ਨਵੀਂ ਦਿੱਲੀ - ਹਿੰਦੂ ਧਰਮ ਵਿਚ ਤੁਲਸੀ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਸ਼ਾਸਤਰਾਂ ਅਨੁਸਾਰ ਤੁਲਸੀ ਦੇ ਪੌਦੇ ਵਿਚ ਮਾਂ ਲਕਸ਼ਮੀ ਦਾ ਵਾਸ ਮੰਨਿਆ ਜਾਂਦਾ ਹੈ। ਜਿਸ ਘਰ ਵਿੱਚ ਤੁਲਸੀ ਦਾ ਬੂਟਾ ਹੋਵੇ, ਉੱਥੇ ਦੇਵੀ ਲਕਸ਼ਮੀ ਅਤੇ ਭਗਵਾਨ ਵਿਸ਼ਨੂੰ ਦਾ ਆਸ਼ੀਰਵਾਦ ਹਮੇਸ਼ਾ ਬਣਿਆ ਰਹਿੰਦਾ ਹੈ। ਸਿਰਫ਼ ਤੁਲਸੀ ਹੀ ਨਹੀਂ ਇਸ ਦੀਆਂ ਪੱਤੀਆਂ ਨੂੰ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਵਾਸਤੂ ਸ਼ਾਸਤਰ ਅਨੁਸਾਰ ਭਗਵਾਨ ਵਿਸ਼ਨੂੰ ਨੂੰ ਤੁਲਸੀ ਦੇ ਪੱਤੇ ਚੜ੍ਹਾਉਣ ਨਾਲ ਪੂਜਾ ਦੀ ਸਮਾਪਤੀ ਹੁੰਦੀ ਹੈ। ਤੁਲਸੀ ਦੇ ਪੱਤਿਆਂ ਨੂੰ ਕਦੇ ਵੀ ਬਾਸੀ ਨਹੀਂ ਮੰਨਿਆ ਜਾਂਦਾ ਹੈ। ਇਸ ਦੇ ਪੱਤਿਆਂ ਨਾਲ ਤੁਸੀਂ ਜੀਵਨ ਦੀਆਂ ਕਈ ਸਮੱਸਿਆਵਾਂ ਤੋਂ ਵੀ ਛੁਟਕਾਰਾ ਪਾ ਸਕਦੇ ਹੋ। ਤਾਂ ਆਓ ਤੁਹਾਨੂੰ ਦੱਸਦੇ ਹਾਂ ਤੁਲਸੀ ਦੇ ਪੱਤਿਆਂ ਦੀ ਮਹੱਤਤਾ...

ਇਹ ਵੀ ਪੜ੍ਹੋ : Vastu Shastra : ਘਰ 'ਚ ਕੈਦ ਹੈ ਪਰਿੰਦਾ ਤਾਂ ਜਾਣੋ ਇਸ ਦਾ ਅੰਜਾਮ, ਕਿਤੇ ਭਾਰੀ ਨਾ ਪੈ ਜਾਵੇ ਸ਼ੌਕ

ਭਗਵਾਨ ਵਿਸ਼ਨੂੰ ਅਤੇ ਸ਼੍ਰੀ ਕ੍ਰਿਸ਼ਨ ਨੂੰ ਭੇਟ ਕਰੋ

ਭਗਵਾਨ ਵਿਸ਼ਨੂੰ ਤੋਂ ਇਲਾਵਾ ਸ਼੍ਰੀ ਕ੍ਰਿਸ਼ਨ ਨੂੰ ਤੁਲਸੀ ਦੇ ਪੱਤੇ ਚੜ੍ਹਾਉਣਾ ਸ਼ੁਭ ਮੰਨਿਆ ਜਾਂਦਾ ਹੈ। ਤੁਲਸੀ ਦੀਆਂ ਪੱਤੀਆਂ ਨੂੰ 15 ਦਿਨਾਂ ਤੱਕ ਰੱਖ ਸਕਦੇ ਹੋ। ਇਹ ਕਦੇ ਬਾਸੀ ਨਹੀਂ ਹੁੰਦਾ। ਤੁਸੀਂ ਇਨ੍ਹਾਂ ਨੂੰ ਕਈ ਦਿਨਾਂ ਤੱਕ ਘਰ 'ਚ ਰੱਖ ਸਕਦੇ ਹੋ।

ਲੱਡੂ ਗੋਪਾਲ ਦੇ ਇਸ਼ਨਾਨ ਵਿੱਚ ਵਰਤੋ

ਭਗਵਾਨ ਕ੍ਰਿਸ਼ਨ ਨੂੰ ਵਿਸ਼ਨੂੰ ਦਾ ਰੂਪ ਮੰਨਿਆ ਜਾਂਦਾ ਹੈ। ਬਹੁਤ ਸਾਰੇ ਲੋਕ ਸ਼੍ਰੀ ਕ੍ਰਿਸ਼ਨ ਦੇ ਬਾਲ ਰੂਪ ਦੀ ਵੀ ਪੂਜਾ ਕਰਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਲੱਡੂ ਗੋਪਾਲ ਨੂੰ ਤੁਲਸੀ ਦੀਆਂ ਸੁੱਕੀਆਂ ਪੱਤੀਆਂ ਨਾਲ ਇਸ਼ਨਾਨ ਕਰਵਾਇਆ ਜਾਵੇ ਤਾਂ ਉਹ ਖੁਸ਼ ਹੁੰਦਾ ਹੈ। ਇਸ ਨਾਲ ਤੁਹਾਨੂੰ ਜੀਵਨ ਵਿੱਚ ਖੁਸ਼ਹਾਲੀ ਮਿਲਦੀ ਹੈ।

ਇਹ ਵੀ ਪੜ੍ਹੋ : ਐਤਵਾਰ ਦੇ ਦਿਨ ਸੂਰਜ ਦੇਵਤਾ ਦੀ ਪੂਜਾ ਕਰਨੀ ਹੁੰਦੀ ਹੈ ਸ਼ੁੱਭ, ਮਿਲਦੀ ਹੈ ਬੀਮਾਰੀਆਂ ਤੋਂ ਮੁਕਤੀ

ਘਰ ਦੇ ਵਾਸਤੂ ਨੁਕਸ ਹੋਣਗੇ ਦੂਰ 

ਜੇਕਰ ਤੁਹਾਡੇ ਘਰ 'ਚ ਵਾਸਤੂ ਨੁਕਸ ਜਾਂ ਨਕਾਰਾਤਮਕ ਊਰਜਾ ਹੈ ਤਾਂ ਤੁਸੀਂ ਇਸ ਨੂੰ ਦੂਰ ਕਰਨ ਲਈ ਤੁਲਸੀ ਦੀਆਂ ਸੁੱਕੀਆਂ ਪੱਤੀਆਂ ਦੀ ਵਰਤੋਂ ਕਰ ਸਕਦੇ ਹੋ। ਤੁਲਸੀ ਦੇ ਪੱਤੇ ਅਤੇ ਗੰਗਾ ਜਲ ਇੱਕ ਘੜੇ ਵਿੱਚ ਪਾ ਕੇ ਘਰ ਵਿੱਚ ਰੱਖੋ। ਇਸ ਤੋਂ ਬਾਅਦ ਇਹ ਵਾਲਾ ਜਲ ਪੂਰੇ ਘਰ ਵਿਚ ਛਿੜਕਾ ਦਿਓ। ਅਜਿਹਾ ਕਰਨ ਨਾਲ ਘਰ ਵਿਚੋਂ ਨਕਾਰਾਤਮਕ ਊਰਜਾ ਖ਼ਤਮ ਹੋਵੇਗੀ।

ਆਰਥਿਕ ਸਥਿਤੀ ਮਜ਼ਬੂਤ ​​ਰਹੇਗੀ

ਜੇਕਰ ਤੁਹਾਨੂੰ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਲਸੀ ਦੀਆਂ ਸੁੱਕੀਆਂ ਪੱਤੀਆਂ ਨੂੰ ਲਾਲ ਰੰਗ ਦੇ ਕੱਪੜੇ 'ਚ ਲਪੇਟੋ। ਇਸ ਤੋਂ ਬਾਅਦ ਇਨ੍ਹਾਂ ਪੱਤਿਆਂ ਨੂੰ ਆਪਣੀ ਤਿਜੋਰੀ ਜਾਂ ਜਿਥੇ ਆਪਣੇ ਪੈਸੇ ਰਖਦੇ ਹੋ ਉਥੇ ਰੱਖੋ। ਇਸ ਨਾਲ ਮਾਂ ਲਕਸ਼ਮੀ ਦੀ ਕਿਰਪਾ ਤੁਹਾਡੇ 'ਤੇ ਬਣੀ ਰਹੇਗੀ। ਇਸ ਦੇ ਨਾਲ ਹੀ, ਜ਼ਿੰਦਗੀ ਵਿੱਚ ਕਦੇ ਵੀ ਪੈਸੇ ਦੀ ਘਾਟ ਨਹੀਂ ਰਹੇਗੀ।

ਇਹ ਵੀ ਪੜ੍ਹੋ : ਫੇਂਗਸ਼ੂਈ ਦਾ ਇਹ ਬੂਟਾ ਘਰ 'ਚ ਲਿਆਵੇਗਾ ਖ਼ੁਸ਼ੀਆਂ , ਜਾਣੋ ਲਗਾਉਣ ਦੀ ਸਹੀ ਦਿਸ਼ਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।