ਨਵੀਂ ਦਿੱਲੀ : ਹੈਦਰਾਬਾਦ 'ਤੇ ਸੱਤ ਵਿਕਟ ਨਾਲ ਜਿੱਤ ਦਰਜ ਕਰ ਆਪਣੀ 70 ਦੌੜਾਂ ਦੀ ਪਾਰੀ ਲਈ ਮੈਨ ਆਫ ਦਿ ਮੈਚ ਬਣੇ ਸ਼ੁਭਮਨ ਗਿੱਲ ਨੇ ਕਿਹਾ ਕਿ ਉਨ੍ਹਾਂ ਲਈ ਪਾਰੀ ਦੀ ਬਜਾਏ ਜਿੱਤਣਾ ਸਭ ਤੋਂ ਜ਼ਿਆਦਾ ਮਹੱਤਵਪੂਰਣ ਸੀ। ਸ਼ੁਭਮਨ ਬੋਲੇ- ਮੈਨੂੰ ਲੱਗਦਾ ਹੈ ਕਿ ਗੇਂਦ ਜ਼ਿਆਦਾ ਸਪਿਨ ਨਹੀਂ ਕਰ ਰਹੀ ਸੀ ਅਤੇ ਮੈਦਾਨ ਦੇ ਹੇਠਾਂ ਹਿੱਟ ਕਰਨਾ ਆਸਾਨ ਸੀ। ਮੈਂ ਪਿਛਲੇ ਕੁੱਝ ਸਾਲਾਂ 'ਚ ਪਾਵਰ ਹਿਟਿੰਗ ਦਾ ਅਭਿਆਸ ਕੀਤਾ ਸੀ। ਇਸਦਾ ਫਾਇਦਾ ਵੀ ਹੋਇਆ।

ਸ਼ੁਭਮਨ ਨੇ ਇਸ ਦੌਰਾਨ ਮੋਰਗਨ ਨਾਲ ਹੋਈ ਸਾਂਝੇਦਾਰੀ 'ਤੇ ਵੀ ਗੱਲ ਕੀਤੀ। ਉਨ੍ਹਾਂ ਕਿਹਾ- ਇੱਕ ਸਮੇਂ ਜਦੋਂ ਤੁਸੀਂ ਤਿੰਨ ਵਿਕਟ ਗੁਆ ਦਿੰਦੇ ਹੋ ਤਾਂ ਤੁਹਾਨੂੰ ਪਤਾ ਹੁੰਦਾ ਹੈ ਕਿ ਪਾਰੀ ਨੂੰ ਕਿਵੇਂ ਅੱਗੇ ਵਧਾਉਣਾ ਹੈ ਪਰ ਜਦੋਂ ਤੁਹਾਡੇ ਨਾਲ ਮੋਰਗਨ ਵਰਗੇ ਖਿਡਾਰੀ ਹੁੰਦੇ ਹਨ ਤਾਂ ਚੀਜ਼ਾਂ ਆਸਾਨ ਹੁੰਦੀਆਂ ਜਾਂਦੀਆਂ ਹਨ। ਮੈਂ ਮੋਰਗਨ ਨਾਲ ਗੱਲਬਾਤ ਕਰਦਾ ਰਿਹਾ। ਅਸੀਂ ਸਿਰਫ ਇਹ ਅੰਦਾਜਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਗੇਂਦਬਾਜ਼ ਕੀ ਕਰ ਸਕਦੇ ਹਨ ਅਤੇ ਅਸੀਂ ਕੀ ਕਰ ਸਕਦੇ ਹਾਂ। ਇਸ ਰਣਨੀਤੀ ਨੇ ਕੰਮ ਕੀਤਾ।

ਸ਼ੁਭਮਨ ਨੇ ਕਿਹਾ- ਇੱਕ ਸਲਾਮੀ ਬੱਲੇਬਾਜ਼ ਦੇ ਰੂਪ 'ਚ ਇਹ ਮੇਰਾ ਕਰਤੱਵ ਹੈ ਕਿ ਮੈਂ ਆਪਣੀ ਟੀਮ ਨੂੰ ਦੇਖਾਂ। ਅਸੀਂ ਅਸਲ 'ਚ ਚੰਗੀ ਗੇਂਦਬਾਜ਼ੀ ਵੀ ਕੀਤੀ। ਦੱਸ ਦਈਏ ਕਿ ਹੈਦਰਾਬਾਦ ਟੀਮ ਨੇ ਪਹਿਲਾਂ ਖੇਡਦੇ ਹੋਏ 20 ਓਵਰਾਂ 'ਚ 142 ਦੌੜਾਂ ਬਣਾਈਆਂ ਸਨ। ਜਵਾਬ 'ਚ ਖੇਡਣ ਉਤਰੀ ਕੋਲਕਾਤਾ ਦੀ ਟੀਮ ਨੇ ਸ਼ੁਭਮਨ ਅਤੇ ਮੋਰਗਨ ਦੇ ਅਰਧ ਸੈਂਕੜੇ ਦੀ ਪਾਰੀਆਂ ਦੀ ਬਦੌਲਤ ਜਿੱਤ ਹਾਸਲ ਕਰ ਲਈ।