ਵਾਸ਼ਿੰਗਟਨ/ਨਵੀਂਦਿੱਲੀ (ਬਿਊਰੋ) ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ 2+2 ਵਾਰਤਾ ਲਈ ਅੱਜ ਭਾਵ ਸੋਮਵਾਰ ਨੂੰ ਭਾਰਤ ਪਹੁੰਚੇ। ਉਹਨਾਂ ਦੇ ਨਾਲ ਪਤਨੀ ਸੂਸਨ ਪੋਂਪਿਓ ਵੀ ਆਈ ਹੈ। ਪੋਂਪਿਓ ਦੇ ਇਲਾਵਾ ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਵੀ ਇਸ ਵਾਰਤਾ ਲਈ ਭਾਰਤ ਆਉਣ ਵਾਲੇ ਹਨ।

 

ਕਵਾਡ ਦੇ ਬਾਅਦ ਅਮਰੀਕੀ ਵਿਦੇਸ਼ ਮੰਤਰੀ ਦੇ ਭਾਰਤ ਦੌਰੇ ਨੂੰ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਨਵੀਂ ਦਿੱਲੀ ਵਿਚ ਵਿਦੇਸ਼ ਮੰਤਰੀ ਐੱਸ, ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਹੋਣ ਵਾਲੀ ਇਹਬੈਠਕ ਕਈ ਮਾਪਦੰਡਾਂ ਵਿਚ ਇਤਿਹਾਸਿਕ ਹੋਵੇਗੀ।

PunjabKesari

ਚੀਨ ਦੇ ਖਿਲਾਫ਼ ਜਵਾਬੀ ਰਣਨੀਤੀ ਨੇ ਇਲਾਵਾ ਦੋਹਾਂ ਦੇਸ਼ਾਂ ਵਿਚ ਮਹੱਤਵਪੂਰਨ ਮਿਲਟਰੀ ਸਮਝੌਤੇ ਵੀ ਹੋਣਗੇ। Basic Exchange and Cooperation Agreement for Geospatial Cooperation(BECA) 'ਤੇ ਵੀ ਸਹਿਮਤੀ ਬਣ ਜਾਣ ਦੀ ਪੂਰੀ ਸੰਭਾਵਨਾ ਹੈ।

PunjabKesari

ਇੱਥੇ ਦੱਸ ਦਈਏ ਕਿ ਇਸ ਬੈਠਕ ਵਿਚ ਕੋਵਿਡ-19 ਸਬੰਧੀ ਵੀ ਮਹੱਤਵਪੂਰਨ ਚਰਚਾ ਹੋਣ ਵਾਲੀ ਹੈ। ਅਮਰੀਕਾ ਪਹਿਲਾਂ ਹੀ ਭਾਰਤ ਦੀ ਕੋਰੋਨਾ ਵੈਕਸੀਨ ਦੇ  ਨਿਰਮਾਣ ਅਤੇ ਵੰਡ ਵਿਚ ਸਹਾਇਤਾ ਕਰ ਰਿਹਾ ਹੈ।