ਮੁੰਬਈ (ਬਿਊਰੋ)– ਸਾਰਾ ਅਲੀ ਖ਼ਾਨ ਦੇ ਭਰਾ ਤੇ ਸੈਫ ਅਲੀ ਖ਼ਾਨ ਦੇ ਬੇਟੇ ਇਬ੍ਰਾਹਿਮ ਅਲੀ ਖ਼ਾਨ ਨੇ ਹਾਲ ਹੀ ’ਚ ਆਪਣਾ 20ਵਾਂ ਜਨਮਦਿਨ ਮਨਾਇਆ ਹੈ। ਇਸ ਪਾਰਟੀ ਤੋਂ ਸੈਫ ਅਲੀ ਖ਼ਾਨ ਨਾਲ ਦੋਵਾਂ ਬੱਚਿਆਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ। ਨਾਲ ਹੀ ਕਈ ਹੋਰ ਤਸਵੀਰਾਂ ਵੀ ਵਾਇਰਲ ਹੋਈਆਂ ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਪਾਰਟੀ ਸੈਫ ਤੇ ਕਰੀਨਾ ਦੇ ਨਵੇਂ ਘਰ ’ਚ ਰੱਖੀ ਗਈ ਸੀ।

PunjabKesari

ਜੀ ਹਾਂ, ਇਬ੍ਰਾਹਿਮ ਅਲੀ ਖ਼ਾਨ ਦੇ 20ਵੇਂ ਜਨਮਦਿਨ ਲਈ ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਖ਼ਾਨ ਦੇ ਨਵੇਂ ਘਰ ਨੂੰ ਪਾਰਟੀ ਵੈਨਿਊ ’ਚ ਤਬਦੀਲ ਕੀਤਾ ਗਿਆ ਸੀ। ਇਸ ਘਰ ’ਚ ਬੇਹੱਦ ਖੂਬਸੂਰਤ ਸਜਾਵਟ ਕੀਤੀ ਗਈ ਸੀ, ਜੋ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਵੀ ਆ ਰਹੀ ਹੈ। ਹੁਣ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਦਿਖਾਇਆ ਗਿਆ ਹੈ ਕਿ ਕਿਵੇਂ ਘਰ ’ਚ ਬਦਲਾਅ ਕਰਕੇ ਇਸ ਨੂੰ ਪਾਰਟੀ ਲਈ ਤਿਆਰ ਕੀਤਾ ਗਿਆ ਸੀ।

PunjabKesari

ਐਤਵਾਰ ਨੂੰ ਇਬ੍ਰਾਹਿਮ ਦੇ ਪਾਰਟੀ ਪਲਾਨਰਜ਼ ਤੇ ਡੈਕੋਰੇਟਰਜ਼ ਨੇ ਘਰ ਦੀਆਂ ਤਸਵੀਰਾਂ ਤੇ ਵੀਡੀਓ ਸਾਂਝੀ ਕੀਤੀ ਹੈ। ਇਸ ’ਚ ਦੱਸਿਆ ਗਿਆ ਕਿ ਕਿਵੇਂ ਕਰੀਨਾ ਤੇ ਸੈਫ ਦੇ ਘਰ ਨੂੰ ਪਾਰਟੀ ਲੁੱਕ ਦਿੱਤੀ ਗਈ ਤੇ ਲਾਈਟਸ ਤੇ ਆਰਟ ਦੀ ਵਰਤੋਂ ਨਾਲ ਉਨ੍ਹਾਂ ਦੇ ਘਰ ਦੇ ਇਕ ਹਿੱਸੇ ਨੂੰ ਪਾਰਟੀ ਵੈਨਿਊ ’ਚ ਤਬਦੀਲ ਕੀਤਾ ਗਿਆ।

PunjabKesari

ਘਰ ’ਚ ਲਾਈਟਸ, ਪਾਈਪਸ, ਵਾਲ ਆਰਟ, ਪੋਸਟਰਜ਼, ਗ੍ਰਾਫਿਟੀ, ਗ੍ਰਾਫਿਕ ਪ੍ਰਾਜੈਕਸ਼ਨ, ਗ੍ਰਾਫਿਟੀ ਮਿਰਰ ਤੇ ਨਿਆਨ ਸਟਾਈਲ ਬਾਰ ਨਾਲ ਕਈ ਚੀਜ਼ਾਂ ਦੀ ਵਰਤੋਂ ਕਰਕੇ ਇਸ ਨੂੰ ਸਜਾਇਆ ਗਿਆ ਸੀ। ਇਬ੍ਰਾਹਿਮ ਦੀ ਪਾਰਟੀ ਲਈ ਘਰ ਦਾ ਇਕ ਵੱਡਾ ਕਮਰਾ ਤੇ ਹਾਲਵੇ ਸਜਾਇਆ ਗਿਆ ਸੀ। ਕਹਿਣਾ ਹੋਵੇਗਾ ਕਿ ਇਸ ਦੀ ਸਜਾਵਟ ਬੇਹੱਦ ਖੂਬਸੂਰਤ ਸੀ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਇਬ੍ਰਾਹਿਮ ਦੇ ਜਨਮਦਿਨ ਦੀ ਸਜਾਵਟ ਵੀ ਐਂਟਰਟੇਨਮੈਂਟ ਨਾਂ ਦੇ ਡੇਕਾਰ ਬ੍ਰਾਂਡ ਵਲੋਂ ਕੀਤੀ ਗਈ ਸੀ। ਕਮਰੇ ਦੀ ਕੰਧ ’ਤੇ ਗ੍ਰਾਫਿਟੀ ਦੇ ਨਾਲ-ਨਾਲ ਫਨੀ ਕੋਟ ਵੀ ਸਨ। ਸੈਫ ਅਲੀ ਖ਼ਾਨ ਨੇ ਬੇਟੇ ਦੇ ਜਨਮਦਿਨ ਸੈਲੀਬ੍ਰੇਸ਼ਨ ਨੂੰ ਕਾਫੀ ਇੰਜੁਆਏ ਕੀਤਾ ਸੀ।

ਨੋਟ– ਇਬ੍ਰਾਹਿਮ ਦੇ ਜਨਮਦਿਨ ਦੀਆਂ ਇਹ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਜ਼ਰੂਰ ਦੱਸੋ।