦਰੁਸਤ ਪਾਏ ਜਾਣ ਤੋਂ ਬਾਅਦ ਵੈਕਸੀਨ ਦੇਣ ਲਈ ਬੁਲਾਇਆ ਗਿਆ ਸੀ ਪਰ ਇਨ੍ਹਾਂ 'ਚੋਂ ਸਿਰਫ 3 ਲੋਕਾਂ ਨੂੰ ਹੀ ਵੈਕਸੀਨ ਦਿੱਤੀ ਗਈ ਹੈ, ਜਿਨ੍ਹਾਂ 'ਚ 2 ਬੀਬੀਆਂ ਅਤੇ ਇਕ ਪੁਰਸ਼ ਸ਼ਾਮਲ ਹੈ।

10ਵੀਂ ਤੇ 12ਵੀਂ ਦੀਆਂ ਮੁਲਤਵੀ ਪ੍ਰੀਖਿਆਵਾਂ ਸਬੰਧੀ 'ਪੰਜਾਬ ਬੋਰਡ' ਦਾ ਵੱਡਾ ਫ਼ੈਸਲਾ
ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ-2020 'ਚ 10ਵੀਂ ਜਮਾਤ ਦੀਆਂ ਰੋਕੀਆਂ ਗਈਆਂ ਅਤੇ 12ਵੀਂ ਕਲਾਸ ਦੀਆਂ ਅਨੁਪੂਰਕ ਪ੍ਰੀਖਿਆਵਾਂ ਅਕਤੂਬਰ ਦੇ ਆਖ਼ਰੀ ਹਫ਼ਤੇ ’ਚ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧ 'ਚ ਬੋਰਡ ਦੇ ਸਕੱਤਰ ਮੁਹੰਮਦ ਤਾਇਬ ਨੇ ਦੱਸਿਆ ਕਿ ਰਾਜ 'ਚ ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਕਾਰਨ ਪੰਜਾਬ ਸਰਕਾਰ ਵੱਲੋਂ ਲਾਗੂ ਕਰਫਿਊ ਅਤੇ ਲਾਕਡਾਊਨ ਕਾਰਨ ਸਿੱਖਿਆ ਬੋਰਡ ਵੱਲੋਂ ਕਰਵਾਈਆਂ ਜਾ ਰਹੀਆਂ ਮਾਰਚ-2020 ਦੀਆਂ ਸਾਲਾਨਾ ਪ੍ਰੀਖਿਆਵਾਂ ਰੋਕਣੀਆਂ ਪਈਆਂ ਸਨ।

1 ਅਕਤੂਬਰ ਤੋਂ ਪੰਜਾਬ ’ਚ ਚੱਲ ਰਹੀਆਂ ਰੇਲਾਂ ਕਰਾਂਗੇ ਮੁਕੰਮਲ ਬੰਦ : ਲੱਖੋਵਾਲ
ਮਾਛੀਵਾੜਾ ਸਾਹਿਬ (ਟੱਕਰ) : ਭਾਰਤੀ ਕਿਸਾਨ ਯੂਨੀਅਨਾਂ ਦੀਆਂ 31 ਕਿਸਾਨ ਜੱਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਤੇ ਖਪਤਕਾਰ ਮਾਰੂ ਬਿੱਲ ਧੱਕੇ ਨਾਲ ਪਾਸ ਕਰਨ ਵਿਰੁੱਧ ਸਾਰਾ ਪੰਜਾਬ ਬੰਦ ਕੀਤਾ ਗਿਆ। ਇਸ ਤਹਿਤ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ ਕੁਹਾੜਾ ਚੌਕ ’ਤੇ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਵੱਡੀ ਗਿਣਤੀ ’ਚ ਕਿਸਾਨ ਸ਼ਾਮਲ ਹੋਏ।