ਚੰਡੀਗੜ੍ਹ— ਚੰਡੀਗੜ੍ਹ 'ਚ ਪ੍ਰੈੱਸ ਕਾਨਫਰੈਂਸ ਦੌਰਾਨ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਖਿਡਾਰੀਆਂ ਲਈ ਐਲਾਨ ਕੀਤਾ ਹੈ ਕਿ11 ਅਕਤੂਬਰ ਨੂੰ ਏਸ਼ੀਆਈ ਅਤੇ ਕਾਮਨਵੈਲਥ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।  ਇਸ ਦੌਰਾਨ ਉਨ੍ਹਾਂ ਕਿਹਾ ਕਿ ਖਿਡਾਰੀਆਂ ਦਾ ਪੱਧਰ ਹੋਰ ਉਚਾ ਚੁੱਕਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾਣਗੇ ਅਤੇ 814 ਖਿਡਾਰੀਆਂ ਲਈ ਨਵੰਬਰ 'ਚ ਸਨਮਾਨ ਸਮਾਗਮ ਕਰਵਾਇਆ ਜਾਵੇਗਾ। ਖਿਡਾਰੀਆਂ ਨੂੰ ਵਿਸ਼ੇਸ਼ ਰਿਆਇਤਾ ਦਿੱਤੀਆਂ ਜਾਣਗੀਆਂ। ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਖਿਡਾਰੀਆਂ ਲਈ ਬੀਮਾ ਯੋਜਨਾ ਬਣਾਈ ਜਾਵੇਗੀ।
ਖਿਡਾਰੀਆਂ ਨੂੰ ਮਿਲਣ ਵਾਲੀ ਰਾਸ਼ੀ
ਏਸ਼ੀਅਨ ਖੇਡਾਂ
ਸੋਨ ਤਮਗਾ ਜੇਤੂ  1 ਕਰੋੜ
ਚਾਂਦੀ ਤਮਗਾ ਜੇਤੂ 75 ਲੱਖ
ਕਾਂਸੀ ਤਮਗਾ ਜੇਤੂ 50 ਲੱਖ

-ਓਲੰਪਿਕ ਖੇਡਾਂ
ਸੋਨ ਤਮਗਾ ਜੇਤੂ 2.25 ਕਰੋੜ
ਚਾਂਦੀ ਤਮਗਾ ਜੇਤੂ 1.50 ਕਰੋੜ
ਕਾਂਸੀ ਤਮਗਾ ਜੇਤੂ 1 ਕਰੋੜ

-ਕਾਮਨਵੈਲਥ ਖੇਡਾਂ
ਸੋਨ ਤਮਗਾ ਜੇਤੂ 75 ਲੱਖ
ਚਾਂਦੀ ਤਮਗਾ ਜੇਤੂ 50 ਲੱਖ
ਕਾਂਸੀ ਤਮਗਾ ਜੇਤੂ 40 ਲੱਖ

ਪੰਜਾਬ ਸਰਕਾਰ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਉਪਬਲਧੀਆ ਮੁਤਾਬਕ ਨੌਕਰੀ ਦੇਵੇਗੀ ਪਰ ਇਹ ਖਿਡਾਰੀ 'ਤੇ ਨਿਰਭਰ ਕਰਦਾ ਹੈ ਕਿ ਉਹ ਨੌਕਰੀ ਕਰਨਾ ਚਾਹੁੰਦਾ ਹੈ ਜਾਂ ਨਹੀਂ। ਇਸ ਲਈ ਨੀਤੀ ਮੁਤਾਬਕ 3 ਪ੍ਰਤੀਸ਼ਤ ਸਪੋਰਟਸ ਕੋਟਾ ਹੋਵੇਗਾ ਅਤੇ ਉਸਦੀ ਤਨਖਾਹ 25000 ਰੁਪਏ ਹੋਵੇਗੀ। ਇਸ ਤੋਂ ਇਲਾਵਾ ਹਰ ਸਾਲ10 ਪ੍ਰਤੀਸ਼ਤ ਵਾਧਾ ਕੀਤਾ ਜਾਵੇਗਾ। ਜੋ ਵੀ ਸਟੇਡੀਅਮ ਹੋਣਗੇ ਉਨ੍ਹਾਂ 'ਚੋਂ ਪੰਜਾਬ ਲਈ ਖੇਡਣ ਵਾਲੇ ਖਿਡਾਰੀਆਂ ਨੂੰ ਮੁਫਤ 'ਚ ਖੇਡਾਂ ਦਾ ਸਮਾਨ ਦਿੱਤੀ ਜਾਵੇਗਾ। ਪੰਜਾਬ ਦੇ ਸਕੂਲਾਂ 'ਚ ਵਿਦਿਆਰਥੀਆਂ ਲਈ ਸਰੀਰਕ ਐਕਟੀਵਿਟੀ ਕਰਵਾਈ ਜਾਵੇਗੀ ਅਤੇ ਸਾਰੇ ਸਕੂਲਾਂ 'ਚ ਗ੍ਰਾਊਂਡ ਦੂਜੇ ਬੱਚਿਆਂ ਨੂੰ ਦਿੱਤੇ ਜਾਣਗੇ ਜੋ ਖੇਡਣਾ ਚਾਹੁੰਦੇ ਹਨ ਉਹ ਸਕੂਲ ਤੋਂ ਬਾਅਦ ਹੋਵੇਗਾ।
ਓਲੰਪਿਕ ਅਤੇ ਪੈਰਾ ਓਲੰਪਿਕ 'ਚ ਗੋਲਡ ਮੈਡਲ ਜਿੱਤਣ 'ਤੇ ਸਵਾ ਕਰੋੜ , ਚਾਂਦੀ ਤਮਗਾ ਲਈ ਡੇਢ ਕਰੋੜ ਅਤੇ ਕਾਂਸੀ ਤਮਗਾ ਜਿੱਤਣ 'ਤੇ ਇਕ ਕਰੋੜ ਦੇਣ ਦਾ ਕੀਤਾ ਐਲਾਨ।

ਸਾਰੇ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਲਈ ਪੁਰਸਕਾਰ ਰਾਸ਼ੀ ਵਧਾਉਣ ਦਾ ਫੈਸਲਾ। ਖੇਡ ਕੋਟੇ 'ਚ ਖਿਡਾਰੀਆਂ ਨੂੰ ਮਿਲਣਗੀਆਂ ਵੱਡੀਆਂ ਨੌਕਰੀਆਂ, ਹਰ ਸਾਲ ਜਨਵਰੀ 'ਚ ਖੇਡ ਕੋਟੇ ਦੇ ਖਾਸੀ ਅਹੁਦਿਆਂ ਦੀ ਸਮੀਖਿਆ ਹੋਵੇਗੀ। 5 ਲੱਖ ਰੁਪਏ ਮਹਾਰਾਜ ਰਣਜੀਤ ਸਿੰਘ ਅਵਾਰਡ ਦਾ ਐਲਾਨ ਕਰਦੇ ਹੋਏ ਉਨ੍ਹਾਂ ਕਿਹਾ ਕਿ 25 ਸਾਲ ਤੋਂ ਘੱਟ ਖਿਡਾਰੀਆਂ ਨੂੰ ਮਹਾਰਾਜ ਰਣਜੀਤ ਸਿੰਘ ਸਕਾਲਰਸ਼ਿਪ ਦਿੱਤੀ ਜਾਵੇਗੀ। ਸਿੱਖਿਆ ਵਿਭਾਗ 'ਚ ਇਕ ਘੰਟੇ ਦਾ ਸਪੋਰਟਸ ਪੀਰੀਅਡ ਤੈਅ ਕੀਤਾ ਗਿਆ ਹੈ। ਰੂਚੀ ਮੁਤਾਬਕ ਸਿਖਲਾਈ ਲੈ ਸਕਣਗੇ ਖਿਡਾਰੀ। ਪਟਿਆਲਾ 'ਚ ਖੇਡ ਯੂਨੀਵਰਸਿਟੀ ਅਗਲੇ ਸਾਲ ਸ਼ੁਰੂ ਹੋਵੇਗੀ। ਕਲਾਸਾਂ ਵੀ ਅਗਲੇ ਸੈਸ਼ਨ 'ਚ ਸੁਰੂ ਕਰਨ ਦਾ ਫੈਸਲਾ ਕੀਤਾ ਹੈ।