ਸਲੇਮ (ਬਿਊਰੋ)- ਤਾਮਿਲਨਾਡੂ ਦੇ ਸਲੇਮ ਜ਼ਿਲ੍ਹੇ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਇੱਥੇ ਇਕ ਪਤੀ ਵਲੋਂ ਆਪਣੇ ਦੋ ਬੱਚਿਆਂ ਦਾ ਕਤਲ ਕਰ ਦਿੱਤਾ ਗਿਆ। ਦਰਅਸਲ ਜਦੋਂ ਪਤੀ ਨੂੰ ਸ਼ੱਕ ਹੋਇਆ ਕਿ ਉਸ ਦੀ ਪਤਨੀ ਦੇ ਬਾਹਰ ਸਬੰਧ ਹਨ ਤਾਂ ਉਸ ਨੇ ਆਪਣੇ 9 ਅਤੇ 5 ਸਾਲ ਦੇ ਬੱਚਿਆਂ ਨੂੰ ਦਰੱਖ਼ਤ ਨਾਲ ਲਟਕਾ ਕੇ ਕਤਲ ਕਰ ਦਿੱਤਾ ਅਤੇ ਫਿਰ ਬਾਅਦ 'ਚ ਖੁਦਕੁਸ਼ੀ ਕਰ ਲਈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਬੱਚਿਆਂ ਨੂੰ ਮਾਰਨ ਤੋਂ ਬਾਅਦ ਉਸ ਨੇ ਉਨ੍ਹਾਂ ਦੀ ਵੀਡੀਓ ਵੀ ਬਣਾਈ ਅਤੇ ਰਿਸ਼ਤੇਦਾਰਾਂ ਨੂੰ ਭੇਜ ਦਿੱਤੀ। ਫਿਲਹਾਲ ਪੁਲਸ ਇਸ ਪੂਰੇ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ।

ਇਹ ਵੀ ਪੜ੍ਹੋ :  ਪੁੱਤਾਂ ਨੂੰ ਮਾਂ ਦੀ ਜੁਦਾਈ ਬਰਦਾਸ਼ਤ ਨਹੀਂ, ਘਰ ਦੇ ਬਾਹਰ ਪਤੀ ਨੇ ਬਣਵਾਇਆ ‘ਪਤਨੀ ਦਾ ਮੰਦਰ’

 

ਪੁਲਸ ਮੁਤਾਬਕ 33 ਸਾਲਾ ਮੁਰੂਗਨ ਨਾਂ ਦੇ ਸ਼ਖਸ ਦਾ ਵਿਆਹ ਮੁਰੂਗੇਸ਼ਵਰੀ ਨਾਲ ਹੋਇਆ ਸੀ। ਦੋਵਾਂ ਦੇ ਦੋ ਬੱਚੇ ਸਨ। 9 ਸਾਲ ਦਾ ਪੁੱਤਰ ਅਤੇ 5 ਸਾਲ ਦੀ ਧੀ। ਪਿਛਲੇ 10 ਸਾਲਾਂ ਤੋਂ ਮੁਰੂਗਨ ਇਕ ਢਾਬੇ ਵਿੱਚ ਕੰਮ ਕਰਦਾ ਸੀ। ਉਸ ਦਾ ਘਰ ਢਾਬੇ ਦੇ ਨੇੜੇ ਹੀ ਸੀ। ਪੁਲਸ ਮੁਤਾਬਕ ਮੁਰੂਗਨ ਨੂੰ ਪਿਛਲੇ ਦਿਨੀਂ ਕੰਮ ਕਰਦੇ ਸਮੇਂ ਸੱਟ ਲੱਗੀ ਸੀ, ਜਿਸ ਤੋਂ ਬਾਅਦ ਉਹ ਕਰੀਬ 10 ਦਿਨਾਂ ਤੋਂ ਘਰ ਵਿਚ ਰਹਿ ਰਿਹਾ ਸੀ। ਡਾਕਟਰਾਂ ਨੇ ਉਸ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਸੀ। ਇਸ ਦੌਰਾਨ ਘਰ ਵਿਚ ਰਹਿੰਦਿਆਂ ਉਸ ਨੂੰ ਸ਼ੱਕ ਹੋਇਆ ਕਿ ਉਸ ਦੀ ਪਤਨੀ ਦਾ ਕਿਸੇ ਹੋਰ ਨਾਲ ਅਫੇਅਰ ਹੈ। ਇਸ ਗੱਲ 'ਤੇ ਪਤੀ ਨੇ ਟੋਕਿਆ ਅਤੇ ਦੂਜੇ ਸ਼ਖਸ ਨਾਲ ਗੱਲ ਕਰਨ ਤੋਂ ਮਨਾ ਕੀਤਾ। ਇਸ ਤੋਂ ਬਾਅਦ ਉਸ ਨੇ ਖੌਫਨਾਕ ਕਦਮ ਚੁੱਕਿਆ।

ਇਹ ਵੀ ਪੜ੍ਹੋ : ਭਾਰਤ ਬੰਦ: ਤਸਵੀਰਾਂ ’ਚ ਵੇੇਖੋ ਹਰਿਆਣਾ ’ਚ ਕਿਸਾਨਾਂ ਨੇ ਜਾਮ ਕੀਤੇ ਹਾਈਵੇਅ ਅਤੇ ਰੇਲਵੇ ਟਰੈਕ

ਐਤਵਾਰ ਦੀ ਸ਼ਾਮ ਨੂੰ ਮੁਰੂਗਨ ਆਪਣੀ ਪਤਨੀ ਦਾ ਸੈਲ ਫੋਨ ਲੈ ਕੇ ਨੇੜੇ ਦੀ ਦੁਕਾਨ 'ਤੇ ਗਿਆ ਅਤੇ ਆਪਣੇ ਦੋਵੇਂ ਬੱਚਿਆਂ ਨੂੰ ਨਾਲ ਲੈ ਗਿਆ ਪਰ ਉਹ ਵਾਪਸ ਨਹੀਂ ਪਰਤਿਆ। ਮੁਰੂਗਨ ਨੇ ਆਪਣੇ ਦੋਹਾਂ ਬੱਚਿਆਂ ਨੂੰ ਦਰੱਖ਼ਤ ਨਾਲ ਲਟਕਾਇਆ ਅਤੇ ਉਸ ਦਾ ਵੀਡੀਓ ਰਿਕਾਰਡ ਕੀਤਾ। ਕੁਝ ਘੰਟਿਆਂ ਬਾਅਦ ਉਸ ਨੇ ਆਪਣੀ ਪਤਨੀ ਮੁਰੂਗੇਸ਼ਵਰੀ ਅਤੇ ਹੋਰ ਰਿਸ਼ਤੇਦਾਰਾਂ ਨੂੰ ਇਕ ਵੀਡੀਓ ਸੰਦੇਸ਼ ਭੇਜਿਆ। ਵੀਡੀਓ ਸੰਦੇਸ਼ ਵੇਖ ਕੇ ਹਰ ਕੋਈ ਹੈਰਾਨ ਸੀ।

ਇਹ ਵੀ ਪੜ੍ਹੋ : ਭਾਰਤ ਬੰਦ: ਦਿੱਲੀ-ਗੁਰੂਗ੍ਰਾਮ ਬਾਰਡਰ ’ਤੇ ਲੱਗਾ ਜਾਮ, ਗੱਡੀਆਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ

ਦਰਅਸਲ ਇਸ ਵੀਡੀਓ ਵਿੱਚ ਉਸ ਦੇ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਸਨ। ਇਹ ਵੀਡੀਓ ਸੰਦੇਸ਼  ਭੇਜ ਕੇ ਉਸ ਨੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਕਿਹਾ ਕਿ ਮੁਰੂਗਨ ਨੇ ਕਥਿਤ ਤੌਰ 'ਤੇ ਵੀਡੀਓ ਸੰਦੇਸ਼ ਭੇਜਣ ਤੋਂ ਬਾਅਦ ਖੁਦਕੁਸ਼ੀ ਕੀਤੀ ਹੈ। ਇਸ ਤੋਂ ਬਾਅਦ ਮੁਰੂਗੇਸ਼ਵਰੀ ਅਤੇ ਪਰਿਵਾਰ ਨੇ ਸੰਗਾਗਿਰੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਇਕ ਖੇਤ ਵਿਚੋਂ ਲਾਸ਼ਾਂ ਬਰਾਮਦ ਕੀਤੀਆਂ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।