ਆਬੂ ਧਾਬੀ- ਕੋਲਕਾਤਾ ਨਾਈਟ ਰਾਈਡਰਜ਼ ਨੇ ਆਖਿਕਾਰ ਮਜ਼ਬੂਤ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਕੋਲਕਾਤਾ ਟੀਮ ਵਲੋਂ ਸ਼ੁਭਮਨ ਗਿੱਲ ਅਤੇ ਇਯੋਨ ਮੋਰਗਨ ਨੇ ਵਧੀਆ ਪਾਰੀਆਂ ਖੇਡੀਆਂ। ਇਸ ਦੌਰਾਨ ਮੈਚ ਦੇ ਦੌਰਾਨ 'ਜ਼ੀਰੋ' 'ਤੇ ਆਊਟ ਹੋਏ ਦਿਨੇਸ਼ ਕਾਰਤਿਕ ਨੇ ਇਸ ਨੂੰ ਮੰਦਭਾਗਾ ਦੱਸਿਆ। ਮੈਚ ਜਿੱਤਣ 'ਤੇ ਖੁਸ਼ ਕਾਰਤਿਕ ਨੇ ਕਿਹਾ ਕਿ- ਬੋਰਡ 'ਤੇ ਆਉਣਾ ਹਮੇਸ਼ਾ ਵਧੀਆ ਲੱਗਿਆ ਹੈ। ਅਸੀਂ ਅਸਲ 'ਚ ਸਖਤ ਮਿਹਨਤ ਕਰ ਰਹੇ ਹਾਂ। ਮੈਨੂੰ ਲੱਗਦਾ ਹੈ ਕਿ ਟੀਮ 'ਚ ਆਲਰਾਊਂਡਰ ਹੋਣ ਦਾ ਇਕ ਵੱਡਾ ਫਾਇਦਾ ਹੈ। ਉਨ੍ਹਾਂ ਦਾ ਇਸਤੇਮਾਲ ਕਰਨਾ ਮੇਰੇ ਲਈ ਮਾਣ ਦੀ ਗੱਲ ਹੈ। ਤੱਥ ਇਹ ਹੈ ਕਿ ਅਸੀਂ ਨੌਜਵਾਨਾਂ ਨੂੰ ਤਿਆਰ ਕਰਨ 'ਚ ਯੋਗ ਹਾਂ।
ਨਾਗਰਕੋਟੀ ਦੇ ਨਾਲ ਇਹ ਪਿਛਲੇ ਕੁਝ ਸਾਲਾਂ ਤੋਂ ਸਾਡੀ ਭਾਵਨਾਤਮਕ ਯਾਤਰਾ ਰਹੀ ਹੈ ਪਰ ਪ੍ਰਬੰਧਨ ਨੂੰ ਸਿਹਰਾ ਜਾਂਦਾ ਹੈ, ਜਿਨ੍ਹਾਂ ਨੇ ਉਨ੍ਹਾਂ ਨਾਲ ਰੱਖਿਆ ਹੈ। ਨੌਜਵਾਨਾਂ ਨੂੰ ਵਧੀਆ ਕਰਦੇ ਹੋਏ ਦੇਖਣਾ ਵਧੀਆ ਲੱਗਦਾ ਹੈ। ਮੈਂ ਚਾਹੁੰਦਾ ਹਾਂ ਕਿ ਗਿੱਲ ਕ੍ਰਿਕਟ 'ਚ ਆਪਣੀ ਯਾਤਰਾ ਦਾ ਅਨੰਦ ਲਵੇ। ਜ਼ੀਰੋ 'ਤੇ ਆਊਟ ਹੋਣ 'ਤੇ ਕਾਰਤਿਕ ਨੇ ਕਿਹਾ- ਇਕ ਡਕ ਤੁਹਾਨੂੰ ਬੁਰਾ ਖਿਡਾਰੀ ਨਹੀਂ ਬਣਾਉਂਦੀ। ਮੈਨੂੰ ਸ਼ਾਇਦ ਆਪਣੇ ਖੇਡ ਨੂੰ ਵਧਾਉਣ ਅਤੇ ਕੁਝ ਦੌੜਾਂ ਬਣਾਉਣ ਦੀ ਜ਼ਰੂਰਤ ਹੈ।