ਹੈਦਰਾਬਾਦ-  ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਦੂਜਾ ਅਤੇ ਆਖਰੀ ਟੈਸਟ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਗਿਆ। ਜਿਸ ਵਿਚ ਭਾਰਤ ਨੇ ਵਿੰਡੀਜ਼ ਨੂੰ ਬਿਨਾ ਵਿਕਟ ਗੁਆਏ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ ਦੂਜੇ ਟੈਸਟ ਮੈਚ ਵਿਚ ਵਿੰਡੀਜ਼ ਨੂੰ 10 ਵਿਕਟਾਂ ਨਾਲ ਹਰਾ ਕੇ 2-0 ਨਾਲ ਟੈਸਟ ਸੀਰੀਜ਼ ਆਪਣੇ ਨਾਂ ਕਰ ਲਈ ਹੈ। ਇਸ ਤੋਂ ਪਹਿਲਾਂ ਵਿੰਡੀਜ਼ ਟੀਮ ਇਸ ਮੈਚ ਦੀ ਦੂਜੀ ਪਾਰੀ ਵਿਚ ਸਿਰਫ 127 ਦੌਡ਼ਾਂ ਹੀ ਬਣਾ ਸਕੀ। ਭਾਰਤ ਨੂੰ ਵਿੰਡੀਜ਼ ਵਲੋਂ 72 ਦੌਡ਼ਾਂ ਦਾ ਟੀਚਾ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਵੈਸਟਇੰਡੀਜ਼ ਦੀ ਦੂਜੀ ਪਾਰੀ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਕਾਇਰਨ ਪਾਵੇਲ ਅਤੇ ਕ੍ਰੇਗ ਬ੍ਰੈਥਵੇਟ ਦੋਵੇਂ ਬਿਨਾ ਖਾਤਾ ਖੋਲ੍ਹੇ 0 ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ ਹਨ। ਇਸ ਤੋਂ ਬਾਅਦ ਸ਼ਾਈ ਹੋਪ 28 ਦੌੜਾਂ ਅਤੇ ਸ਼ਿਮਰੋਨ ਹੈਥਮਾਇਰ 17 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਰੋਸਟਨ ਚੇਜ਼ 6 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਸ਼ੇਨ ਡਾਊਰਿਚ 0 ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਵਿੰਡੀਜ਼ ਨੇ 6 ਵਿਕਟਾਂ ਦੇ ਨੁਕਸਾਨ 'ਤੇ 87 ਦੌੜਾਂ ਬਣਾ ਲਈਆਂ ਹਨ। ਕ੍ਰੀਜ਼ 'ਤੇ ਸੁਨੀਲ ਅੰਬਰਿਸ 31 ਦੌੜਾਂ ਅਤੇ ਜੇਸਨ ਹੋਲਡਰ 5 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹਨ। ਭਾਰਤ ਵੱਲੋਂ ਉਮੇਸ਼ ਯਾਦਵ ਨੇ 3, ਰਵੀਚੰਦਰਨ ਅਸ਼ਵਿਨ ਨੇ 1, ਕੁਲਦੀਪ ਯਾਦਵ ਨੇ 1 ਅਤੇ ਰਵਿੰਦਰ ਜਡੇਜਾ ਨੇ ਇਕ ਵਿਕਟ ਲਏ। 

ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਨ ਉਤਰੀ ਵੈਸਟਇੰਡੀਜ਼ ਦੀ ਟੀਮ ਪਹਿਲੀ ਪਾਰੀ 'ਚ 311 ਦੌੜਾਂ 'ਤੇ ਆਲਆਊਟ ਹੋ ਗਈ। ਜਵਾਬ 'ਚ ਟੀਮ ਇੰਡੀਆ 367 ਦੌੜਾਂ 'ਤੇ ਆਲਆਊਟ ਹੋ ਗਈ ਹੈ।  ਭਾਰਤ ਨੇ 56 ਦੌੜਾਂ ਦੀ ਓਵਰਆਲ ਲੀਡ ਹਾਸਲ ਕਰ ਲਈ ਸੀ। ਇਸ ਦੇ ਨਾਲ ਹੀ ਭਾਰਤ ਨੇ ਮੈਚ 'ਚ ਆਪਣਾ ਦਬਦਬਾ ਬਣਾ ਲਿਆ ਹੈ। ਭਾਰਤ ਵੱਲੋਂ ਪਹਿਲੀ ਪਾਰੀ 'ਚ ਸਭ ਤੋਂ ਜ਼ਿਆਦਾ ਦੌੜਾਂ ਰਿਸ਼ਭ ਪੰਤ ਨੇ ਬਣਾਈਆਂ ਹਨ। ਅਜਿੰਕਯ ਰਹਾਨੇ 80 ਦੌੜਾਂ ਬਣਾ ਕੇ ਆਊਟ ਹੋ ਗਏ। ਰਿਸ਼ਭ ਪੰਤ 92 ਦੌੜਾਂ 'ਤੇ ਆਊਟ ਹੋ ਗਏ। ਕੁਲਦੀਪ ਯਾਦਵ 6 ਦੌੜਾਂ ਬਣਾ ਕੇ ਆਊਟ ਹੋ ਗਏ। ਅਸ਼ਵਿਨ 35 ਦੌੜਾਂ ਦੀ ਪਾਰੀ ਖੇਡ ਕੇ ਆਊਟ ਹੋਏ।

ਇਸ ਤੋਂ ਪਹਿਲਾਂ ਟੀਮ ਇੰਡੀਆ ਨੂੰ ਪਹਿਲਾ ਝਟਕਾ ਲੋਕੇਸ਼ ਰਾਹੁਲ ਦੇ ਰੂਪ 'ਚ ਲੱਗਾ। ਓਪਨਰ ਰਾਹੁਲ ਇਕ ਵਾਰ ਫਿਰ ਫਲਾਪ ਸਾਬਤ ਹੋਏ ਅਤੇ 4 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਪਿਛਲੇ ਟੈਸਟ ਮੈਚ 'ਚ ਸ਼ਾਨਦਾਰ ਸੈਂਕੜਾ ਲਗਾਉਣ ਵਾਲੇ ਪ੍ਰਿਥਵੀ ਸ਼ਾ ਨੇ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ਾਂ ਦਾ ਕੁੱਟਾਪਾ ਚਾੜਦੇ ਹੋਏ 39 ਗੇਂਦਾਂ 'ਤੇ ਅਰਧ ਸੈਂਕੜਾ ਲਗਾਇਆ। ਪ੍ਰਿਥਵੀ ਸਿਰਫ 53 ਗੇਂਦਾਂ 'ਚ 11 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 70 ਦੌੜਾਂ ਬਣਾ ਕੇ ਪਵੇਲੀਅਨ ਪਰਤੇ।  ਚੇਤੇਸ਼ਵਰ ਪੁਜਰਾ ਕੋਈ ਕਮਾਲ ਨਾ ਕਰ ਸਕੇ ਅਤੇ 10 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਵਿਰਾਟ ਕੋਹਲੀ ਨੇ ਕੁਝ ਚੰਗੇ ਸ਼ਾਟ ਲਗਾਏ। ਪਰ ਚਾਹ ਤੋਂ ਕੁਝ ਸਮਾਂ ਪਹਿਲਾਂ ਉਹ ਹੋਲਡਰ ਦੀ ਗੇਂਦ 'ਤੇ ਐਲ.ਬੀ.ਡਬਲਿਊ ਆਊਟ ਹੋ ਗਏ। ਉਨ੍ਹਾਂ 78 ਗੇਂਦਾਂ 'ਚ ਪੰਜ ਚੌਕਿਆਂ ਦੀ ਮਦਦ ਨਾਲ 45 ਦੌੜਾਂ ਬਣਾਈਆਂ। 

ਇਸ ਤੋਂ ਪਹਿਲਾਂ  ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਹੈਦਰਾਬਾਦ ਦੇ ਕ੍ਰਿਕਟ ਸਟੇਡੀਅਮ 'ਚ ਚਲ ਰਹੇ ਦੂਜੇ ਟੈਸਟ ਦੇ ਦੂਜੇ ਦਿਨ ਵੈਸਟਇੰਡੀਜ਼ ਦੀ ਪਹਿਲੀ ਪਾਰੀ 101.4 ਓਵਰਾਂ 'ਚ 311 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤ ਵੱਲੋਂ ਉਮੇਸ਼ ਯਾਦਵ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 6 ਵਿਕਟਾਂ ਲਈਆਂ। ਵੈਸਟਇੰਡੀਜ਼ ਵੱਲੋਂ ਰੋਸਟਨ ਚੇਜ਼ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ 100 ਦੌੜਾਂ ਬਣਾਈਆਂ। ਜਦਕਿ ਉਨ੍ਹਾਂ ਦਾ ਸਾਥ ਦੇਣ ਆਏ ਵੈਸਟ ਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ 92 ਗੇਂਦਾਂ 'ਚ 4 ਚੌਕਿਆਂ ਦੀ ਮਦਦ ਨਾਲ 52 ਦੌੜਾਂ ਬਣਾਈਆਂ। ਦੂਜੇ ਦਿਨ ਦੀ ਖੇਡ ਦੇ ਸ਼ੂਰੂ 'ਚ ਦਵਿੰਦਰ ਬਿਸ਼ੂ 2 ਦੌੜਾਂ ਦੇ ਨਿੱਜੀ ਸਕੋਰ ਦੇ ਨਾਲ ਆਊਟ ਹੋਇਆ। ਇਸ ਤੋਂ ਬਾਅਦ ਰੋਸਟਨ ਚੇਜ਼ 102 ਦੌੜਾਂ ਦੇ ਨਿੱਜੀ ਸਕੋਰ ਦੇ ਆਊਟ ਹੋਇਆ। ਇਸ ਤਰ੍ਹਾਂ ਵੈਸਟਇੰਡੀਜ਼ ਦੀ ਟੀਮ ਪਹਿਲੀ ਪਾਰੀ 'ਚ 311 'ਤੇ ਆਲਆਊਟ ਹੋ ਗਈ। 

ਪਹਿਲੇ ਦਿਨ ਦੀ ਖੇਡ 'ਚ ਵੈਸਟਇੰਡੀਜ਼ ਦੇ ਕੀਰੋਨ ਪਾਵੇਲ 22 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਇਸ ਤੋਂ ਬਾਅਦ ਕ੍ਰੇਗ ਬ੍ਰੈਥਵੇਟ 14 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਸ਼ਾਈ ਹੋਪ 36 ਦੌੜਾਂ ਬਣਾ ਕੇ ਆਊਟ ਹੋਏ। ਲੰਚ ਤੋਂ ਬਾਅਦ ਸ਼ਿਰਮੋਨ ਹੇਟਮਾਇਰ 12 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਸੁਨੀਲ ਅੰਬਰੀਸ ਵੀ ਕੁਝ ਖਾਸ ਨਾ ਕਰ ਸਕੇ ਅਤੇ 18 ਦੌੜਾਂ ਦੇ ਨਿੱਜੀ ਸਕੋਰ ਦੇ ਆਊਟ ਹੋ ਗਏ। ਰੋਸਟਨ ਚੇਜ਼ ਅਤੇ ਸ਼ੇਨ ਡੌਓਰਿਚ ਨੇ ਵਧੀਆ ਪਾਰੀਆਂ ਖੇਡ ਕੇ ਵੈਸਟ ਇੰਡੀਜ਼ ਦੇ ਸਕੋਰ ਨੂੰ ਅੱਗੇ ਵਧਾਇਆ। ਚਾਹ ਤੱਕ ਵੈਸਟਇੰਡੀਜ਼ ਨੇ 6 ਵਿਕਟਾਂ ਗੁਆ ਕੇ 197 ਦੌੜਾਂ ਬਣਾ ਲਈਆਂ ਸਨ। ਦਵਿੰਦਰ ਬਿਸ਼ੂ 2 ਦੌੜਾਂ ਦੇ ਨਿੱਜੀ ਸਕੋਰ ਦੇ ਨਾਲ ਆਊਟ ਹੋਇਆ। ਇਸ ਤੋਂ ਬਾਅਦ ਰੋਸਟਨ ਚੇਜ਼ 102 ਦੌੜਾਂ ਦੇ ਨਿੱਜੀ ਸਕੋਰ ਦੇ ਆਊਟ ਹੋਇਆ। ਇਸ ਤਰ੍ਹਾਂ  ਭਾਰਤ ਵੱਲੋਂ ਉਮੇਸ਼ ਯਾਦਵ ਨੇ 6, ਰਵੀਚੰਦਰਨ ਅਸ਼ਵਿਨ ਨੇ ਇਕ ਅਤੇ ਕੁਲਦੀਪ ਯਾਦਵ ਨੇ 3 ਵਿਕਟਾਂ ਲਈਆਂ। 

ਟੀਮਾਂ ਇਸ ਤਰ੍ਹਾਂ ਹਨ — 
ਭਾਰਤ : ਵਿਰਾਟ ਕੋਹਲੀ (ਕਪਤਾਨ), ਪ੍ਰਿਥਵੀ ਸ਼ਾਹ, ਕੇ. ਐੱਲ. ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ, ਰਿਸ਼ਭ ਪੰਤ (ਵਿਕਟਕੀਪਰ), ਆਰ. ਅਸ਼ਵਿਨ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਉਮੇਸ਼ ਯਾਦਵ,  ਸ਼ਾਰਦੁਲ ਠਾਕੁਰ।
ਵਿੰਡੀਜ਼ : ਜੈਸਨ ਹੋਲਡਰ (ਕਪਤਾਨ), ਸੁਨੀਲ ਐਮਬ੍ਰਿਸ, ਦੇਵੇਂਦ੍ਰ ਵਿਸ਼ੂ, ਕ੍ਰੇਗ ਬ੍ਰੈਥਵੇਟ, ਰੋਸਟਨ ਚੇਜ, ਸ਼ੇਨ ਡੌਓਰਿਚ, ਸ਼ੈਨਨ ਗੈਬ੍ਰੀਏਲ, ਜਮਹਰ ਹੈਮਿਲਟਨ, ਸ਼ਿਮਰੋਨ ਹੇਟਮਾਯਰ, ਸ਼ਾਈ ਹੋਪ, ਅਲਕਾਰੀ ਜੋਸੇਫ, ਕੀਮੋ ਪੌਲ, ਕੀਰੋਨ ਪਾਵੈਲ, ਕੇਮਰ ਰੋਚ ਤੇ ਜੋਮੇਲ ਵਾਰਿਕਨ।