ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਬੱਚਿਆਂ ਨੂੰ ਆਪਣੇ ਧਰਮ ਅਤੇ ਸੱਭਿਆਚਾਰ ਨਾਲ ਜੋੜਨ ਲਈ ਵਿਦੇਸ਼ੀ ਭਾਈਚਾਰਾ ਹਮੇਸ਼ਾ ਕੋਸ਼ਿਸ਼ ’ਚ ਰਹਿੰਦਾ ਹੈ। ਇਸੇ ਲੜੀ ਅਧੀਨ ਸਮੇਂ-ਸਮੇਂ  ’ਤੇ ‘ਪੰਜਾਬੀ ਰੇਡੀਓ ਯੂ. ਐੱਸ. ਏ.’ ਅਤੇ ‘ਪੰਜਾਬੀ ਕਲਚਰਲ ਸੈਂਟਰ ਯੂ. ਐੱਸ. ਏ.’ ਵੱਲੋਂ 8 ਸਾਲ ਤੋਂ 18 ਸਾਲ ਦੇ ਬੱਚਿਆਂ ਲਈ ਆਰਟ ਕੈਂਪ ਲਾਇਆ ਗਿਆ, ਜਿਸ ਵਿੱਚ ਕੈਲਗਰੀ, ਕੈਨੇਡਾ ਤੋਂ ਚਿੱਤਰਕਾਰ ਪਰਮ ਸਿੰਘ ਆਪਣੀਆਂ ਅਠਾਰਵੀਂ ਸਦੀ ਦੇ ਇਤਿਹਾਸ ਨਾਲ ਸੰਬੰਧਤ ਤਸਵੀਰਾਂ ਸਮੇਤ ਵਿਸ਼ੇਸ਼ ਤੌਰ ’ਤੇ ਪਹੁੰਚੇ।

PunjabKesari

ਇਸ ਕੈਂਪ ’ਚ ਬੱਚਿਆਂ ਨੂੰ ਸਿੱਖ ਧਰਮ ਦੀ ਇਤਿਹਾਸਕ ਜਾਣਕਾਰੀ ਦਿੱਤੀ ਗਈ ਅਤੇ ਇਤਿਹਾਸ ਨਾਲ ਸਬੰਧਤ ਤਸਵੀਰਾਂ ਦੀ ਪੇਂਟਿੰਗ ਕਰਨਾ ਸਿਖਾਇਆ ਗਿਆ।

ਇਹ ਵੀ ਪੜ੍ਹੋ : ਅਫਗਾਨਿਸਤਾਨ ’ਚ ਤਾਲਿਬਾਨ ਦੀ ਹੈਵਾਨੀਅਤ, ਫੌਜੀ ਦੇ ਮਾਸੂਮ ਬੱਚੇ ਨੂੰ ਮਾਰੇ 100 ਕੋੜੇ

PunjabKesari

ਇਸ ਸਮੇਂ ਇਕ ਹਫ਼ਤੇ ਲਈ ਚਿੱਤਰਕਾਰ ਪਰਮ ਸਿੰਘ ਦੀਆਂ ਇਤਿਹਾਸਕ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਸਮੁੱਚੇ ਕੈਲੀਫੋਰਨੀਆ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਰਹੀ। ਇਸ ਸਿੱਖ ਇਤਿਹਾਸ ਨਾਲ ਸੰਬੰਧਤ ਚਿੱਤਰਕਾਰੀ ਦੀ ਸਮੁੱਚੀ ਪ੍ਰਦਰਸ਼ਨੀ ਨੂੰ ਦੇਖਣ ਲਈ ਲੋਕ ਆਪਣੇ ਬੱਚਿਆਂ ਅਤੇ ਪਰਿਵਾਰਾਂ ਸਮੇਤ ਪਹੁੰਚੇ। ਬੱਚਿਆਂ ਦੇ ਆਰਟ ਕੈਂਪ ਦੀ ਸਮਾਪਤੀ ’ਤੇ ਵਿਸ਼ੇਸ਼ ਪ੍ਰੋਗਰਾਮ ਵੀ ਹੋਇਆ।

PunjabKesari

ਇਸ ਸਮੇਂ ਬੱਚਿਆਂ ਵੱਲੋਂ ਪਰਮ ਸਿੰਘ ਦੀ ਅਗਵਾਈ ਅਧੀਨ ਸਾਂਝੇ ਤੌਰ ’ਤੇ ਬਣਾਈ ਗਈ ਦਰਬਾਰ ਸਾਹਿਬ (ਹਰਿਮੰਦਰ ਸਾਹਿਬ) ਦੀ ਤਸਵੀਰ ਵੀ ਸਭ ਦੀ ਖਿੱਚ ਦਾ ਕੇਂਦਰ ਰਹੀ, ਜਿਸ ਦਾ ਆਗਾਜ਼ ਸਭ ਨੂੰ ਜੀ ਆਇਆਂ ਕਹਿੰਦੇ ਹੋਏ ਰੇਡੀਓ ਹੋਸਟ ਰਾਜਕਰਨਵੀਰ ਸਿੰਘ ਨੇ ਕੀਤਾ। ਉਪਰੰਤ ਬਹੁਤ ਸਾਰੇ ਬੁਲਾਰਿਆਂ ਨੇ ਵਿਚਾਰਾ ਦੀ ਸਾਂਝ ਪਾਈ। ਖ਼ਾਸ ਤੌਰ ’ਤੇ ਚਿੱਤਰਕਾਰ ਪਰਮ ਸਿੰਘ ਹਾਜ਼ਰੀਨ ਅਤੇ ਬੱਚਿਆਂ ਨੂੰ ਸੰਬੋਧਿਤ ਹੋਏ। ਇਸੇ ਦੌਰਾਨ ਬੱਚਿਆਂ ਨੇ ਵੀ ਆਪਣੇ ਕੈਂਪ ਸੰਬੰਧੀ ਅਨੁਭਵ ਸਾਂਝੇ ਕੀਤੇ।

PunjabKesari

ਇਸ ਉਪਰਾਲੇ ਲਈ ਹਰਜੋਤ ਸਿੰਘ ਖਾਲਸਾ, ਬਲਵਿੰਦਰ ਕੌਰ ਖਾਲਸਾ, ਪੰਜਾਬੀ ਰੇਡੀਓ ਯੂ. ਐੱਸ. ਏ. ਅਤੇ ਪੰਜਾਬੀ ਕਲਚਰਲ ਸੈਂਟਰ ਯੂ. ਐੱਸ. ਏ. ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ। ਅੰਤ ’ਚ ਇਹ ਆਰਟ ਕੈਂਪ ਅਤੇ ਪ੍ਰਦਰਸ਼ਨੀ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਦੇ ਹੋਏ ਅਮਿੱਟ ਪੈੜਾਂ ਛੱਡ ਗਿਆ।