ਸ਼੍ਰੀਨਗਰ - ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਵੀਰਵਾਰ ਨੂੰ ਕਸ਼ਮੀਰ ਵਿੱਚ ਕਈ ਥਾਵਾਂ 'ਤੇ ਅਲ-ਕਾਇਦਾ ਨਾਲ ਜੁੜੇ ਅੱਤਵਾਦੀ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਇਨ੍ਹਾਂ ਮਾਮਲਿਆਂ ਦਾ ਖੁਲਾਸਾ ਜੁਲਾਈ ਵਿੱਚ ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਸੂਤਰਾਂ ਅਨੁਸਾਰ ਐੱਨ.ਆਈ.ਏ. ਅਨੁਸਾਰ, ਇਹ ਮਾਮਲੇ ਅਲ-ਕਾਇਦਾ ਦੇ ਉਮਰ ਹਲਮੰਡੀ ਨਾਲ ਜੁੜਿਆ ਹੋਇਆ ਹੈ, ਜੋ ਹੋਰ ਦੋਸ਼ੀਆਂ ਨਾਲ ਏ.ਕਿਊ.ਆਈ.ਐੱਸ. (ਭਾਰਤੀ ਉਪਮਹਾਦਵੀਪ ਵਿੱਚ ਅਲ-ਕਾਇਦਾ) ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਿਹਾ ਸੀ, ਇਸ ਦੇ ਨਾਲ ਹੀ ਅੰਸਾਰ ਗਜਵਤੁਲ ਹਿੰਦ (ਏ.ਜੀ.ਐੱਚ.) ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਕੰਮ ਲਈ ਹਥਿਆਰ ਅਤੇ ਧਮਾਕਾਖੇਜ ਪਦਾਰਥ ਪਹਿਲਾਂ ਹੀ ਉਪਲੱਬਧ ਕਰਾਏ ਜਾ ਚੁੱਕੇ ਸਨ।

ਉੱਤਰ ਪ੍ਰਦੇਸ਼ ਵਿੱਚ 7 ਜੁਲਾਈ 2021 ਨੂੰ ਪਹਿਲਾਂ ਇਸ ਮਾਮਲੇ ਨੂੰ ਏ.ਟੀ.ਐੱਸ. ਨੇ ਦਰਜ ਕੀਤਾ ਸੀ ਫਿਰ ਬਾਅਦ ਵਿੱਚ ਐੱਨ.ਆਈ.ਏ. ਨੇ 29 ਜੁਲਾਈ ਨੂੰ ਮੁੜ ਇਸ ਮਾਮਲੇ ਨੂੰ ਦਰਜ ਕੀਤਾ। ਐੱਨ.ਆਈ.ਏ. ਦੇ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੇ ਸੰਬੰਧ ਵਿੱਚ ਵੀਰਵਾਰ ਨੂੰ ਕਸ਼ਮੀਰ ਦੇ ਸ਼ੋਪੀਆਂ ਅਤੇ ਬਡਗਾਮ ਵਿੱਚ ਪੰਜ ਸਥਾਨਾਂ 'ਤੇ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਕਈ ਇਤਰਾਜ਼ਯੋਗ ਦਸਤਾਵੇਜ਼ ਅਤੇ ਡਿਜੀਟਲ ਸਮੱਗਰੀ ਬਰਾਮਦ ਹੋਏ ਹਨ। ਇਸ ਮਾਮਲੇ ਵਿੱਚ ਜਾਂਚ ਜਾਰੀ ਹੈ। ਇਸ ਵਿੱਚ, ਐੱਨ.ਆਈ.ਏ. ਦੁਆਰਾ ਮਨੁਖੀ ਅਧਿਕਾਰ ਕਰਮਚਾਰੀ ਵਕੀਲ ਪਰਵੇਜ ਇਮਰੋਜ ਦੇ ਘਰ ਛਾਪੇਮਾਰੀ ਦੀ ਗੱਲ ਤੋਂ ਪਰਿਵਾਰ ਨੇ ਇਨਕਾਰ ਕੀਤਾ ਹੈ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।