ਮੁੰਬਈ (ਬਿਊਰੋ)– ਸੋਸ਼ਲ ਮੀਡੀਆ ’ਤੇ ਆਏ ਦਿਨ ਨਵੇਂ ਚੈਲੇਂਜ ਸ਼ੁਰੂ ਹੁੰਦੇ ਰਹਿੰਦੇ ਹਨ। ਪਿਛਲੇ ਕਾਫੀ ਦਿਨਾਂ ਤੋਂ ਸੈਂਟਰ ਆਫ ਗ੍ਰੈਵਿਟੀ ਚੈਲੇਂਜ ਚੱਲ ਰਿਹਾ ਹੈ। ਇਸ ਚੈਲੇਂਜ ਨੂੰ ਸੋਸ਼ਲ ਮੀਡੀਆ ਯੂਜ਼ਰਸ ਦੇ ਨਾਲ-ਨਾਲ ਹਾਲੀਵੁੱਡ ਤੇ ਹੁਣ ਬਾਲੀਵੁੱਡ ਦੇ ਸਿਤਾਰੇ ਵੀ ਕਰ ਰਹੇ ਹਨ। ਹੁਣ ਇਸ ਲਿਸਟ ’ਚ ਸ਼ਾਹਿਦ ਕਪੂਰ ਤੇ ਉਸ ਦੀ ਪਤਨੀ ਮੀਰਾ ਰਾਜਪੂਤ ਦਾ ਨਾਂ ਵੀ ਜੁੜ ਗਿਆ ਹੈ। ਮੀਰਾ ਤੇ ਸ਼ਾਹਿਦ ਨੇ ਇਕੱਠਿਆਂ ਸੈਂਟਰ ਆਫ ਗ੍ਰੈਵਿਟੀ ਚੈਲੇਂਜ ਲਿਆ। ਇਸ ਦੀ ਵੀਡੀਓ ਮੀਰਾ ਰਾਜਪੂਤ ਨੇ ਸਾਂਝੀ ਕੀਤੀ ਹੈ, ਜੋ ਕਾਫੀ ਵਾਇਰਲ ਹੋ ਰਹੀ ਹੈ।

ਵੀਡੀਓ ’ਚ ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਖੁਦ ਨੂੰ ਬੈਲੇਂਸ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਨੂੰ ਸਾਂਝਾ ਕਰਦਿਆਂ ਮੀਰਾ ਰਾਜਪੂਤ ਨੇ ਲਿਖਿਆ, ‘ਹਮੇਸ਼ਾ ਚੈਲੇਂਜ ਲਈ ਤਿਆਰ ਰਹਿੰਦੇ ਹਨ, ਮਿਸਟਰ ਕਪੂਰ, ਤੁਸੀਂ ਆਸਾਨੀ ਨਾਲ ਕਰ ਲਿਆ। ਕਮਾਲ।’

ਪ੍ਰਸ਼ੰਸਕ ਸਹੀ ਬੈਲੇਂਸ ਕਰਨ ਲਈ ਕੱਪਲ ਦੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਹੇ। ਇਕ ਯੂਜ਼ਰ ਨੇ ਲਿਖਿਆ, ‘ਤੁਸੀਂ ਹਮੇਸ਼ਾ ਪ੍ਰੇਰਿਤ ਕਰਦੇ ਹੋ। ਉਥੇ ਦੂਜੇ ਨੇ ਕਿਹਾ, ‘ਈਸਟ ਹੋ ਜਾਂ ਵੈਸਟ, ਇਹ ਕੱਪਲ ਸਭ ਤੋਂ ਬੈਸਟ ਹੈ। ਸ਼ਾਹਿਦ ਭਰਾ ਕੁਝ ਵੀ ਕਰ ਸਕਦੇ ਹਨ।’

ਦੱਸਣਯੋਗ ਹੈ ਕਿ ਸ਼ਾਹਿਦ ਕਪੂਰ ਤੇ ਉਸ ਦੀ ਪਤਨੀ ਮੀਰਾ ਰਾਜਪੂਤ ਦਾ ਨਾਂ ਬਾਲੀਵੁੱਡ ਦੇ ਸਭ ਤੋਂ ਕਿਊਟ ਕੱਪਲਜ਼ ’ਚ ਗਿਣਿਆ ਜਾਂਦਾ ਹੈ। ਮੀਰਾ ਰਾਜਪੂਤ ਭਾਵੇਂ ਹੀ ਚਰਚਾ ਤੋਂ ਦੂਰ ਹੋਵੇ ਪਰ ਸੋਸ਼ਲ ਮੀਡੀਆ ’ਤੇ ਕਾਫੀ ਪ੍ਰਸਿੱਧ ਹੈ। ਉਹ ਆਪਣੀਆਂ ਪੋਸਟਸ ਤੇ ਫੈਨ ਇੰਟਰੈਕਸ਼ਨ ਲਈ ਖੂਬ ਸੁਰਖ਼ੀਆਂ ਵੀ ਬਟੋਰਦੀ ਹੈ। ਮੀਰਾ ਨੇ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ‘ਆਸਕ ਮੀ ਐਨੀਥਿੰਗ’ ਸੈਸ਼ਨ ਵੀ ਕੀਤਾ ਸੀ।

ਨੋਟ– ਸ਼ਾਹਿਦ ਤੇ ਮੀਰਾ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।