ਸਿਡਨੀ/ਬੀਜ਼ਿੰਗ - ਚੀਨ ਦੇ ਰਿਸ਼ਤੇ ਕੁਝ ਸਮੇਂ ਤੋਂ ਕਾਫੀ ਦੇਸ਼ਾਂ ਦੇ ਨਾਲ ਚੰਗੇ ਨਹੀਂ ਚੱਲ ਰਹੇ ਹਨ। ਇਸ ਵਿਚਾਲੇ ਹੁਣ ਇਕ ਨਵੀਂ ਖ਼ਬਰ ਆਈ ਹੈ ਕਿ ਚੀਨ ਦੀ ਸਰਕਾਰ ਨੇ ਸ਼ਿਨਜਿਆਂਗ ਸੂਬੇ ਵਿਚ 16 ਹਜ਼ਾਰ ਤੋਂ ਜ਼ਿਆਦਾ ਮਸਜਿਦਾਂ ਨੂੰ ਢਾਹ ਦਿੱਤਾ ਹੈ। ਇਹ ਜਾਣਕਾਰੀ ਇਕ ਆਸਟ੍ਰੇਲੀਅਨ ਥਿਂਕ ਟੈਂਕ ਨੇ ਸ਼ੁੱਕਰਵਾਰ ਨੂੰ ਜਾਰੀ ਰਿਪੋਰਟ ਵਿਚ ਦਿੱਤੀ ਹੈ। ਇਸ ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਇਲਾਕੇ ਵਿਚ ਕਿਸ ਤਰ੍ਹਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਥਿੰਕ ਟੈਂਕ ਨੇ ਕਿਹਾ ਹੈ ਕਿ ਉੱਤਰ-ਪੱਛਮੀ ਸੂਬੇ ਵਿਚ 10 ਲੱਖ ਤੋਂ ਜ਼ਿਆਦਾ ਉਇਗਰ ਅਤੇ ਦੂਜੇ ਮੁਸਲਮਾਨਾਂ ਨੂੰ ਕੈਂਪ ਵਿਚ ਕੈਦ ਕਰਕੇ ਰੱਖਿਆ ਗਿਆ ਹੈ। ਸ਼ਿਨਜਿਆਂਗ ਸੂਬੇ ਵਿਚ ਲੋਕਾਂ 'ਤੇ ਰਵਾਇਤੀ ਅਤੇ ਧਾਰਮਿਕ ਗਤੀਵਿਧੀਆਂ ਨੂੰ ਛੱਡਣ ਦਾ ਦਬਾਅ ਬਣਾਇਆ ਜਾ ਰਿਹਾ ਹੈ।

ਆਸਟ੍ਰੇਲੀਅਨ ਸਟ੍ਰੈਟਜਿਕ ਪਾਲਸੀ ਇੰਸਟੀਚਿਊਟ (ਏ. ਐੱਸ. ਪੀ. ਆਈ.) ਮੁਤਾਬਕ, ਕਰੀਬ 16 ਹਜ਼ਾਰਾਂ ਮਸਜਿਦਾਂ ਨੂੰ ਢਾਹ ਦਿੱਤਾ ਗਿਆ ਹੈ ਜਾਂ ਨੁਕਸਾਨ ਪਹੁੰਚਾਇਆ ਗਿਆ ਹੈ। ਇਹ ਰਿਪੋਰਟ ਸੈਟੇਲਾਈਟ ਇਮੇਜ਼ ਅਤੇ ਸਟੈਟੀਕਲ ਮਾਡਲਿੰਗ 'ਤੇ ਆਧਾਰਿਤ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਮਸਜਿਦਾਂ ਨੂੰ ਪਿਛਲੇ 3 ਸਾਲ ਵਿਚ ਬਰਬਾਦ ਕੀਤਾ ਗਿਆ ਹੈ। ਇਕ ਅੰਦਾਜ਼ੇ ਮੁਤਾਬਕ, 8500 ਮਸਜਿਦਾਂ ਨੂੰ ਪੂਰੀ ਤਰ੍ਹਾਂ ਨਾਲ ਢਾਹ ਦਿੱਤਾ ਗਿਆ ਹੈ। ਜ਼ਿਆਦਾਤਰ ਨੁਕਸਾਨ ਓਰੂਮਕੀ ਅਤੇ ਕਾਸ਼ਗਰ ਦੇ ਬਾਹਰੀ ਇਲਾਕਿਆਂ ਵਿਚ ਪਹੁੰਚਾਇਆ ਗਿਆ ਹੈ। ਕਈ ਮਸਜਿਦ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਢਾਹਿਆ ਗਿਆ ਹੈ, ਉਨਾਂ ਦੇ ਗੁੰਬਦਾਂ ਅਤੇ ਮੀਨਾਰਾਂ ਨੂੰ ਡਿੱਗਾ ਦਿੱਤਾ ਗਿਆ। ਸ਼ਿਨਜਿਆਂਗ ਵਿਚ ਹਾਦਸਾਗ੍ਰਸਤ ਸਮੇਤ ਕਰੀਬ 15,500 ਮਸਜਿਦ ਬਚ ਗਏ ਹਨ। ਜੇਕਰ ਸਹੀ ਹਨ, ਤਾਂ 1960 ਦੇ ਦਹਾਕੇ ਵਿਚ ਸੱਭਿਆਚਾਰਕ ਕ੍ਰਾਂਤੀ ਨਾਲ ਉਠੀ ਰਾਸ਼ਟਰੀ ਹਫੜਾ-ਦਫੜੀ ਦੇ ਦਹਾਕੇ ਤੋਂ ਬਾਅਦ ਇਸ ਖੇਤਰ ਵਿਚ ਮੁਸਲਮਾਨਾਂ ਦੇ ਇਬਾਦਤਘਰਾਂ ਦੀ ਇਹ ਸਭ ਤੋਂ ਘੱਟ ਗਿਣਤੀ ਹੈ। ਇਸ ਦੇ ਉਲਟ ਥਿੰਕ ਟੈਂਕ ਨੇ ਜਿਨ੍ਹਾਂ ਵੀ ਚਰਚਾਂ ਅਤੇ ਬੌਧ ਮੰਦਰਾਂ ਨੂੰ ਅਧਿਐਨ ਵਿਚ ਸ਼ਾਮਲ, ਉਨ੍ਹਾਂ ਵਿਚੋਂ ਕਿਸੇ ਨੂੰ ਨਹੀਂ ਨੁਕਸਾਨ ਪਹੁੰਚਾਇਆ ਗਿਆ ਹੈ।

ਚੀਨ ਦਾ ਦਾਅਵਾ
ਏ. ਐੱਸ. ਪੀ. ਆਈ. ਨੇ ਇਹ ਵੀ ਕਿਹਾ ਕਿ ਸ਼ਿਨਜਿਆਂਗ ਵਿਚ ਮੁਸਲਮਾਨਾਂ ਦੇ ਇਕ ਤਿਹਾਈ ਪਵਿੱਤਰ ਥਾਂਵਾਂ, ਜਿਨ੍ਹਾਂ ਵਿਚ ਦਰਗਾਹ ਅਤੇ ਹੋਰ ਤੀਰਥ ਸਥਾਨ ਸ਼ਾਮਲ ਹਨ, ਨੂੰ ਹਟਾ ਦਿੱਤਾ ਗਿਆ ਹੈ। ਪਿਛਲੇ ਸਾਲ ਏ. ਐੱਫ. ਪੀ. ਦੀ ਇਕ ਜਾਂਚ ਵਿਚ ਪਾਇਆ ਗਿਆ ਸੀ ਕਿ ਦਰਜਨਾਂ ਕਬਰ ਗ੍ਰਹਿਆਂ ਨੂੰ ਪੁੱਟ ਦਿੱਤਾ ਗਿਆ ਸੀ ਜਿਸ ਨਾਲ ਮਨੁੱਖੀ ਅਵਸ਼ੇਸ਼ ਜ਼ਮੀਨ 'ਤੇ ਫੈਲੇ ਹੋਏ ਸਨ। ਇਸ ਵਿਚਾਲੇ ਚੀਨ ਨੇ ਦਾਅਵਾ ਕੀਤਾ ਹੈ ਕਿ ਸ਼ਿਨਜਿਆਂਗ ਸੂਬੇ ਵਿਚ ਨਾਗਿਰਕਾਂ ਨੂੰ ਪੂਰੀ ਧਾਰਮਿਕ ਆਜ਼ਾਦੀ ਹੈ। ਇਸ ਰਿਪੋਰਟ ਦੇ ਬਾਰੇ ਵਿਚ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸੋਧ ਸੰਸਥਾ ਦੀ ਕੋਈ ਬ੍ਰਾਂਚ ਨਹੀਂ ਹੈ ਅਤੇ ਚੀਨ ਖਿਲਾਫ ਇਹ ਝੂਠੀ ਰਿਪੋਰਟ ਤਿਆਰ ਕੀਤੀ ਗਈ ਹੈ। ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਕਿਹਾ ਕਿ ਇਸ ਖੇਤਰ ਵਿਚ 24 ਹਜ਼ਾਰ ਮਸਜਿਦ ਹਨ। ਇਸ ਤੋਂ ਪਹਿਲਾਂ ਏ. ਐੱਸ. ਪੀ. ਆਈ. ਨੇ ਆਖਿਆ ਹੈ ਕਿ ਉਸ ਨੇ ਇਸ ਸੂਬੇ ਵਿਚ ਡਿਟੈਂਸ਼ਨ ਸੈਂਟਰ ਦੇ ਇਕ ਵੱਡੇ ਨੈੱਟਵਰਕ ਦਾ ਪਤਾ ਲਗਾਇਆ ਹੈ। ਇਹ ਗਿਣਤੀ ਪਹਿਲਾਂ ਦੇ ਅਨੁਮਾਨਾਂ ਤੋਂ ਬਹੁਤ ਜ਼ਿਆਦਾ ਹੈ। ਬੀਜ਼ਿੰਗ ਨੇ ਕਿਹਾ ਹੈ ਕਿ ਇਹ ਕੈਂਪ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਹਨ ਜੋ ਗਰੀਬੀ ਅਤੇ ਕੱਟੜਤਾ ਨਾਲ ਲੜਣ ਲਈ ਜ਼ਰੂਰੀ ਹਨ।