ਕੋਲਕਾਤਾ- ਪੱਛਮੀ ਬੰਗਾਲ ’ਚ ਭਵਾਨੀਪੁਰ ਜ਼ਿਮਨੀ ਚੋਣਾਂ ਦੇ ਪ੍ਰਚਾਰ ਦੇ ਆਖ਼ਰੀ ਦਿਨ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਤ੍ਰਿਣਮੂਲ ਕਾਂਗਰਸ ਪਾਰਟੀ ਦੇ ਵਰਕਰਾਂ ’ਤੇ ਹਮਲਾ ਕਰਨ ਦਾ ਦੋਸ਼ ਲਗਾਇਆ। ਹਮਲੇ ’ਚ ਭਾਜਪਾ ਦਾ ਇਕ ਵਰਕਰ ਵੀ ਜ਼ਖਮੀ ਹੋਇਆ ਹੈ, ਜਦੋਂ ਕਿ ਚੋਣ ਕਮਿਸ਼ਨ ਨੇ ਇਸ ਘਟਨਾ ’ਤੇ ਰਾਜ ਸਰਕਾਰ ਤੋਂ ਰਿਪੋਰਟ ਮੰਗੀ ਹੈ। ਭਵਾਨੀਪੁਰ ’ਚ ਪ੍ਰਚਾਰ ਦੌਰਾਨ ਭਾਜਪਾ ਦੇ ਸੀਨੀਅਰ ਨੇਤਾ ਅਤੇ ਰਾਸ਼ਟਰੀ ਉੱਪ ਪ੍ਰਧਾਨ ਦਿਲੀਪ ਘੋਸ਼ ’ਤੇ ਅੱਜ ਯਾਨੀ ਸੋਮਵਾਰ ਨੂੰ ਹਮਲਾ ਹੋਇਆ। ਜਿਸ ’ਚ ਸ਼੍ਰੀ ਘੋਸ਼ ਦੇ ਸੁਰੱਖਿਆ ਕਰਮੀਆਂ ਨੂੰ ਹਵਾ ’ਚ ਬੰਦੂਕ ਲਹਿਰਾ ਕੇ ਹਮਲਾਵਰਾਂ ਦੀ ਭੀੜ ਨੂੰ ਦੌੜਾਉਂਦੇ ਹੋਏ ਦੇਖਿਆ ਗਿਆ ਹੈ, ਜੋ ਭਾਜਪਾ ਵਿਰੋਧੀ ਨਾਅਰੇਬਾਜ਼ੀ ਕਰ ਰਹੇ ਸਨ। ਹਮਲੇ ’ਚ ਪਾਰਟੀ ਦਾ ਇਕ ਵਰਕਰ ਜ਼ਖਮੀ ਹੋ ਗਿਆ, ਉਸ ਦੇ ਸਰੀਰ ’ਚੋਂ ਖੂਨ ਨਿਕਲਦਾ ਦਿਖਾਈ ਦੇ ਰਿਹਾ ਸੀ।

PunjabKesari

ਪਾਰਟੀ ਸੰਸਦ ਮੈਂਬਰ ਅਰਜੁਨ ਸਿੰਘ ਨੂੰ ਵੀ ਕੁਝ ਰੁਕਾਵਟਾਂ ਦਾ ਸਾਹਮਣਾ ਕਨਰਾ ਪਿਆ, ਜਦੋਂ ਉਹ ਭਵਾਨੀਪੁਰ ਚੋਣ ਖੇਤਰ ’ਚ ਪਾਰਟੀ ਉਮੀਦਵਾਰ ਪ੍ਰਿਯੰਕਾ ਟਿਬੇਰਵਾਲ ਦੀ ਚੋਣ ਮੁਹਿੰਮ ਲਈ ਚੋਣ ਖੇਤਰ ਦਾ ਦੌਰਾ ਕਰ ਰਹੇ ਸਨ। ਭਵਾਨੀਪੁਰ ਚੋਣ ਖੇਤਰ ’ਚ ਕੁਲ 2,06,389 ਵੋਟਰ ਹਨ ਅਤੇ 8 ਨਗਰ ਬਾਡੀ ਵਾਰਡ ਬਣਾਏ ਗਏ ਹਨ। ਜ਼ਿਮਨੀ ਚੋਣਾਂ ’ਚ ਤ੍ਰਿਣਮੂਲ ਕਾਂਗਰਸ, ਭਾਜਪਾ ਅਤੇ ਮਾਕਪਾ ਦੇ ਉਮੀਦਵਾਰ ਚੋਣਾਵੀ ਮੈਦਾਨ ’ਚ ਉਤਰੇ ਹਨ, ਜਦੋਂ ਕਿ ਕਾਂਗਰਸ ਇਸ ਸੀਟ ਤੋਂ ਚੋਣ ਨਹੀਂ ਲੜ ਰਹੀ ਹੈ। ਦੱਸਣਯੋਗ ਹੈ ਕਿ ਮੰਤਰੀ ਸ਼ੋਭਨਦੇਵ ਚਟਾਪਾਧਿਆਏ ਮਾਰਚ-ਅਪ੍ਰੈਲ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਇਸ ਸੀਟ ਤੋਂ ਚੋਣ ਜਿੱਤੇ ਸਨ ਪਰ ਉਨ੍ਹਾਂ ਨੇ ਇਸ ਸੀਟ ਨੂੰ ਬੈਨਰਜੀ ਲਈ ਛੱਡ ਦਿੱਤਾ ਹੈ ਤਾਂ ਕਿ ਮੁੱਖ ਮੰਤਰੀ ਇੱਥੋਂ ਚੋਣ ਲੜ ਸਕਣ। ਮਮਤਾ ਬੈਨਰਜੀ ਪੂਰਬੀ ਮਿਦਾਨਪੁਰ ਜ਼ਿਲ੍ਹੇ ਦੇ ਨੰਦੀਗ੍ਰਾਮ ਸੀਟ ’ਤੇ ਸੁਵੇਂਦੁ ਅਧਿਕਾਰੀ ਤੋਂ ਚੋਣ ਹਾਰ ਗਈ ਸੀ।

PunjabKesari