ਪਾਰਲ (ਦੱਖਣੀ ਅਫਰੀਕਾ)- ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦਾ ਪਹਿਲਾ ਮੈਚ ਪਾਰਲ ਦੇ ਬੋਲੈਂਡ ਪਾਰਕ ਸਟੇਡੀਅਮ 'ਚ ਖੇਡਿਆ ਗਿਆ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ ਭਾਰਤ ਨੂੰ 297 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ 8 ਵਿਕਟਾਂ 'ਤੇ 50 ਓਵਰਾਂ 'ਚ 265 ਦੌੜਾਂ ਹੀ ਬਣਾ ਸਕੀ ਤੇ ਦੱਖਣੀ ਅਫਰੀਕਾ ਨੇ ਭਾਰਤ ਨੂੰ 31 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਨੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ ਤੇ ਵਨ ਡੇ ਸੀਰੀਜ਼ ਦਾ ਦੂਜਾ ਮੈਚ ਪਾਰਲ 'ਚ 21 ਜਨਵਰੀ ਨੂੰ ਖੇਡਿਆ ਜਾਵੇਗਾ।

ਇਹ ਖਬਰ ਪੜ੍ਹੋ- ਸ੍ਰਮਿਤੀ ਮੰਧਾਨਾ ਨੂੰ ICC ਮਹਿਲਾ ਟੀ20 ਟੀਮ ਆਫ ਦਿ ਯੀਅਰ 'ਚ ਮਿਲੀ ਜਗ੍ਹਾ

PunjabKesari
ਭਾਰਤੀ ਟੀਮ ਵਲੋਂ ਵਾਪਸੀ ਕਰਦੇ ਹੋਏ ਸ਼ਿਖਰ ਧਵਨ ਨੇ 84 ਗੇਂਦਾਂ ਵਿਚ 10 ਚੌਕਿਆਂ ਦੀ ਮਦਦ ਨਾਲ 79 ਦੌੜਾਂ ਦੀ ਪਾਰੀ ਖੇਡੀ ਅਤੇ ਵਿਰਾਟ ਕੋਹਲੀ ਨੇ 63 ਗੇਂਦਾਂ ਵਿਚ 3 ਚੌਕਿਆਂ ਦੀ ਮਦਦ ਨਾਲ 51 ਦੌੜਾਂ ਦਾ ਯੋਗਦਾਨ ਦਿੱਤਾ। 

PunjabKesari
ਦੱਖਣੀ ਅਫਰੀਕਾ ਦੇ ਕਪਤਾਨ ਬਾਵੁਮਾ ਨੇ ਸ਼ਾਨਦਾਰ 110 ਦੌੜਾਂ ਦੀ ਪਾਰੀ ਖੇਡੀ। ਬਾਵੁਮਾ ਬੁਮਰਾਹ ਦੀ ਗੇਂਦ 'ਤੇ ਰਾਹੁਲ ਨੂੰ ਕੈਚ ਦੇ ਕੇ ਆਊਟ ਹੋਏ। ਜਦਕਿ ਡੂਸੇਨ ਨੇ ਵੀ ਅਜੇਤੂ 129 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਭਾਰਤ ਵਲੋਂ ਜਸਪ੍ਰੀਤ ਬੁਮਰਾਹ ਨੇ 2 ਅਤੇ ਰਵੀਚੰਦਰਨ ਅਸ਼ਵਿਨ ਨੇ 1 ਵਿਕਟ ਹਾਸਲ ਕੀਤੀ।  ਦੱਖਣੀ ਅਫਰੀਕਾ ਦੇ ਕਪਤਾਨ ਬਾਵੁਮਾ ਨੇ ਸ਼ਾਨਦਾਰ 110 ਦੌੜਾਂ ਦੀ ਪਾਰੀ ਖੇਡੀ। ਬਾਵੁਮਾ ਬੁਮਰਾਹ ਦੀ ਗੇਂਦ 'ਤੇ ਰਾਹੁਲ ਨੂੰ ਕੈਚ ਦੇ ਕੇ ਆਊਟ ਹੋਏ। ਜਦਕਿ ਡੂਸੇਨ ਨੇ ਵੀ ਅਜੇਤੂ 129 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਭਾਰਤ ਵਲੋਂ ਜਸਪ੍ਰੀਤ ਬੁਮਰਾਹ ਨੇ 2 ਅਤੇ ਰਵੀਚੰਦਰਨ ਅਸ਼ਵਿਨ ਨੇ 1 ਵਿਕਟ ਹਾਸਲ ਕੀਤੀ। ਦੱਖਣੀ ਅਫਰੀਕਾ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਜੈਨੇਮਨ ਮਲਾਨ 6 ਦੌੜਾਂ ਦੇ ਨਿੱਜੀ ਸਕੋਰ 'ਤੇ ਬੁਮਰਾਹ ਦੀ ਗੇਂਦ 'ਤੇ ਪੰਤ ਨੂੰ ਕੈਚ ਦੇ ਕੇ ਆਊਟ ਹੋ ਗਏ। ਦੱਖਣੀ ਅਫਰੀਕਾ ਦੀ ਦੂਜੀ ਵਿਕਟ ਕਵਿੰਟਨ ਡਿ ਕਾਕ ਦੇ ਤੌਰ 'ਤੇ ਡਿੱਗੀ। ਕਵਿੰਟਨ ਡਿ ਕਾਕ 27 ਦੌੜਾਂ ਦੇ ਨਿੱਜੀ ਸਕੋਰ 'ਤੇ ਅਸ਼ਵਿਨ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਦੱਖਣੀ ਅਫਰੀਕਾ ਦੀ ਤੀਜੀ ਵਿਕਟ ਐਡਨ ਮਾਰਕਰਮ ਦੇ ਤੌਰ 'ਤੇ ਡਿੱਗੀ। ਐਡੇਨ 4 ਦੌੜਾਂ ਦੇ ਨਿੱਜੀ ਸਕੋਰ 'ਤੇ ਵੈਂਕਟੇਸ਼ ਅਈਅਰ ਵਲੋਂ ਰਨਆਊਟ ਹੋਏ।

PunjabKesari

ਇਹ ਖਬਰ ਪੜ੍ਹੋ- 30 ਮੈਂਬਰੀ ਟੀਮ ਦਿੱਲੀ ਕਮੇਟੀ ਅਹੁਦੇਦਾਰਾਂ ਦੀ ਚੋਣ ਲਈ ਤਿਆਰ

ਪਲੇਇੰਗ ਇਲੈਵਨ :-
ਦੱਖਣੀ ਅਫਰੀਕਾ :- ਕਵਿੰਟਨ ਡੀ ਕਾਕ (ਵਿਕਟਕੀਪਰ), ਜੈਨੇਮਨ ਮਲਾਨ, ਏਡੇਨ ਮਾਰਕਰਮ, ਰਾਸੀ ਵੈਨ ਡੇਰ ਡੁਸਨ, ਟੇਂਬਾ ਬਾਵੁਮਾ (ਕਪਤਾਨ), ਡੇਵਿਡ ਮਿਲਰ, ਐਂਡੀਲੇ ਫੇਹਲੁਕਵਾਯੋ, ਮਾਰਕੋ ਜੈਨਸਨ, ਕੇਸ਼ਵ ਮਹਾਰਾਜ, ਤਬਰੇਜ਼ ਸ਼ਮਸੀ, ਲੁੰਗੀ ਐਨਗਿਡੀ।

ਭਾਰਤ :- ਕੇ. ਐੱਲ. ਰਾਹੁਲ (ਕਪਤਾਨ), ਸ਼ਿਖਰ ਧਵਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਵੈਂਕਟੇਸ਼ ਅਈਅਰ, ਸ਼ਾਰਦੁਲ ਠਾਕੁਰ, ਰਵੀਚੰਦਰਨ ਅਸ਼ਵਿਨ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਯੁਜਵੇਂਦਰ ਚਾਹਲ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।