ਨਵੀਂ ਦਿੱਲੀ - ਹਰ ਘਰ ਵਿਚ ਪੂਜਾ ਲਈ ਕਮਰਾ ਜਾ ਅਸਥਾਨ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਪੂਜਾ ਕਮਰੇ ਨੂੰ ਘਰ ਦਾ ਮੁੱਖ ਕਮਰਾ ਮੰਨਿਆ ਜਾਂਦਾ ਹੈ। ਪਰ ਵਾਸਤੂ ਸ਼ਾਸਤਰ ਵਿਚ ਪੂਜਾ ਕਮਰੇ ਨਾਲ ਜੁੜੀਆਂ ਕੁਝ ਗੱਲਾਂ ਦੱਸੀਆਂ ਗਈਆਂ ਹਨ। ਇਨ੍ਹਾਂ ਗੱਲਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਖਾਸ ਤੌਰ 'ਤੇ ਜੇਕਰ ਤੁਸੀਂ ਘਰ 'ਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਰੱਖਣ ਜਾ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਮਾਂ ਦੁਰਗਾ ਦੀ ਮੂਰਤੀ ਨੂੰ ਘਰ 'ਚ ਰੱਖਣ ਲਈ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਤਾਂ ਆਓ ਜਾਣਦੇ ਹਾਂ ਇਸ ਬਾਰੇ...

ਇਹ ਵੀ ਪੜ੍ਹੋ : Shiv Purana Upay: ਸ਼ਿਵ ਪੁਰਾਣ 'ਚ ਦੱਸੇ ਇਨ੍ਹਾਂ ਉਪਾਵਾਂ ਨਾਲ ਕਰੋ ਪੂਜਾ, ਹਰ ਮਨੋਕਾਮਨਾ ਹੋਵੇਗੀ ਪੂਰੀ

ਮਾਂ ਦੁਰਗਾ ਦੀ ਮੂਰਤੀ ਨੂੰ ਉੱਤਰ-ਪੂਰਬ ਵੱਲ ਰੱਖੋ

ਮਾਂ ਦੁਰਗਾ ਦੀ ਮੂਰਤੀ ਘਰ ਦੀ ਉੱਤਰ-ਪੂਰਬ ਦਿਸ਼ਾ 'ਚ ਰੱਖ ਸਕਦੇ ਹੋ। ਮੂਰਤੀ ਦੀ ਸਥਾਪਨਾ ਕਰਦੇ ਸਮੇਂ ਦਿਸ਼ਾ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਿਸ਼ਾ ਵਿੱਚ ਮੂਰਤੀ ਰੱਖਣ ਨਾਲ ਵਿਅਕਤੀ ਨੂੰ ਸਰੀਰਕ ਅਤੇ ਮਾਨਸਿਕ ਸ਼ਾਂਤੀ ਮਿਲਦੀ ਹੈ।

ਕਿੰਨੀ ਵੱਡੀ ਹੋਣੀ ਚਾਹੀਦੀ ਹੈ ਮਾਂ ਦੀ ਮੂਰਤੀ 

ਮਾਨਤਾਵਾਂ ਅਨੁਸਾਰ ਮਾਂ ਦੀ ਮੂਰਤੀ 3 ਇੰਚ ਤੋਂ ਵੱਧ ਨਹੀਂ ਹੋਣੀ ਚਾਹੀਦੀ। ਮੂਰਤੀ ਦਾ ਰੰਗ ਹਲਕਾ ਪੀਲਾ, ਹਰਾ ਜਾਂ ਗੁਲਾਬੀ ਹੋਣਾ ਚਾਹੀਦਾ ਹੈ। ਅਜਿਹੀ ਮੂਰਤੀ ਰੱਖਣ ਨਾਲ ਤੁਹਾਡੇ ਘਰ ਵਿਚ ਸ਼ਾਂਤੀ ਬਣੀ ਰਹੇਗੀ ਅਤੇ ਸੁੱਖ-ਸ਼ਾਂਤੀ ਦਾ ਵੀ ਵਾਸ ਹੋਵੇਗਾ।

ਇਹ ਕੰਮ ਜ਼ਰੂਰ ਕਰਨਾ ਚਾਹੀਦਾ ਹੈ

ਮਾਤਾ ਦੀ ਮੂਰਤੀ ਨੂੰ ਸਥਾਪਿਤ ਕਰਨ ਤੋਂ ਪਹਿਲਾਂ ਤੁਸੀਂ ਉੱਥੇ ਸਿਂਦੂਰ ਅਤੇ ਅਕਸ਼ਤ ਜ਼ਰੂਰ ਲਗਾਓ। ਇਸ ਤੋਂ ਬਾਅਦ ਹੀ ਮਾਂ ਦੀ ਮੂਰਤੀ ਨੂੰ ਉਸ ਜਗ੍ਹਾ 'ਤੇ ਸਥਾਪਿਤ ਕਰੋ। ਮੰਨਿਆ ਜਾਂਦਾ ਹੈ ਕਿ ਇਸ ਨਾਲ ਮੂਰਤੀ ਪਵਿੱਤਰ ਹੋ ਜਾਂਦੀ ਹੈ।

ਇਹ ਵੀ ਪੜ੍ਹੋ : Vastu Shastra : ਘਰ 'ਚ ਰੱਖੋ ਇਹ 5 ਮੂਰਤੀਆਂ, Positivity ਨਾਲ ਭਰ ਜਾਵੇਗਾ ਤੁਹਾਡਾ ਘਰ

ਇੱਥੇ ਨਾ ਰੱਖੋ ਮਾਂ ਦੀ ਮੂਰਤੀ 

ਵਾਸਤੂ ਮਾਨਤਾਵਾਂ ਅਨੁਸਾਰ ਮਾਂ ਦੀ ਮੂਰਤੀ ਨੂੰ ਕਦੇ ਵੀ ਦੱਖਣ ਦਿਸ਼ਾ ਵਿੱਚ ਨਹੀਂ ਰੱਖਣਾ ਚਾਹੀਦਾ ਹੈ ਕਿਉਂਕਿ ਦੱਖਣ ਦਿਸ਼ਾ ਨੂੰ ਯਮਰਾਜ ਦੀ ਦਿਸ਼ਾ ਮੰਨਿਆ ਜਾਂਦਾ ਹੈ। ਮੂਰਤੀ ਨੂੰ ਇਸ ਦਿਸ਼ਾ 'ਚ ਰੱਖਣ ਨਾਲ ਨਕਾਰਾਤਮਕ ਊਰਜਾ ਪੈਦਾ ਹੁੰਦੀ ਹੈ। ਪਰਿਵਾਰ ਦੇ ਮੈਂਬਰਾਂ ਦੀ ਸੁੱਖ-ਸ਼ਾਂਤੀ ਵੀ ਖਤਮ ਹੋਣ ਲੱਗਦੀ ਹੈ।

ਇਸ ਦਿਸ਼ਾ ਵਿੱਚ ਵੀ ਰੱਖੀ ਜਾ ਸਕਦੀ ਹੈ ਮੂਰਤੀ

ਜੇਕਰ ਤੁਸੀਂ ਉੱਤਰ-ਪੂਰਬ ਵਿੱਚ ਮੂਰਤੀ ਨਹੀਂ ਰੱਖ ਸਕਦੇ ਤਾਂ ਮਾਂ ਦੁਰਗਾ ਦੀ ਮੂਰਤੀ ਪੱਛਮ ਵਿੱਚ ਵੀ ਰੱਖ ਸਕਦੇ ਹੋ। ਇਸ ਨਾਲ ਪੂਜਾ ਕਰਨ ਵਾਲੇ ਵਿਅਕਤੀ ਦਾ ਚਿਹਰਾ ਪੂਰਬ ਦਿਸ਼ਾ ਵਿੱਚ ਹੋਵੇਗਾ। ਪੂਰਬ ਵੱਲ ਮੂੰਹ ਕਰਕੇ ਚੇਤਨਾ ਜਾਗਦੀ ਹੈ। ਇਸ ਤੋਂ ਇਲਾਵਾ ਇਸ ਦਿਸ਼ਾ ਵੱਲ ਮੂੰਹ ਕਰਕੇ ਬੈਠਣ ਨਾਲ ਤੁਹਾਨੂੰ ਮਾਨਸਿਕ ਸ਼ਾਂਤੀ ਵੀ ਮਿਲੇਗੀ।

ਇਹ ਵੀ ਪੜ੍ਹੋ : ਫੇਂਗਸ਼ੂਈ ਦਾ ਇਹ ਬੂਟਾ ਘਰ 'ਚ ਲਿਆਵੇਗਾ ਖ਼ੁਸ਼ੀਆਂ , ਜਾਣੋ ਲਗਾਉਣ ਦੀ ਸਹੀ ਦਿਸ਼ਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।