ਜਲੰਧਰ-ਯੂਰਪ ਦੀ ਇਲੈਰਟ੍ਰੋਨਿਕ ਅਤੇ ਉਪਕਰਣ ਆਧਾਰਿਤ ਕੰਪਨੀ Truvision ਨੇ ਭਾਰਤ 'ਚ ਆਪਣਾ TX3271 LED ਸਮਾਰਟ ਟੀ. ਵੀ. ਪੇਸ਼ ਕਰ ਦਿੱਤਾ ਹੈ। ਇਹ ਸਮਾਰਟ ਟੀ. ਵੀ. 23,490 ਰੁਪਏ ਦੀ ਕੀਮਤ ਨਾਲ ਭਾਰਤ ਦੇ ਕੁਝ ਚੁਣਿੰਦਾ ਸਟੋਰਾਂ 'ਤੇ ਸਤੰਬਰ 2017 'ਚ  ਉਪਲੱਬਧ ਕਰ ਦਿੱਤਾ ਜਾਵੇਗਾ।

ਇਹ ਸਮਾਰਟ ਟੀ. ਵੀ. 32 ਇੰਚ ਫੁੱਲ HD ਡਿਸਪਲੇਅ ਨਾਲ ਸਕਰੀਨ ਰੈਜ਼ੋਲਿਊਸ਼ਨ 1920x1080 ਪਿਕਸਲ ਦਿੱਤਾ ਗਿਆ ਹੈ ਅਤੇ ਡਾਇਨਾਮਿਕ ਕੰਟਰਾਸਟ ਰੇਸ਼ੀਓ 3000000:1 ਦਿੱਤਾ ਗਿਆ ਹੈ। ਕੰਪਨੀ ਇਹ ਦਾਅਵਾ ਕਰਦੀ ਹੈ ਕਿ ਸਮਾਰਟ ਟੀ. ਵੀ. ਕੁੱਝ ਬਰਾਈਟ ਅਤੇ ਚਮਕਦਾਰ ਰੰਗ ਨਾਲ ਕੁਸ਼ਲਤਾ ਪ੍ਰਦਾਨ ਕਰਦਾ ਹੈ।

ਇਹ ਸਮਾਰਟ ਟੀ. ਵੀ. 'ਚ ਐਂਡਰਾਇਡ 4.4 ਨਾਲ ਕਈ ਪ੍ਰੀ-ਇੰਸਟਾਲਡ ਐਪਲੀਕੇਸ਼ਨ ਲੋਡਿਡ ਹੁੰਦੇ ਹਨ। ਇਸ ਸਮਾਰਟ ਟੀ. ਵੀ. Miracast ਨੂੰ ਸੁਪੋਰਟ ਕਰਦਾ ਹੈ,  ਜਿਸ ਨਾਲ ਤੁਹਾਡੇ ਸਮਾਰਟ ਟੀ. ਵੀ. ਨੂੰ ਲੈਪਟਾਪ ਅਤੇ ਮੋਬਾਇਲ ਨਾਲ ਵੀ ਕੁਨੈਕਟ ਕੀਤਾ ਜਾਂਦਾ ਹੈ। ਕੋਈ ਵੀ ਗੇਮਿੰਗ ਕੰਸੋਲ ਵੀ ਲਾਇਆ ਜਾ ਸਕਦਾ ਹੈ ਜਾਂ ਇਸ ਨੂੰ ਕੰਪਿਊਟਰ ਮੋਨੀਟਰ ਦੇ ਰੂਪ 'ਚ ਵਰਤੋਂ ਕੀਤੀ ਜਾ ਸਕਦੀ ਹੈ। ਕੁਨੈਕਟੀਵਿਟੀ ਲਈ ਇਸ 'ਚ ਦੋ HDMI ਪੋਰਟ ਅਤੇ ਦੋ USB ਪੋਰਟ ਵੀ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਹ ਸਮਾਰਟ ਟੀ.ਵੀ. ਐਂਡਰਾਇਡ ਏਅਰ ਫਲਾਈ ਮਾਊਸ ਦਿੱਤਾ ਗਿਆ ਹੈ, ਜਿਸ ਨਾਲ ਯੂਜ਼ਰਸ ਗੇਮਿੰਗ ਐਕਸਪੀਰੀਅੰਸ ਦਾ ਵਧੀਆ ਮਜ਼ਾ ਲੈ ਸਕਦੇ ਹਨ।