ਮੇਖ- ਸੁਭਾਅ ’ਚ ਗੁੱਸਾ ਤਾਂ ਰਹੇਗਾ ਪਰ ਸਰਕਾਰੀ, ਗੈਰ ਸਰਕਾਰੀ ਕੰਮਾਂ ਲਈ ਯਤਨ ਕਰਨਾ ਸਹੀ ਰਹੇਗਾ ਪਰ ਸਿਹਤ ਲਈ ਕੇਤੂ ਦੀ ਸਥਿਤੀ ਕਮਜ਼ੋਰ ਬਣ ਗਈ ਹੈ।

ਬ੍ਰਿਖ- ਯਤਨ ਕਰਨ ’ਤੇ ਕੋਈ ਬਾਧਾ ਮੁਸ਼ਕਲ ਹਟੇਗੀ,ਹਰ ਫਰੰਟ ’ਤੇ ਕਦਮ ਬੜ੍ਹਤ ਵੱਲ ਰਹੇਗਾ, ਵੈਸੇ ਧਿਆਨ ਰੱਖੋ ਕਿ ਸੁਭਾਅ ’ਚ ਗੁੱਸੇ ਕਰ ਕੇ ਕਿਸੇ ਨਾਲ ਝਗੜਾ ਨਾ ਹੋ ਜਾਵੇ।

ਮਿਥੁਨ- ਸਿਹਤ ਵਿਗੜੀ ਰਹਿ ਸਕਦੀ ਹੈ,ਮੌਸਮ ਦਾ ਐਕਸਪੋਜ਼ਰ ਵੀ ਸਿਹਤ ਨੂੰ ਅਪਸੈੱਟ ਰੱਖਣ ਵਾਲਾ ਹੈ, ਕਿਸੇ ਦੀ ਜ਼ਿੰਮੇਵਾਰੀ ’ਚ ਨਾ ਫਸਣਾ ਠੀਕ ਰਹੇਗਾ।

ਕਰਕ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ,ਕੋਸ਼ਿਸ਼ਾਂ, ਇਰਾਦਿਅਾਂ, ਮਨੋਰਥਾਂ ’ਚ ਸਫਲਤਾ ਮਿਲੇਗੀ ਪਰ ਆਪਣੇ ਗੁੱਸੇ ’ਤੇ ਕਾਬੂ ਰੱਖੋ।

ਸਿੰਘ- ਕਮਜ਼ੋਰ ਮਨ ਅਤੇ ਕਮਜ਼ੋਰ ਮਨੋਬਲ ਕਰ ਕੇ ਆਪ ਦਾ ਮਨ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਲਈ ਰਾਜ਼ੀ ਨਾ ਹੋਵੇਗਾ, ਨੁਕਸਾਨ ਦਾ ਵੀ ਡਰ।

ਕੰਨਿਆ- ਧਾਰਮਿਕ ਕੰਮਾਂ ਨੂੰ ਕਰਨ, ਕਥਾ-ਵਾਰਤਾ, ਕੀਰਤਨ ਸਤਿਸੰਗ ਸੁਣਨ ’ਚ ਮਨ ਲੱਗੇਗਾ ਜਿਸ ਵੀ ਕੰਮ ਨੂੰ ਜਾਂ ਯਤਨ ਨੂੰ ਹੱਥ ’ਚ ਲਓਗੇ, ਉਸ ’ਚ ਕੁਝ ਨਾ ਕੁ ਪੇਸ਼ਕਦਮੀ ਜ਼ਰੂਰ ਹੋਵੇਗੀ।

ਤੁਲਾ- ਜੇ ਆਪ ਕਿਸੇ ਜ਼ਮੀਨੀ ਕੰਮ ਲਈ ਭੱਜ-ਦੌੜ ਕਰੋਗੇ,ਤਾਂ ਉਸ ’ਚ ਕੁਝ ਨਾ ਕੁਝ ਬਿਹਤਰੀ ਜ਼ਰੂਰ ਹੋਵੇਗੀ, ਇੱਜ਼ਤ ਵਧੇਗੀ।

ਬ੍ਰਿਸ਼ਚਕ- ਉਤਸ਼ਾਹ, ਹਿੰਮਤ ਅਤੇ ਕੰਮਕਾਜੀ ਭੱਜ-ਦੌੜ ਦੀ ਤਾਕਤ ਬਣੀਮ ਰਹੇਗੀ, ਤੇਜ ਪ੍ਰਭਾਵ ਬਣਿਆ ਰਹੇਗਾ, ਪਰ ਮਨ ’ਤੇ ਗਲਤ ਸੋਚ ਹਾਵੀ-ਪ੍ਰਭਾਵੀ ਰਹੇਗੀ।

ਧਨ- ਸਿਤਾਰਾ ਕਾਰੋਬਾਰੀ ਕੰਮਾਂ ’ਚ ਲਾਭ ਦੇਣ ਅਤੇ ਉਨ੍ਹਾਂ ਨੂੰ ਸੰਵਾਰਨ ਵਾਲਾ, ਯਤਨ ਕਰਨ ’ਤੇ ਕੋਈ ਉਲਝਿਆ ਰੁਕਿਆ ਕੰਮ ਕੁਝ ਅੱਗੇ ਵਧ ਸਕਦਾ ਹੈ, ਸ਼ਤਰੂ ਕਮਜ਼ੋਰ ਰਹਿਣਗੇ।

ਮਕਰ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਵੈਸੇ ਜਨਰਲ ਤੌਰ ’ਤੇ ਆਪ ਹਰ ਪੱਖੋਂ ਹਾਵੀ-ਪ੍ਰਭਾਵੀ- ਵਿਜਈ ਰਹੋਗੇ।

ਕੁੰਭ- ਲੈਣ ਦੇਣ ਦੇ ਕੰਮ ਅਹਿਤਿਆਤ ਨਾਲ ਕਰੋ, ਤਾਂਕਿ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ, ਕਿਸੇ ਦੀ ਜ਼ਿੰਮੇਵਾਰੀ ’ਚ ਵੀ ਨਾ ਫਸੋ, ਖਰਚ ਵੀ ਵਧਣਗੇ।

ਮੀਨ- ਸਿਤਾਰਾ ਵਪਾਰ ਅਤੇ ਕਾਰੋਬਾਰ ਦੇ ਕੰਮਾਂ ਲਈ ਚੰਗਾ ਪਰ ਫਿਰ ਵੀ ਕੋਈ ਯਤਨ ਜਾਂ ਕੰਮ ਬੇ-ਧਿਆਨੀ ਨਾਲ ਨਾ ਕਰੋ ਪਰ ਜਨਰਲ ਹਾਲਾਤ ਬਿਹਤਰ ਬਣੇ ਰਹਿਣਗੇ।

27 ਸਤੰਬਰ 2020, ਐਤਵਾਰ ਅੱਸੂ ਸੁਦੀ ਤਿੱਥੀ ਇਕਾਦਸ਼ੀ (ਸ਼ਾਮ 7.47 ਤੱਕ) ਅਤੇ ਮਗਰੋਂ ਤਿਥੀ ਦੁਆਦਸ਼ੀ

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕੰਨਿਆ ’ਚ

ਚੰਦਰਮਾ ਮਕਰ ’ਚ

ਮੰਗਲ ਮੇਖ ’ਚ

ਬੁੱੱਧ ਤੁਲਾ ’ਚ

ਗੁਰੂ ਧਨ ’ਚ

ਸ਼ੁੱਕਰ ਕਰਕ ’ਚ

ਸ਼ਨੀ ਮਕਰ ’ਚ                            

ਰਾਹੂ ਬ੍ਰਿਖ ’ਚ                                                        

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2077,ਅੱਸੂ ਪ੍ਰਵਿਸ਼ਟੇ 12, ਰਾਸ਼ਟਰੀ ਸ਼ਕ ਸੰਮਤ :1942, ਮਿਤੀ 5(ਅੱਸੂ), ਹਿਜਰੀ ਸਾਲ 1442, ਮਹੀਨਾ : ਸਫਰ, ਤਰੀਕ :9, ਨਕਸ਼ੱਤਰ : ਸ਼੍ਰਵਣ (ਰਾਤ 8.50 ਤੱਕ) ਅਤੇ ਮਗਰੋਂ ਨਕਸ਼ੱਤਰ ਧਨਿਸ਼ਠਾ, ਯੋਗ : ਸੁਕਰਮਾ (ਸ਼ਾਮ 7.21ਤੱਕ) ਅਤੇ ਮਗਰੋਂ ਯੋਗ ਧ੍ਰਿਤੀ, ਚੰਦਰਮਾ : ਮਕਰ ਰਾਸ਼ੀ ’ਤੇ (ਪੂਰਾ ਦਿਨ ਰਾਤ) ਭਦਰਾ ਰਹੇਗੀ (ਸਵੇਰੇ 7.24 ਤੋਂ ਲੈ ਕੇ ਸ਼ਾਮ 7.47 ਤੱਕ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯਾ ਦਿਸ਼ਾ ਲਈ, ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਪੁਰਸ਼ੋਤਮ ਇਕਾਦਸ਼ੀ ਵਰਤ, ਵਿਸ਼ਵ ਸੈਰ ਸਪਾਟਾ ਦਿਵਸ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)