ਨਵੀਂ ਦਿੱਲੀ— ਹਮਲਾਵਾਰ ਬੱਲੇਬਾਜ਼ ਹਰਮਨਪ੍ਰੀਤ ਕੌਰ ਨੇ 24 ਨਵੰਬਰ ਦੇ ਵਿਚਾਲੇ ਵੈਸਟਇੰਡੀਜ਼ 'ਚ ਹੋਣ ਵਾਲੇ 6ਵੇਂ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਟੀ-20 'ਚ ਭਾਰਤ ਦੀ 15 ਮੈਂਬਰੀ ਟੀਮ ਦੀ ਅਗੁਵਾਈ ਕਰੇਗੀ।
ਭਾਰਤੀ ਮਹਿਲਾ ਚੋਣ ਕਮੇਟੀ ਨੇ ਟੀਮ ਦੀ ਚੋਣ ਕੀਤੀ ਜਿਸ 'ਚ ਸਮ੍ਰਿਤੀ ਸੰਦਾਨਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਸਮ੍ਰਿਤੀ ਇਸ ਸਾਲ ਸ਼ਾਨਦਾਰ ਫਾਰਮ 'ਚ ਹੈ। ਮਿਤਾਲੀ ਰਾਜ, ਵੇਦਾ ਕ੍ਰਿਸ਼ਣਮੁਰਤੀ, ਦੀਪਤੀ ਸ਼ਰਮਾ, ਜੇਮਿਮਾ ਰੋਡ੍ਰਿਗਸ, ਅਨੁਜਾ ਪਾਟਿਲ, ਏਕਤਾ ਬਿਸ਼ਟ ਤੇ ਪੂਨਮ ਯਾਦਨ ਆਦਿ ਨੂੰ ਵੀ ਟੀਮ 'ਚ ਸ਼ਾਮਲ ਕੀਤਾ ਹੈ।
ਭਾਰਤ ਨੂੰ ਦਸ ਟੀਮਾਂ ਦੇ ਇਸ ਮੁਕਾਬਲਿਆਂ 'ਚ ਆਸਟਰੇਲੀਆ, ਨਿਊਜ਼ੀਲੈਂਡ, ਪਾਕਿਸਤਾਨ ਅਤੇ ਆਇਰਲੈਂਡ ਦੇ ਨਾਲ ਗਰੁੱਪ ਬੀ 'ਚ ਰੱਖਿਆ ਗਿਆ ਹੈ। ਭਾਰਤ ਆਪਣੇ ਅਭਿਆਨ ਦੀ ਸ਼ੁਰੂਆਤ 9 ਨਵੰਬਰ ਨੂੰ ਨਿਊਜ਼ੀਲੈਂਡ ਖਿਲਾਫ ਗੁਆਨਾ 'ਚ ਕਰੇਗਾ। ਇਸ ਤੋਂ ਬਾਅਦ ਉਹ ਵਿਰੋਧੀ ਟੀਮ ਪਾਕਿਸਤਾਨ (11 ਨਵੰਬਰ), ਆਇਰਲੈਂਡ (15 ਨਵੰਬਰ), ਅਤੇ ਆਸਟਰੇਲੀਆ (17 ਨਵੰਬਰ) ਨਾਲ ਮੈਚ ਖੇਡੇਗਾ।
ਭਾਰਤੀ ਮਹਿਲਾ ਟੀਮ ਇਸ ਤਰ੍ਹਾਂ ਹੈ।
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਸੰਦਾਨਾ (ਉਪ ਕਪਤਾਨ), ਮਿਤਾਲੀ ਰਾਜ, ਜੇਮਿਮਾ ਰਾਡ੍ਰਿਗਸ, ਵੇਦਾ ਕ੍ਰਿਸ਼ਣਾਮੁਰਤੀ, ਦੀਪਤੀ ਸ਼ਰਮਾ, ਤਾਨਯਾ ਭਾਟਿਆ (ਵਿਕਟਕੀਪਰ), ਪੂਨਮ ਯਾਦਵ, ਰਾਧਾ ਯਾਦਵ, ਅਨੁਜਾ ਪਾਟਿਲ, ਏਕਤਾ ਬਿਸ਼ਟ, ਡੀ ਹੇਮਲਤਾ, ਮਾਨਸੀ ਜੋਸ਼ੀ, ਪੂਜਾ ਵਤਸਤਾਕਰ, ਅਰੁੰਧਤੀ ਰੇਡੀ।