ਲੁਧਿਆਣਾ (ਪਾਲੀ)-ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਅਕਾਲੀ-ਭਾਜਪਾ ਗੱਠਜੋੜ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਰੋਸ ਧਰਨਾ ਲਾ ਕੇ ਪ੍ਰਦਰਸ਼ਨ ਕੀਤਾ ਗਿਆ। ਧਰਨੇ ਪ੍ਰਦਰਸ਼ਨ ਦੀ ਅਗਵਾਈ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਜਥੇ. ਹਰਭਜਨ ਸਿੰਘ ਡੰਗ ਨੇ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਿੰਦੁਸਤਾਨ ਆਜ਼ਾਦ ਹੋਣ ਤੋਂ ਬਾਅਦ ਦੇਸ਼ ਵਿਚ ਸਮੇਂ-ਸਮੇਂ 'ਤੇ ਸਰਕਾਰਾਂ ਨੇ ਰਾਜ ਕੀਤਾ ਹੈ ਪਰ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਕਾਂਗਰਸ ਸਰਕਾਰ ਬਣਨ 'ਤੇ 2 ਮਹੀਨੇ ਵਿਚ ਹੀ ਪੰਜਾਬ ਦੀ ਜਨਤਾ ਨੂੰ ਸਰਕਾਰ ਖਿਲਾਫ ਸੜਕਾਂ 'ਤੇ ਉਤਰ ਕੇ ਧਰਨੇ-ਪ੍ਰਦਰਸ਼ਨ ਕਰਨੇ ਪੈ ਰਹੇ ਹਨ। ਅਕਾਲੀ ਸਰਕਾਰ ਵੱਲੋਂ 10 ਸਾਲ ਦੇ ਕਾਰਜਕਾਲ ਦੌਰਾਨ ਜਿੰਨੇ ਵੀ ਵਿਕਾਸ ਕਾਰਜ ਕਰਵਾਏ ਤੇ ਚੱਲ ਰਹੇ ਸਨ, ਕਾਂਗਰਸ ਸਰਕਾਰ ਨੇ ਸੱਤਾ ਵਿਚ ਆ ਕੇ ਸਾਰੇ ਕੰਮਾਂ 'ਤੇ ਰੋਕ ਲਾ ਦਿੱਤੀ। ਅਕਾਲੀ ਸਰਕਾਰ ਨੇ ਪੰਜਾਬ ਵਿਚ ਬਿਜਲੀ ਨੂੰ ਸਰਪਲੱਸ ਕਰ ਕੇ ਪੰਜਾਬ ਦੀ ਇੰਡਸਟਰੀ ਨੂੰ ਬੇਹੱਦ ਸਹੂਲਤਾਂ ਦਿੱਤੀਆਂ ਪਰ ਅੱਜ ਪੰਜਾਬ ਵਿਚ ਲੱਗ ਰਹੇ ਬਿਜਲੀ ਦੇ ਕੱਟਾਂ ਨਾਲ ਇੰਡਸਟਰੀ ਤੇ ਆਮ ਲੋਕਾਂ ਦਾ ਜਿਊਣਾ ਦੁਸ਼ਵਾਰ ਹੋਇਆ ਪਿਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਪੰਜਾਬ ਨੂੰ 3 ਹਫਤਿਆਂ ਵਿਚ ਨਸ਼ਾ ਮੁਕਤ ਕਰਨ ਦਾ ਸਰਕਾਰ ਬਣਨ ਤੋਂ ਪਹਿਲਾਂ ਐਲਾਨ ਕੀਤਾ ਸੀ ਪਰ ਅੱਜ ਪੰਜਾਬ ਦੇ ਹਰ ਸ਼ਹਿਰ, ਹਰ ਮੁਹੱਲੇ ਵਿਚ ਨਸ਼ਾ ਚਿੱਟਾ ਆਮ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ 'ਤੇ ਰੇਤ ਚੋਰੀ ਦੇ ਦੋਸ਼ ਲਾਉਣ ਵਾਲੀ ਕਾਂਗਰਸ ਸਰਕਾਰ ਅੱਜ ਕਾਂਗਰਸ ਦੇ ਵਿਧਾਇਕ ਗੁਰਜੀਤ ਸਿੰਘ ਰਾਣਾ ਖੁਦ ਹੀ ਰੇਤ ਮਾਫੀਆ ਦੇ ਦੋਸ਼ਾਂ ਵਿਚ ਜਕੜੇ ਹੋਏ ਹਨ। ਪੰਜਾਬ ਵਿਚ ਰੇਤੇ ਦੇ ਭਾਅ ਡਬਲ ਹੋ ਚੁੱਕੇ ਹਨ। ਬਾਦਲ ਨੇ ਕਿਹਾ ਕਿ ਪੰਜਾਬ ਵਿਚ ਅਮਨ-ਸ਼ਾਂਤੀ ਵੀ ਭੰਗ ਹੋ ਚੁੱਕੀ ਹੈ ਅਤੇ ਆਏ ਦਿਨ ਗੈਂਗਸਟਰਾਂ ਦਾ ਬੋਲ ਬਾਲਾ ਹੋ ਰਿਹਾ ਹੈ, ਜਦਕਿ ਪੁਲਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖ ਰਹੀ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਕਿਸੇ ਵੀ ਅਕਾਲੀ-ਭਾਜਪਾ ਵਰਕਰ 'ਤੇ ਝੂਠਾ ਮੁਕੱਦਮਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੂੰ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਇਕ ਮੰਗ-ਪੱਤਰ ਵੀ ਸੌਂਪਿਆ ਗਿਆ।
ਇਸ ਮੌਕੇ ਸਾਬਕਾ ਪ੍ਰਧਾਨ ਐੱਸ. ਜੀ. ਪੀ. ਸੀ. ਅਵਤਾਰ ਸਿੰਘ ਮੱਕੜ, ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ, ਹੀਰਾ ਸਿੰਘ ਗਾਬੜੀਆ ਸਾਬਕਾ ਮੰਤਰੀ, ਰਵਿੰਦਰ ਅਰੋੜਾ ਜ਼ਿਲਾ ਪ੍ਰਧਾਨ ਭਾਜਪਾ, ਤਰਸੇਮ ਸਿੰਘ ਭਿੰਡਰ ਸਾਬਕਾ ਪ੍ਰਧਾਨ ਮਾਲਵਾ ਜ਼ੋਨ, ਪ੍ਰੇਮ ਮਿੱਤਲ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਮਲਕੀਤ ਸਿੰਘ ਬੀਰਮੀ ਸਾਬਕਾ ਮੰਤਰੀ, ਗੁਰਚਰਨ ਸਿੰਘ ਗਰੇਵਾਲ ਮੈਂਬਰ ਐੱਸ. ਜੀ. ਪੀ. ਸੀ., ਪ੍ਰਧਾਨ ਹਰਭਜਨ ਸਿੰਘ ਡੰਗ, ਵਿਜੇ ਦਾਨਵ ਚੇਅਰਮੈਨ ਦਲਿਤ ਵਿਭਾਗ ਬੋਰਡ ਨੇ ਵੀ ਸੰਬੋਧਨ ਕੀਤਾ।
 ਇਸ ਮੌਕੇ ਹਰਪਾਲ ਸਿੰਘ ਕੋਹਲੀ, ਚਰਨਜੀਤ ਸਿੰਘ ਆਲਮਗੀਰ, ਕਰਨਵੀਰ ਸਿੰਘ ਕੰਗ, ਜਗਦੀਸ਼ ਸਿੰਘ ਗਰਚਾ ਸਾਬਕਾ ਮੰਤਰੀ, ਭਾਗ ਸਿੰਘ ਮੱਲ੍ਹਾ, ਇੰਦਰ ਇਕਬਾਲ ਸਿੰਘ ਅਟਵਾਲ, ਨਿਰਮਲ ਸਿੰਘ ਐੱਸ. ਐੱਸ., ਸੰਤਾ ਸਿੰਘ ਉਮੈਦਪੁਰੀ, ਸਤਪਾਲ ਗੋਸਾਈਂ, ਦਰਸ਼ਨ ਸਿੰਘ ਸ਼ਿਵਾਲਿਕ, ਬਾਬਾ ਅਜੀਤ ਸਿੰਘ, ਗੁਰਦੀਪ ਸਿੰਘ ਗੋਸ਼ਾ, ਬਲਜੀਤ ਸਿੰਘ ਛੱਤਵਾਲ, ਪ੍ਰਿਤਪਾਲ ਸਿੰਘ ਪਾਲੀ, ਜਗਜੀਵਨ ਸਿੰਘ ਖੀਰਨੀਆ, ਗੁਰਮੇਲ ਸਿੰਘ ਸੰਭੋਵਾਲ, ਜਸਵਿੰਦਰ ਸਿੰਘ ਭੋਲਾ, ਕਮਲ ਚੇਤਲੀ ਭਾਜਪਾ, ਗੁਰਮੀਤ ਸਿੰਘ ਕੁਲਾਰ, ਸੁਨੀਤਾ ਅਗਰਵਾਲ, ਮੇਅਰ ਹਰਚਰਨ ਸਿੰਘ ਗੋਹਲਵਾੜੀਆ, ਸੁਖਦੇਵ ਸਿੰਘ ਗਿੱਲ, ਜਗਬੀਰ ਸਿੰਘ ਸੋਖੀ, ਚੌਧਰੀ ਯਸ਼ਪਾਲ, ਡਾ. ਅਸ਼ਵਨੀ ਪਾਸੀ, ਸਿਮਰਨਜੀਤ ਸਿੰਘ ਢਿੱਲੋਂ, ਗੁਰਿੰਦਰ ਪਾਲ ਸਿੰਘ ਪੱਪੂ, ਇੰਦਰਜੀਤ ਸਿੰਘ ਮੱਕੜ, ਰਜਿੰਦਰ ਸਿੰਘ ਭਾਟੀਆ, ਸੁਖਵਿੰਦਰ ਪਾਲ ਸਿੰਘ ਗਰਚਾ, ਕਮਲਜੀਤ ਸਿੰਘ ਗਰੇਵਾਲ, ਬੀਬੀ ਸੁਰਿੰਦਰ ਕੌਰ ਦਿਆਲ, ਬੀਬੀ ਨੀਲਮ ਕੋਹਲੀ, ਤਨਵੀਰ ਸਿੰਘ ਧਾਲੀਵਾਲ ਕੌਂਸਲਰ ਤੇ ਹੋਰ ਆਗੂ ਹਾਜ਼ਰ ਸਨ।