’ਤੇ ਗੋਲੀਆਂ ਚਲਾ ਕੇ 2 ਨਕਾਬਪੋਸ਼ 9 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਇਸ ਦੌਰਾਨ ਇਕ ਸਕਿਓਰਿਟੀ ਗਾਰਡ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ ਬੈਂਕ ਦੇ 3 ਮੁਲਾਜ਼ਮ ਕਾਰ ’ਚ ਸਵਾਰ ਹੋ ਕੇ ਉਕਤ ਏ. ਟੀ. ਐੱਮ. ਵਿਚ ਕੈਸ਼ ਪਾਉਣ ਆਏ ਸਨ।
ਇਸ ਦੌਰਾਨ ਜਿਵੇਂ ਹੀ ਮੁਲਾਜ਼ਮ ਏ. ਟੀ. ਐੱਮ. ਵਿਚ ਕੈਸ਼ ਪਾਉਣ ਲਈ ਕਾਰ ’ਚੋਂ ਹੇਠਾਂ ਉਤਰੇ ਤਾਂ 2 ਨਕਾਬਪੋਸ਼ ਲੁਟੇਰਿਆਂ ਨੇ ਸਕਿਓਰਿਟੀ ਗਾਰਡ ਨੂੰ ਗੋਲੀ ਮਾਰ ਦਿੱਤੀ ਅਤੇ ਪੈਸਿਆਂ ਵਾਲਾ ਬੈਗ ਲੈ ਕੇ ਫਰਾਰ ਹੋ ਗਏ। ਲੁਟੇਰੇ ਜਾਂਦੇ ਹੋਏ ਸਕਿਓਰਿਟੀ ਗਾਰਡ ਦੀ ਦੋਨਾਲੀ ਵੀ ਨਾਲ ਲੈ ਗਏ। ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਗਈ ਸੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
14 ਐਸਐਨਜੀਬੇਦੀ18, 18 ਏ, 18 ਬੀ