ਨਵੀਂ ਦਿੱਲੀ— ਸੰਸਦ 'ਚ ਅੱਜ ਪੇਸ਼ ਆਮ ਬਜਟ 'ਚ ਖੇਡ ਮੰਤਰਾਲਾ ਦੇ ਕੋਟੇ 'ਚ 350 ਕਰੋੜ ਰੁਪਏ ਦਾ ਵੱਡਾ ਵਾਧਾ ਕੀਤਾ ਗਿਆ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਖੇਡ ਮੰਤਰਾਲਾ ਲਈ 1943 ਕਰੋੜ ਰੁਪਏ ਦੀ ਵਿਵਸਥਾ ਕੀਤੀ ਜਦਕਿ ਪਿਛਲੇ ਸਾਲ ਦੀ ਰਕਮ 1592 ਕਰੋੜ ਰੁਪਏ ਸੀ। ਇਹ ਵਾਧਾ ਇਸ ਸਮੇਂ ਕੀਤਾ ਗਿਆ ਹੈ ਜਦੋਂਕਿ ਭਾਰਤੀ ਖਿਡਾਰੀ 2018 ਦੇ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਦੀ ਤਿਆਰੀ ਕਰ ਰਹੇ ਹਨ। ਭਾਰਤੀ ਖੇਡ ਅਥਾਰਿਟੀ ਲਈ 481 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ ਜਦਕਿ ਪਿਛਲੇ ਸਾਲ ਇਹ ਰਕਮ 416 ਕਰੋੜ ਰੁਪਏ ਸੀ। ਦਿਵਿਆਂਗਾਂ 'ਚ ਖੇਡਾਂ ਨੂੰ ਉਤਸ਼ਾਹਤ ਕਰਨ ਦੇ ਲਈ ਰਕਮ ਘਟਾ ਕੇ ਇਕ ਲੱਖ ਰੁਪਏ ਕਰ ਦਿੱਤੀ ਗਈ ਹੈ ਜਦਕਿ ਪਿਛਲੇ ਸਾਲ ਇਹ ਚਾਰ ਕਰੋੜ ਰੁਪਏ ਸੀ।

ਰਾਸ਼ਟਰੀ ਖੇਡ ਮਹਾਸੰਘਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ 185 ਕਰੋੜ ਰੁਪਏ ਤੋਂ ਵਧਾ ਕੇ 302 ਕਰੋੜ ਰੁਪਏ ਕਰ ਦਿੱਤੀ ਗਈ ਹੈ। ਪੂਰਬੀ-ਉੱਤਰੀ ਖੇਤਰ 'ਚ ਖੇਡਾਂ ਦੇ ਵਿਕਾਸ ਦੇ ਲਈ ਯੋਜਨਾ 'ਚ ਅਲਾਟਮੈਂਟ ਪਿਛਲੇ ਸਾਲ ਦੇ 131.33 ਕਰੋੜ ਰੁਪਏ ਦੇ ਮੁਕਾਬਲੇ 148.4 ਕਰੋੜ ਰੁਪਏ ਕਰ ਦਿੱਤੀ ਹੈ। ਜੰਮੂ ਕਸ਼ਮੀਰ ਦੇ ਲਈ ਖੇਡਾਂ ਦੇ ਵਿਕਾਸ ਦੇ ਲਈ 75 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਰਾਸ਼ਟਰੀ ਸੇਵਾ ਯੋਜਨਾ ਨੂੰ 144 ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ। ਰਾਸ਼ਟਰੀ ਖੇਡ ਵਿਕਾਸ ਫੰਡ ਦੀ ਵਿਵਸਥਾ ਪੰਜ ਕਰੋੜ ਰੁਪਏ ਤੋਂ ਘਟਾ ਕੇ ਦੋ ਕਰੋੜ ਰੁਪਏ ਕਰ ਦਿੱਤੀ ਗਈ ਹੈ। ਦੇਸ਼ 'ਚ ਖੇਡ ਪ੍ਰਤਿਭਾਵਾਂ ਨੂੰ ਲੱਭਣ ਅਤੇ ਤਰਾਸ਼ਨ ਦੇ ਲਈ ਸਿਰਫ 50 ਲੱਖ ਰੁਪਏ ਦਿੱਤੇ ਗਏ ਹਨ। ਖੇਡੋ ਇੰਡੀਆ ਦੇ ਲਈ ਕੁਲ ਵਿਵਸਥਾ 140 ਕਰੋੜ ਰੁਪਏ ਤੋਂ ਵਧਾ ਕੇ 350 ਕਰੋੜ ਰੁਪਏ ਕਰ ਦਿੱਤੀ ਗਈ ਹੈ।