ਮੁੰਬਈ (ਬਿਊਰੋ) - ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਦੇ ਪ੍ਰਸ਼ੰਸਕ ਵੱਡੇ ਪਰਦੇ 'ਤੇ ਉਨ੍ਹਾਂ ਦੀ ਵਾਪਸੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 2018 ਵਿਚ ਜ਼ੀਰੋ ਦੇ ਫਲਾਪ ਹੋਣ ਤੋਂ ਬਾਅਦ ਸ਼ਾਹਰੁਖ ਖ਼ਾਨ ਨੇ ਇਕ ਲੰਬਾ ਵਿਰਾਮ ਲਿਆ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਕਿੰਗ ਖ਼ਾਨ ਇਸ ਸਮੇਂ ਸਿਧਾਰਥ ਆਨੰਦ ਦੇ ਨਿਰਦੇਸ਼ਨ ਵਿਚ ਬਣ ਰਹੀ ਯਸ਼ ਰਾਜ ਬੈਨਰ ਫ਼ਿਲਮ 'ਪਠਾਨ' ਦੀ ਸ਼ੂਟਿੰਗ ਕਰ ਰਹੇ ਹਨ। ਹਾਲਾਂਕਿ, ਇਸ ਫ਼ਿਲਮ ਦੇ ਸੰਬੰਧ ਵਿਚ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ।

 
 
 
 
 
 
 
 
 
 
 
 
 
 
 
 

A post shared by Shah Rukh Khan (@iamsrk)

ਇਹੀ ਕਾਰਨ ਹੈ ਕਿ ਜਦੋਂ ਵੀ ਸ਼ਾਹਰੁਖ ਦੇ ਸੋਸ਼ਲ ਮੀਡੀਆ ਅਕਾਉਂਟ 'ਤੇ ਕੋਈ ਗਤੀਵਿਧੀ ਹੁੰਦੀ ਹੈ ਤਾਂ ਪ੍ਰਸ਼ੰਸਕ ਉਸ ਨੂੰ 'ਪਠਾਨ' ਨਾਲ ਜੋੜ ਕੇ ਜ਼ਰੂਰ ਵੇਖਦੇ ਹਨ। ਸਾਲ 2021 ਵਿਚ ਸ਼ਾਹਰੁਖ ਨੇ ਪਹਿਲੀ ਵਾਰ ਆਪਣੀ ਇਕ ਤਸਵੀਰ ਪੋਸਟ ਕੀਤੀ, ਜਿਸ ਵਿਚ ਉਹ ਪੂਲ ਖੇਡਦੇ ਦਿਖਾਈ ਦੇ ਰਹੇ ਹਨ।

ਸ਼ਾਹਰੁਖ ਦੇ ਸਿਰ 'ਤੇ ਕੈਪ ਅਤੇ ਅੱਖਾਂ 'ਤੇ ਕਾਲੀ ਐਨਕ ਲੰਬੇ ਵਾਲ ਸਾਈਡਾਂ 'ਤੇ ਨਜ਼ਰ ਆ ਰਹੇ ਹਨ। ਅਜਿਹੀ ਸਥਿਤੀ 'ਚ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਕੀ ਇਹ ਤਸਵੀਰ 'ਪਠਾਨ' ਦੇ ਲੁੱਕ ਦੀ ਹੈ। ਸ਼ਾਹਰੁਖ ਨੇ ਇਸ ਤਸਵੀਰ ਨਾਲ ਲਿਖਿਆ, 'ਜਦੋਂ ਤੱਕ ਇਸ ਦੁਨੀਆ ਵਿਚ ਗੁਲਾਬੀ ਰੰਗ ਹੈ, ਇਹ ਹਮੇਸ਼ਾ ਇੱਕ ਬਿਹਤਰ ਜਗ੍ਹਾ ਰਹੇਗਾ। ਕਿੰਗ ਖ਼ਾਨ, ਗੁਲਾਬੀ ਤੋਂ ਭਾਵ ਫੀਮੇਲ ਜੈਂਡਰ ਮਾਣਿਆ ਜਾ ਰਿਹਾ ਹੈ।' ਜਿੱਥੋਂ ਤਕ ਪਠਾਨ ਦੀ ਗੱਲ ਹੈ, ਮੀਡੀਆ ਰਿਪੋਰਟਾਂ ਅਨੁਸਾਰ ਇਸ ਦਾ ਦੂਜਾ ਸ਼ੈਡਿਊਲ ਮੁੰਬਈ ਵਿਚ ਪੂਰਾ ਹੋ ਗਿਆ ਹੈ ਅਤੇ ਹੁਣ ਟੀਮ ਮਿਡਲ ਈਸਟ ਵਿਚ ਕੁਝ ਐਕਸ਼ਨ ਸੀਨ ਫ਼ਿਲਮਾਉਣ ਦੀ ਤਿਆਰੀ ਕਰ ਰਹੀ ਹੈ। ਸ਼ਾਹਰੁਖ ਨਾਲ ਫ਼ਿਲਮ 'ਚ ਦੀਪਿਕਾ ਪਾਦੁਕੋਣ ਵੀ ਦਿਖੇਗੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਸਾਨੂੰ ਜ਼ਰੂਰ ਦੱਸੋ।