ਧਰਮਕੋਟ (ਅਕਾਲੀਆਂਵਾਲਾ)- ਸਿੱਖਰ ਨੂੰ ਪੁੱਜੇ ਤੂੜੀ ਦੇ ਭਾਅ ਪਸ਼ੂ ਪਾਲਕਾਂ ਦਾ ਦੀਵਾਲਾ ਕੱਢਣ ਲੱਗੇ ਹਨ। ਅਜਿਹਾ ਨਹੀਂ ਹੈ ਕਿ ਪੰਜਾਬ ’ਚ ਕਣਕ ਦੀ ਬਜਾਈ ਹੇਠ ਰਕਬਾ ਘਟਿਆ ਹੈ, ਪਰ ਸਰੋਂ ਦੇ ਵਧੇ ਭਾਅ ਕਾਰਣ ਕਿਸਾਨਾਂ ਨੇ ਸਰੋਂ ਦੀ ਬਿਜਾਈ ਵੱਲ ਆਪਣਾ ਧਿਆਨ ਕੇਂਦਰਿਤ ਕੀਤਾ। ਪੰਜਾਬ ’ਚ ਸਰੋਂ ਦੀ ਵੱਖਰੇ ਤੌਰ ’ਤੇ ਬੇਸ਼ੱਕ ਕਾਸਤ ਘੱਟ ਹੁੰਦੀ ਹੈ, ਪਰ ਰਾਜਸਥਾਨ ਅਤੇ ਹਰਿਆਣਾ ਦੇ ਕਿਸਾਨਾਂ ਦਾ ਜ਼ਿਆਦਾਤਰ ਰੁਝਾਨ ਸਰੋਂ ਦੀ ਖੇਤੀ ਵੱਲ ਹੋਇਆ ਹੈ। ਪਿਛਲੇ ਸਾਲ ਵੀ ਸਰ੍ਹੋਂ ਦੀ ਖੇਤੀ ਕਰਕੇ ਕਿਸਾਨਾਂ ਨੇ ਮੋਟੀ ਕਮਾਈ ਕੀਤੀ, ਜਿਸ ਕਾਰਣ ਕਣਕ ਹੇਠ ਰਕਬਾ ਘਟਣ ਕਰ ਕੇ ਤੂੜੀ ਦੀ ਮੰਗ ਗੁਆਂਢੀ ਸੂਬਿਆਂ ਵਿਚ ਤੇਜ਼ ਹੋ ਗਈ।

ਪੰਜਾਬ ਅਤੇ ਹਰਿਆਣਾ ਵਿਚ ਖੇਤੀ ਦਾ ਰੁਝਾਨ ਬਦਲ ਰਿਹਾ ਹੈ। ਕਣਕ ਦੀ ਪੱਟੀ ਵਜੋਂ ਜਾਣੇ ਜਾਂਦੇ ਇਸ ਖੇਤਰ ਦੇ ਕਿਸਾਨ ਸਰ੍ਹੋਂ ਦੇ ਤੇਲ ਬੀਜ ਦੀ ਕਾਸ਼ਤ ਨੂੰ ਪਸੰਦ ਕਰਨ ਲੱਗੇ ਹਨ, ਜਿਸ ਤਹਿਤ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਦੋਵਾਂ ਰਾਜਾਂ ਵਿਚ ਸਰ੍ਹੋਂ ਦੀ ਕਾਸ਼ਤ ਹੇਠ ਰਕਬੇ ਵਿਚ ਭਾਰੀ ਵਾਧਾ ਹੋਇਆ ਹੈ, ਜਿਸ ਕਾਰਣ ਕਣਕ ਦੀ ਹੇਠਲਾ ਰਕਬਾ ਘਟਣ ਲੱਗਾ ਹੈ ਅਤੇ ਤੂੜੀ ਦਾ ਸੰਕਟ ਵਧਣ ਲੱਗਾ ਹੈ, ਪੰਜਾਬ ਦੀ ਤੂੜੀ ਵੀ ਗੁਆਂਢੀ ਸੂਬਿਆਂ ’ਚ ਜਾ ਰਹੀ ਹੈ।

ਪੰਜਾਬ ਅੰਦਰ ਇਸ ਵਾਰ ਤੂੜੀ ਦੇ ਰੇਟ ਅਸਮਾਨ ਨੂੰ ਛੂਹਣ ਲੱਗੇ ਹਨ, ਜਿਸ ਕਾਰਣ ਗਰੀਬ ਵਰਗ ਅਤੇ ਡੇਅਰੀ ਮਾਲਕਾਂ ਵਿਚ ਵੱਡੀ ਚਿੰਤਾ ਪਾਈ ਜਾ ਰਹੀ ਹੈ। ਤੂੜੀ ਦੇ ਭਾਅ ਵਧਣ ਕਾਰਣ ਕਿਸਾਨਾਂ ਦੀਆਂ ਜ਼ਮੀਨਾਂ ਦੇ ਠੇਕਿਆਂ ਵਿਚ ਉਛਾਲ ਆਉਣਾ ਯਕੀਨੀ ਹੈ, ਜਿਹੜੀਆਂ ਜ਼ਮੀਨਾਂ ਪਿਛਲੇ ਸਾਲ 60 ਹਜ਼ਾਰ ਦੇ ਲਗਭਗ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ’ਤੇ ਚੜ੍ਹੀਆਂ ਸਨ ਇਸ ਵਾਰ ਉਹ ਜ਼ਮੀਨਾਂ 70 ਹਜ਼ਾਰ ਤੋਂ ਉਪਰ ਜਾ ਸਕਦੀਆਂ ਹਨ।

ਪੰਜਾਬ ਵਿਚ ਸਰ੍ਹੋਂ ਦਾ ਰਕਬਾ 30 ਹਜ਼ਾਰ ਤੋਂ 50 ਹਜ਼ਾਰ ਹੈਕਟੇਅਰ ਤੱਕ ਪਹੁੰਚ ਗਿਆ ਹੈ

ਪੰਜਾਬ ਵਿਚ ਵੀ ਪਿਛਲੇ ਸਮੇਂ ਦੌਰਾਨ ਸਰ੍ਹੋਂ ਦੀ ਕਾਸ਼ਤ ਹੇਠ ਰਕਬਾ ਵਧਿਆ ਹੈ, ਜਿਸ ਤਹਿਤ ਪੰਜਾਬ ਵਿਚ ਸਰ੍ਹੋਂ ਦੀ ਕਾਸ਼ਤ ਹੇਠ ਰਕਬਾ 50 ਹਜ਼ਾਰ ਹੈਕਟੇਅਰ ਤੱਕ ਪਹੁੰਚ ਗਿਆ ਹੈ। ਇਸ ਵਾਰ ਕਣਕ ਦੀ ਬਿਜਾਈ ਪੰਜਾਬ ਦੇ ਬਹੁਤੇ ਇਲਾਕਿਆਂ ’ਤੇ ਚੱਲ ਰਹੀ ਹੈ ਅਤੇ ਕਿਸਾਨਾਂ ਵੱਲੋਂ ਸਰੋਂ ਦੀ ਖੇਤੀ ਵੀ ਨਾਲ-ਨਾਲ ਕੀਤੀ ਗਈ ਹੈ। ਬੇਸ਼ੱਕ ਖੇਤੀਬਾੜੀ ਵਿਭਾਗ ਕੋਲ ਮੌਜੂਦਾ ਸਮੇਂ ਦੇ ਅੰਕੜੇ ਉਪਲਬੱਧ ਨਹੀਂ ਹਨ, ਪਰ ਰਿਪੋਰਟਾਂ ਦੇ ਮੁਤਾਬਕ ਸਾਲ 2017-18 ਵਿਚ ਪੰਜਾਬ ਅੰਦਰ ਸਰ੍ਹੋਂ ਦੀ ਕਾਸ਼ਤ ਹੇਠ ਰਕਬਾ 30500 ਹੈਕਟੇਅਰ ਸੀ, ਜਿਸ ਵਿਚ ਹਰ ਸਾਲ ਅੰਸ਼ਿਕ ਵਾਧਾ ਹੋਇਆ ਸੀ ਅਤੇ ਸਾਲ 2020-21 ਤੱਕ ਹਰਿਆਣਾ ਅੰਦਰ ਸਰ੍ਹੋਂ ਦੀ ਕਾਸ਼ਤ ਹੇਠ ਰਕਬਾ ਵੱਧ ਗਿਆ ਸੀ।

31600 ਹੈਕਟੇਅਰ ਰਕਬੇ ’ਤੇ ਪਹੁੰਚ ਗਈ ਸੀ, ਪਰ ਪਿਛਲੇ ਸਾਲ ਫਸਲਾਂ ਦੇ ਚੰਗੇ ਭਾਅ ਮਿਲਣ ਤੋਂ ਬਾਅਦ ਸਰ੍ਹੋਂ ਦੇ ਰਕਬੇ ’ਚ ਕਰੀਬ 19 ਹਜ਼ਾਰ ਹੈਕਟੇਅਰ ਦਾ ਵਾਧਾ ਹੋਇਆ ਹੈ। ਜੋ ਕਿ 2021-22 ਵਿਚ ਵਧ ਕੇ 50 ਹਜ਼ਾਰ ਹੈਕਟੇਅਰ ਹੋ ਗਿਆ ਹੈ। ਹਰਿਆਣਾ ਦੇ ਕਿਸਾਨ ਸਰ੍ਹੋਂ ਦੀ ਖੇਤੀ ਨੂੰ ਪਸੰਦ ਕਰ ਰਹੇ ਹਨ, ਜਿਸ ਤਹਿਤ ਹਰਿਆਣਾ ਵਿਚ 766780 ਹੈਕਟੇਅਰ ਰਕਬੇ ਵਿਚ ਸਰ੍ਹੋਂ ਦੀ ਕਾਸ਼ਤ ਹੋਣ ਦਾ ਅਨੁਮਾਨ ਹੈ। ਮਿਲੇ ਵੇਰਵਿਆਂ ਮੁਤਾਬਕ ਸਾਲ 2017-18 ਵਿਚ ਹਰਿਆਣਾ ਵਿਚ ਸਰ੍ਹੋਂ ਦੀ ਕਾਸ਼ਤ ਹੇਠਲਾ ਰਕਬਾ 54,8900 ਹੈਕਟੇਅਰ ਸੀ, ਜਿਸ ਵਿਚ ਹਰ ਸਾਲ ਅੰਸ਼ਕ ਵਾਧਾ ਹੋਇਆ ਅਤੇ ਸਾਲ 2020-21 ਤੱਕ ਹਰਿਆਣਾ ਵਿਚ ਸਰ੍ਹੋਂ ਦੀ ਕਾਸ਼ਤ ਹੇਠਲਾ ਰਕਬਾ ਵੱਧ ਗਿਆ।

64,7500 ਹੈਕਟੇਅਰ ਰਕਬੇ ’ਤੇ ਪਹੁੰਚ ਗਈ ਸੀ ਪਰ ਪਿਛਲੇ ਸਾਲ ਫ਼ਸਲਾਂ ਦੇ ਚੰਗੇ ਭਾਅ ਮਿਲਣ ਤੋਂ ਬਾਅਦ ਸਰ੍ਹੋਂ ਹੇਠ ਰਕਬਾ 1.19 ਲੱਖ ਹੈਕਟੇਅਰ ਵਧਿਆ ਹੈ। ਜੋ ਕਿ 2021-22 ਵਿਚ ਵੱਧ ਕੇ 76,6780 ਹੈਕਟੇਅਰ ਹੋ ਗਿਆ ਹੈ। ਸਰ੍ਹੋਂ ਦੀ ਖੇਤੀ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵਿਚ ਹਰਮਨ ਪਿਆਰੀ ਹੋਣ ਲੱਗੀ ਹੈ। ਰਿਪੋਰਟ ਮੁਤਾਬਕ ਸਰਕਾਰ ਨੇ ਇਸ ਸਾਲ ਵੀ ਸਰ੍ਹੋਂ ਦਾ ਘੱਟੋ-ਘੱਟ ਸਮਰਥਨ ਮੁੱਲ 5450 ਰੁਪਏ ਪ੍ਰਤੀ ਕੁਇੰਟਲ ਐਲਾਨਿਆ ਹੈ, ਪਰ ਪਿਛਲੇ ਸਾਲ ਹੀ ਕਿਸਾਨਾਂ ਨੂੰ ਖੁੱਲ੍ਹੀ ਮੰਡੀ ਵਿਚ 7000 ਰੁਪਏ ਪ੍ਰਤੀ ਕੁਇੰਟਲ ਤੱਕ ਭਾਅ ਮਿਲਿਆ ਸੀ। ਇਸ ਕਾਰਣ ਕਿਸਾਨਾਂ ਨੇ ਇਸ ਵਾਰ ਵੀ ਸਰ੍ਹੋਂ ਦੀ ਕਾਸ਼ਤ ਹੇਠ ਰਕਬਾ ਵਧਾਇਆ ਹੈ।