ਨਵੀਂ ਦਿੱਲੀ - ਸਰਕਾਰ ਨੇ ਅੱਜ ਕਿਹਾ ਕਿ ਕੇਂਦਰ ਦੇ ਸਟਾਕ ਨੂੰ ਖੁੱਲ੍ਹੀ ਮੰਡੀ ਵਿੱਚ ਵੇਚ ਕੇ ਕਣਕ ਦੀਆਂ ਪ੍ਰਚੂਨ ਕੀਮਤਾਂ ਵਿੱਚ ਕਮੀ ਲਿਆਉਣ ਦਾ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਨੇ ਇਹ ਵੀ ਭਰੋਸਾ ਦਿਵਾਇਆ ਹੈ ਕਿ ਦਸੰਬਰ 2022 ਤੋਂ ਬਾਅਦ ਮੁਫਤ ਅਨਾਜ ਵੰਡਣ ਦੀ ਯੋਜਨਾ ਨੂੰ ਵਧਾਉਣ ਲਈ ਉਸਦੇ ਸਟਾਕ ਵਿੱਚ ਕਾਫ਼ੀ ਅਨਾਜ ਹੈ।

ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਵਜੋਂ ਜਾਣੀ ਜਾਂਦੀ ਮੁਫਤ ਅਨਾਜ ਵੰਡ ਯੋਜਨਾ ਦੇ ਤਹਿਤ, ਸਰਕਾਰ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ ਦੇ ਅਧੀਨ ਆਉਂਦੇ 80 ਕਰੋੜ ਲੋਕਾਂ ਨੂੰ ਹਰ ਮਹੀਨੇ 5 ਕਿਲੋ ਕਣਕ ਅਤੇ ਚੌਲ ਮੁਫਤ ਪ੍ਰਦਾਨ ਕਰਦੀ ਹੈ। ਇਹ ਸਕੀਮ ਕੋਵਿਡ ਦੀ ਪਹਿਲੀ ਲਹਿਰ ਦੌਰਾਨ ਸ਼ੁਰੂ ਕੀਤੀ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਸ ਸਕੀਮ ਨੂੰ 6 ਵਾਰ ਵਧਾਇਆ ਜਾ ਚੁੱਕਾ ਹੈ ਅਤੇ ਆਖਰੀ ਵਾਰ ਇਸ ਸਾਲ ਸਤੰਬਰ ਵਿੱਚ ਇਸ ਸਕੀਮ ਦੀ ਮਿਆਦ ਵਧਾਈ ਗਈ ਹੈ।

ਇਹ ਵੀ ਪੜ੍ਹੋ : ਭਾਰਤ ਦਾ ਖ਼ਾਦ ਦਾ ਸਭ ਤੋਂ ਵੱਡਾ ਸਪਲਾਇਰ ਬਣਿਆ ਰੂਸ

ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ, “ਮੁਫ਼ਤ ਅਨਾਜ ਦੀ ਵੰਡ ਅਤੇ ਓਐਮਐਸਐਲ ਦੀ ਵਿਕਰੀ ਬਾਰੇ ਯੋਜਨਾ ਨੂੰ ਅੱਗੇ ਵਧਾਉਣ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਨਿਰਯਾਤ ਪਾਬੰਦੀਆਂ ਨੂੰ ਘੱਟ ਕਰਨ ਬਾਰੇ ਵੀ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਸਰਕਾਰ ਇਸ ਬਾਰੇ ਢੁਕਵੇਂ ਸਮੇਂ 'ਤੇ ਫੈਸਲਾ ਲਵੇਗੀ।'' ਖਾਸ ਤੌਰ 'ਤੇ ਕਣਕ ਲਈ OMSS ਬਾਰੇ ਸਕੱਤਰ ਨੇ ਕਿਹਾ ਕਿ ਸਰਕਾਰ ਇਸ ਸਮੇਂ ਸਥਿਤੀ ਨੂੰ ਦੇਖ ਰਹੀ ਹੈ ਅਤੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ।

ਖੁੱਲ੍ਹੀ ਮੰਡੀ 'ਚ ਕਣਕ ਦੀ ਕੀਮਤ ਨਵੀਂ ਉਚਾਈ 'ਤੇ ਪਹੁੰਚ ਗਈ ਹੈ। ਉੱਤਰੀ ਭਾਰਤ ਵਿੱਚ, ਇਹ ਪਿਛਲੇ ਕੁਝ ਹਫ਼ਤਿਆਂ ਵਿੱਚ 2800 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕ ਰਿਹਾ ਹੈ, ਜਦੋਂ ਕਿ ਇਸਦਾ ਐਮਐਸਪੀ 2125 ਰੁਪਏ ਪ੍ਰਤੀ ਕੁਇੰਟਲ ਹੈ। ਸਪਲਾਈ ਘੱਟ ਹੋਣ ਕਾਰਨ ਕੀਮਤ ਵਧ ਰਹੀ ਹੈ।

ਕੁਝ ਸਮਾਂ ਪਹਿਲਾਂ ਆਟਾ ਮਿੱਲ ਮਾਲਕਾਂ ਦੇ ਵਫ਼ਦ ਨੇ ਸੀਨੀਅਰ ਸਰਕਾਰੀ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਸੀ ਕਿ ਸਰਕਾਰੀ ਗੋਦਾਮਾਂ ਵਿੱਚੋਂ ਘੱਟੋ-ਘੱਟ 20-30 ਲੱਖ ਟਨ ਕਣਕ ਖੁੱਲ੍ਹੀ ਮੰਡੀ ਵਿੱਚ ਵੇਚੀ ਜਾਵੇ, ਤਾਂ ਜੋ ਭਾਅ ਹੇਠਾਂ ਆ ਸਕੇ।

ਇਹ ਵੀ ਪੜ੍ਹੋ : ਸਰਕਾਰੀ ਝੋਨੇ ਦੀ ਖਰੀਦ ਹੁਣ ਤੱਕ 1.31% ਵਧ ਕੇ 231 ਲੱਖ ਟਨ ਹੋਈ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।