ਨਵੀਂ ਦਿੱਲੀ - ਹਰ ਵਿਅਕਤੀ ਦੀਆਂ ਕੁਝ ਆਦਤਾਂ ਹੁੰਦੀਆਂ ਹਨ, ਜਿਸ ਵਿਚ ਨਹਾਉਣ ਤੋਂ ਬਾਅਦ ਦੀਆਂ ਕੁਝ ਆਦਤਾਂ ਵੀ ਜੁੜੀਆਂ ਹੋਈਆਂ ਹਨ। ਤੁਸੀਂ ਸਹੀ ਸਮਝ ਰਹੇ ਹੋ, ਅੱਜ ਅਸੀਂ ਤੁਹਾਨੂੰ ਨਹਾਉਣ ਨਾਲ ਜੁੜੇ ਕੁਝ ਤੱਥ ਦੱਸਣ ਜਾ ਰਹੇ ਹਾਂ ਕਿ ਬਾਥਰੂਮ ਅਤੇ ਨਹਾਉਣ ਦੌਰਾਨ ਕੁਝ ਅਜਿਹੀਆਂ ਆਦਤਾਂ ਜਾਂ ਗਲਤੀਆਂ ਹੁੰਦੀਆਂ ਹਨ ਜਿਸ ਨਾਲ ਤੁਹਾਨੂੰ ਧਨ ਦਾ ਨੁਕਸਾਨ ਹੋ ਸਕਦਾ ਹੈ। ਦਰਅਸਲ ਕਈ ਸ਼ਾਸਤਰਾਂ ਆਦਿ ਵਿੱਚ ਇਹ ਦੱਸਿਆ ਗਿਆ ਹੈ ਕਿ ਕਈ ਅਜਿਹੇ ਕੰਮ ਹਨ ਜਿਨ੍ਹਾਂ ਨੂੰ ਇਸ਼ਨਾਨ ਤੋਂ ਬਾਅਦ ਕਰਨ ਤੋਂ ਬਚਣਾ ਚਾਹੀਦਾ ਹੈ। ਤਾਂ ਆਓ ਜਾਣਦੇ ਹਾਂ ਉਹ ਕਿਹੜੀਆਂ ਗਲਤੀਆਂ ਹਨ ਜੋ ਨਹਾਉਣ ਤੋਂ ਬਾਅਦ ਕਰਨਾ ਭਾਰੀ ਪੈ ਸਕਦਾ ਹੈ। 

ਨਹਾਉਣ ਤੋਂ ਬਾਅਦ ਗਿੱਲੇ ਕੱਪੜੇ ਛੱਡਣਾ

ਕਈ ਲੋਕਾਂ ਦੀ ਅਜਿਹੀ ਆਦਤ ਹੁੰਦੀ ਹੈ ਕਿ ਉਹ ਨਹਾਉਂਦੇ ਸਮੇਂ ਆਪਣੇ ਕੱਪੜਿਆਂ ਨੂੰ ਗਿੱਲਾ ਕਰ ਲੈਂਦੇ ਹਨ ਅਤੇ ਇਹ ਸੋਚ ਕੇ ਉੱਥੇ ਹੀ ਛੱਡ ਦਿੰਦੇ ਹਨ ਕਿ ਬਾਅਦ 'ਚ ਧੋ ਲੈਣਗੇ। ਪਰ ਵਾਸਤੂ ਅਨੁਸਾਰ ਅਜਿਹਾ ਕਰਨ ਨਾਲ ਤੁਹਾਡਾ ਸੂਰਜ ਕਮਜ਼ੋਰ ਹੋ ਜਾਂਦਾ ਹੈ। ਸੂਰਜ ਕਮਜ਼ੋਰ ਹੋਣ 'ਤੇ ਵਿਅਕਤੀ ਦੀ ਇੱਜ਼ਤ 'ਚ ਕਮੀ ਆਉਂਦੀ ਹੈ, ਇੰਨਾ ਹੀ ਨਹੀਂ ਉਸ ਨੂੰ ਧਨ ਦਾ ਨੁਕਸਾਨ ਵੀ ਝੱਲਣਾ ਪੈਂਦਾ ਹੈ। ਇਸ ਲਈ ਨਹਾਉਣ ਤੋਂ ਬਾਅਦ, ਆਪਣੇ ਗਿੱਲੇ ਕੱਪੜੇ ਪਿੱਛੇ ਨਾ ਛੱਡੋ। ਸਗੋਂ ਨਹਾਉਣ ਤੋਂ ਪਹਿਲਾਂ ਇਨ੍ਹਾਂ ਨੂੰ ਧੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਘਰ 'ਚ ਨਹੀਂ ਰਹੇਗੀ ਕਿਸੇ ਚੀਜ਼ ਦੀ ਘਾਟ, ਇਸ ਦਿਸ਼ਾ 'ਚ ਰੱਖੋ ਮਾਂ ਦੁਰਗਾ ਦੀ ਮੂਰਤੀ

ਟੁੱਟੇ ਵਾਲਾਂ ਨੂੰ ਨਾ ਸੁੱਟਣਾ

ਇਸ਼ਨਾਨ ਕਰਦੇ ਸਮੇਂ ਵਾਲ ਧੋਣ ਨਾਲ ਕੁਝ ਵਾਲ ਝੜ ਜਾਂਦੇ ਹਨ। ਨਹਾਉਣ ਤੋਂ ਬਾਅਦ ਵਾਲਾਂ ਨੂੰ ਬਾਥਰੂਮ 'ਚ ਛੱਡਣਾ ਚੰਗਾ ਨਹੀਂ ਮੰਨਿਆ ਜਾਂਦਾ ਜੇਕਰ ਤੁਸੀਂ ਵੀ ਨਹਾਉਣ ਤੋਂ ਬਾਅਦ ਟੁੱਟੇ ਵਾਲਾਂ ਨੂੰ ਨਾਲੀ 'ਚ ਛੱਡ ਦਿੰਦੇ ਹੋ ਤਾਂ ਇਸ ਆਦਤ ਨੂੰ ਤੁਰੰਤ ਬਦਲ ਦਿਓ। ਕਿਉਂਕਿ ਇਹ ਵਿੱਤੀ ਸੰਕਟ ਦਾ ਕਾਰਨ ਵੀ ਬਣ ਸਕਦਾ ਹੈ। ਵਾਸਤੂ ਅਨੁਸਾਰ ਟੁੱਟੇ ਵਾਲਾਂ ਨੂੰ ਬਾਥਰੂਮ ਵਿਚ ਛੱਡਣ ਨਾਲ ਸ਼ਨੀ ਦੇਵ ਅਤੇ ਮੰਗਲ ਦੇਵ ਨੂੰ ਗੁੱਸਾ ਆਉਂਦਾ ਹੈ। ਇਸ ਕਾਰਨ ਕੁੰਡਲੀ ਵਿੱਚ ਸ਼ਨੀ ਅਤੇ ਮੰਗਲ ਮਾੜੇ ਨਤੀਜੇ ਦੇਣ ਲੱਗਦੇ ਹਨ। ਜਿਸ ਕਾਰਨ ਪੈਸੇ ਦੇ ਨੁਕਸਾਨ ਦੇ ਨਾਲ-ਨਾਲ ਕਰੀਅਰ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਇਸੇ ਲਈ ਇਸ਼ਨਾਨ ਦੇ ਬਾਅਦ ਟੁੱਟੇ ਵਾਲਾਂ ਨੂੰ ਡਸਟਬਿਨ ਵਿਚ ਸੁੱਟ ਦੇਣਾ ਚਾਹੀਦਾ ਹੈ।

ਬਾਲਟੀ ਵਿਚ ਪਾਣੀ

ਕੁਝ ਲੋਕਾਂ ਦੀ ਆਦਤ ਹੈ ਕਿ ਉਹ ਨਹਾਉਣ ਸਮੇਂ ਬਾਲਟੀ ਵਿਚ ਜ਼ਰੂਰਤ ਤੋਂ ਜ਼ਿਆਦਾ ਪਾਣੀ ਭਰ ਲੈਂਦੇ ਹਨ ਅਤੇ ਬਾਅਦ ਬਚੇ ਹੋਏ ਪਾਣੀ ਨੂੰ ਬਾਲਟੀ ਵਿਚ ਇਸੇ ਤਰ੍ਹਾਂ ਛੱਡ ਦਿੰਦੇ ਹਨ ਜਾਂ ਬਾਲਟੀ ਨੂੰ ਖਾਲੀ ਹੀ ਰੱਖਦੇ ਹਨ। ਪਰ ਵਾਸਤੂ ਅਨੁਸਾਰ ਅਜਿਹਾ ਨਹੀਂ ਕਰਨਾ ਚਾਹੀਦਾ। ਨਹਾਉਣ ਸਮੇਂ ਬਾਲਟੀ ਵਿਚੋਂ ਪਾਣੀ ਨੂੰ ਇਸਤੇਮਾਲ ਕਰਕੇ ਫਿਰ ਬਾਲਟੀ ਨੂੰ ਸਾਫ਼ ਪਾਣੀ ਨਾਲ ਭਰ ਦੇਣਾ ਚਾਹੀਦਾ ਹੈ। ਇੰਨਾ ਹੀ ਨਹੀਂ ਪਾਣੀ ਨਾਲ ਭਰੇ ਭਾਂਡਿਆਂ ਨੂੰ ਖਾਲੀ ਰੱਖਣ ਨਾਲ ਘਰ 'ਚ ਗਰੀਬੀ ਵੀ ਆ ਜਾਂਦੀ ਹੈ। ਚਾਹੇ ਉਹ ਪੀਣ ਵਾਲੇ ਪਾਣੀ ਲਈ ਰਸੋਈ ਦੇ ਭਾਂਡੇ ਹੋਣ ਜਾਂ ਬਾਥਰੂਮ ਦੀਆਂ ਖਾਲੀ ਬਾਲਟੀਆਂ। ਜੇਕਰ ਤੁਸੀਂ ਗਰੀਬੀ ਤੋਂ ਬਚਣਾ ਚਾਹੁੰਦੇ ਹੋ ਤਾਂ ਬਾਥਰੂਮ ਵਿੱਚ ਕਦੇ ਵੀ ਖਾਲੀ ਬਾਲਟੀ ਨਾ ਛੱਡੋ। ਨਹਾਉਣ ਸਮੇਂ ਬਾਲਟੀ ਵਿਚ ਜ਼ਰੂਰਤ ਮੁਤਾਬਕ ਹੀ ਪਾਣੀ ਭਰੋ ਅਤੇ ਬਾਅਦ ਵਿਚ ਬਾਲਟੀ ਨੂੰ ਸਾਫ਼ ਪਾਣੀ ਨਾਲ ਭਰ ਕੇ ਰੱਖ ਦਿਓ।

ਇਹ ਵੀ ਪੜ੍ਹੋ : Vastu Shastra : ਘਰ 'ਚ ਕੈਦ ਹੈ ਪਰਿੰਦਾ ਤਾਂ ਜਾਣੋ ਇਸ ਦਾ ਅੰਜਾਮ, ਕਿਤੇ ਭਾਰੀ ਨਾ ਪੈ ਜਾਵੇ ਸ਼ੌਕ

ਪਾਣੀ ਦੀ ਬਰਬਾਦੀ ਕਰਨਾ ਵੀ ਪੈ ਸਕਦਾ ਹੈ ਭਾਰੀ

ਪਾਣੀ ਦੀ ਬਰਬਾਦੀ ਕਰਨ ਨਾਲ ਚੰਦਰ ਗ੍ਰਹਿ ਨਾਰਾਜ਼ ਹੁੰਦੇ ਹਨ ਇਸ ਲਈ ਹਮੇਸ਼ਾ ਪਾਣੀ ਦੀ ਬਰਬਾਦੀ ਕਰਨ ਤੋਂ ਬਚਣਾ ਚਾਹੀਦਾ ਹੈ। ਸ਼ਾਸਤਰਾਂ ਅਨੁਸਾਰ ਟੂਟੀਆਂ ਵਿੱਚੋਂ ਪਾਣੀ ਦਾ ਰਿਸਾਅ ਇੱਕ ਵੱਡਾ ਵਾਸਤੂ ਨੁਕਸ ਪੈਦਾ ਕਰਦਾ ਹੈ। ਅਕਸਰ ਕਈ ਲੋਕ ਨਹਾਉਣ ਤੋਂ ਬਾਅਦ ਟੂਟੀ ਨੂੰ ਇਸ ਤਰ੍ਹਾਂ ਖੁੱਲ੍ਹਾ ਛੱਡ ਦਿੰਦੇ ਹਨ। ਪਾਣੀ ਦੀ ਬਰਬਾਦੀ ਨਾਲ ਪਰਿਵਾਰ ਦੀ ਦੌਲਤ ਅਤੇ ਇੱਜ਼ਤ ਦਾ ਨੁਕਸਾਨ ਹੁੰਦਾ ਹੈ। ਇਸ ਲਈ ਗਲਤੀ ਨਾਲ ਵੀ ਅਜਿਹੀ ਗਲਤੀ ਨਾ ਕਰੋ।

ਬਾਥਰੂਮ ਦੀ ਸਫ਼ਾਈ

ਇਸ ਤੋਂ ਇਲਾਵਾ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਖੁਦ ਤਾਂ ਆਪਣੀ ਸਾਫ-ਸਫ਼ਾਈ ਕਰ ਲੈਂਦੇ ਹਨ ਪਰ ਬਾਥਰੂਮ ਸਾਫ ਕਰਨਾ ਭੁੱਲ ਜਾਂਦੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਵਾਸਤੂ ਅਨੁਸਾਰ ਅਜਿਹਾ ਕਰਨਾ ਗਲਤ ਮੰਨਿਆ ਜਾਂਦਾ ਹੈ ਕਿਉਂਕਿ ਇਹ ਰਾਹੂ ਅਤੇ ਕੇਤੂ ਦੇ ਨਾਲ-ਨਾਲ ਸ਼ਨੀ ਨੂੰ ਵੀ ਪ੍ਰਭਾਵਿਤ ਕਰਦਾ ਹੈ। ਜਿਸ ਕਾਰਨ ਇਨ੍ਹਾਂ ਤਿੰਨਾਂ ਗ੍ਰਹਿਆਂ ਦਾ ਅਸ਼ੁੱਧ ਪ੍ਰਭਾਵ ਤੁਹਾਡੇ ਜੀਵਨ ਵਿੱਚ ਸਮੱਸਿਆਵਾਂ ਪੈਦਾ ਕਰਦਾ ਹੈ। ਇਸ ਲਈ ਨਹਾਉਣ ਤੋਂ ਤੁਰੰਤ ਬਾਅਦ ਬਾਥਰੂਮ ਸਾਫ਼ ਕਰੋ, ਤਾਂ ਜੋ ਤੁਹਾਨੂੰ ਆਰਥਿਕ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ : ਤੁਲਸੀ ਦੇ ਸੁੱਕੇ ਪੱਤੇ ਬਦਲ ਸਕਦੇ ਹਨ ਤੁਹਾਡੀ ਕਿਸਮਤ , ਦੂਰ ਹੋਣਗੀਆਂ ਪੈਸੇ ਨਾਲ ਜੁੜੀਆਂ ਸਮੱਸਿਆਵਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।