ਨਵੀਂ ਦਿੱਲੀ- ਸਰਕਾਰ ਨੇ ਅੱਜ ਐਲਾਨ ਕੀਤਾ ਕਿ ਕਾਮਿਆਂ ਦੇ ਹੱਕਾਂ ਦੀ ਰੱਖਵਾਲੀ ਅਤੇ ਕਿਰਤ ਤੇ ਉਦਯੋਗਾਂ ਵਿਚਾਲੇ ਮੁਕੰਮਲ ਤਾਲਮੇਲ ਬਣਾਉਣ ਲਈ ਸਰਲ ਅਤੇ ਤਰਕਸੰਗਤ ਬਣਾਉਣ ਦੇ ਸੁਧਾਰ ਜਾਰੀ ਰਹਿਣਗੇ। ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਮੌਜੂਦਾ ਕਿਰਤ ਕਾਨੂੰਨਾਂ ਨੂੰ ਸਰਲ ਅਤੇ ਤਰਕਸੰਗਤ ਬਣਾਉਣ ਤੇ 4 ਜ਼ਾਬਤਿਆਂ 'ਚ ਇਨ੍ਹਾਂ ਦਾ ਰਲੇਵਾਂ ਕਰਨ ਲਈ ਕਾਨੂੰਨੀ ਸੁਧਾਰਾਂ ਨੂੰ ਲਾਗੂ ਕੀਤਾ ਜਾਵੇਗਾ। ਇਨ੍ਹਾਂ 4 ਜ਼ਾਬਤਿਆਂ 'ਚ ਕਿਰਤ, ਉਦਯੋਗਿਕ ਸੰਬੰਧ, ਸਮਾਜਿਕ ਸਿੱਖਿਆ ਅਤੇ ਭਲਾਈ ਤੇ ਸੁਰੱਖਿਆ ਸਬੰਧੀ ਕਾਰਜਾਂ ਦੀਆਂ ਹਾਲਤਾਂ ਸ਼ਾਮਿਲ ਹਨ। ਜੇਤਲੀ ਨੇ ਕਿਹਾ ਕਿ ਮਾਡਲ ਦੁਕਾਨ ਅਤੇ ਅਦਾਰੇ ਕਾਨੂੰਨ 2016 ਦੀਆਂ ਕਾਪੀਆਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ ਤਾਂ ਕਿ ਉਹ ਇਸ 'ਤੇ ਵਿਚਾਰ ਕਰਨ ਦੇ ਨਾਲ-ਨਾਲ ਉਸ ਨੂੰ ਅਪਣਾ ਸਕਣ। ਇਸ ਨਾਲ ਔਰਤਾਂ ਦੇ ਰੋਜ਼ਗਾਰ ਲਈ ਵਾਧੂ ਮੌਕੇ ਮੁਹੱਈਆ ਹੋਣਗੇ।